Night Shift 'ਚ ਕੰਮ ਕਰਦੇ ਸਮੇਂ ਧਿਆਨ ਦੇਣ ਯੋਗ ਗੱਲਾਂ


2023/12/19 00:05:48 IST

ਪੌਸ਼ਟਿਕ ਵਿਕਲਪ ਚੁਣੋ

    ਨਾਈਟ ਸ਼ਿਫਟ ਦੌਰਾਨ ਕੰਮ ਕਰਦੇ ਸਮੇਂ ਲੋਕਾਂ ਨੂੰ ਭੁੱਖ ਲੱਗ ਜਾਂਦੀ ਹੈ। ਜਦੋਂ ਤੁਸੀਂ ਰਾਤ ਨੂੰ ਭੁੱਖ ਮਹਿਸੂਸ ਕਰਦੇ ਹੋ ਤਾਂ ਤੁਸੀਂ ਅਖਰੋਟ ਤੇ ਫਲਾਂ ਵਰਗੇ ਪੌਸ਼ਟਿਕ ਵਿਕਲਪ ਚੁਣ ਸਕਦੇ ਹੋ।

ਆਰਾਮ ਜ਼ਰੂਰੀ

    ਰਾਤ ਨੂੰ ਕੰਮ ਕਰਦੇ ਸਮੇਂ ਅਕਸਰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਥਕਾਵਟ ਤੇ ਨੀਂਦ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਦਿਨ ਵਿਚ ਲੋੜੀਂਦੀ ਨੀਂਦ ਤੇ ਆਰਾਮ ਕਰੋ।

ਹਾਈਡ੍ਰੇਸ਼ਨ ਅਤਿ ਜ਼ਰੂਰੀ

    ਨਾਈਟ ਸ਼ਿਫਟ ਚ ਕੰਮ ਕਰਦੇ ਸਮੇਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਚੰਗੀ ਤਰ੍ਹਾਂ ਹਾਈਡ੍ਰੇਟਿਡ ਰਹਿਣਾ ਮਹੱਤਵਪੂਰਨ ਹੈ। ਇਸ ਨਾਲ ਨਾ ਸਿਰਫ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਚ ਮਦਦ ਮਿਲੇਗੀ, ਸਗੋਂ ਤੁਹਾਡੀ ਇਕਾਗਰਤਾ ਤੇ ਚੌਕਸਤਾ ਵੀ ਵਧੇਗੀ।

ਨਾਸ਼ਤਾ ਤੇ ਕਸਰਤ

    ਆਪਣੀ ਦਿਨ ਦੀ ਰੁਟੀਨ ਦਾ ਸਹੀ ਢੰਗ ਨਾਲ ਪਾਲਣ ਕਰੋ। ਸਿਹਤਮੰਦ ਰਹਿਣ ਲਈ ਕਦੇ ਵੀ ਆਪਣਾ ਨਾਸ਼ਤਾ ਨਾ ਛੱਡੋ। ਆਪਣੀ ਰੋਜ਼ਾਨਾ ਦੀ ਰੁਟੀਨ ਚ ਨਿਯਮਤ ਕਸਰਤ ਵੀ ਸ਼ਾਮਲ ਕਰੋ।

ਭਾਰੀ ਭੋਜਨ ਤੋਂ ਬਚੋ

    ਸਿਹਤਮੰਦ ਰਹਿਣ ਲਈ ਚੰਗੀ ਖੁਰਾਕ ਬਹੇੱਦ ਜ਼ਰੂਰੀ ਹੈ। ਅਜਿਹੀ ਸਥਿਤੀ ਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਮੇਵੇ, ਫਲ ਤੇ ਸਬਜ਼ੀਆਂ ਨੂੰ ਆਪਣੀ ਖੁਰਾਕ ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ। ਰਾਤ ਨੂੰ ਭਾਰੀ ਭੋਜਨ ਖਾਣ ਤੋਂ ਪਰਹੇਜ਼ ਕਰੋ।

View More Web Stories