ਇਹ ਟਿਪਸ ਕੰਮ ਦੇ ਤਣਾਅ ਨੂੰ ਦੂਰ ਕਰਨ 'ਚ ਕਰਨਗੇ ਮਦਦ
ਆਰਾਮ ਦੀ ਰਣਨੀਤੀ
ਕੰਮ ਦੇ ਦੌਰਾਨ ਕੁਝ ਸਮਾਂ ਕੱਢੋ ਅਤੇ ਆਪਣੇ ਮਨ ਅਤੇ ਦਿਮਾਗ ਦੇ ਨਾਲ-ਨਾਲ ਆਪਣੇ ਸਰੀਰ ਨੂੰ ਆਰਾਮ ਕਰਨ ਦਿਓ। ਅਜਿਹੀਆਂ ਆਰਾਮ ਦੀਆਂ ਰਣਨੀਤੀਆਂ ਤਣਾਅ ਦੇ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੀਆਂ ਹਨ।
ਸਮੱਸਿਆ ਹੱਲ ਕਰਨਾ
ਸਮੱਸਿਆ ਹੱਲ ਕਰਨ ਦੀਆਂ ਰਣਨੀਤੀਆਂ ਵਿੱਚ ਤੁਹਾਡੀਆਂ ਸਮੱਸਿਆਵਾਂ ਨੂੰ ਪਰਿਭਾਸ਼ਿਤ ਕਰਨਾ, ਸੰਭਵ ਹੱਲਾਂ ਤੇ ਵਿਚਾਰ ਕਰਨਾ, ਹੱਲਾਂ ਨੂੰ ਦਰਜਾਬੰਦੀ ਕਰਨਾ, ਚੁਣੇ ਹੋਏ ਹੱਲ ਦੀ ਜਾਂਚ ਕਰਨਾ ਸ਼ਾਮਲ ਹੈ।
ਮਾਈਂਡਫੁਲਨੇਸ
ਤਣਾਅ ਉਸ ਸਮੇਂ ਜਿਆਦਾ ਵਧ ਸਕਦਾ ਹੈ ਜਦੋਂ ਅਸੀਂ ਅਤੀਤ ਬਾਰੇ ਸੋਚਣ, ਭਵਿੱਖ ਬਾਰੇ ਚਿੰਤਾ ਕਰਨ ਜਾਂ ਆਪਣੀ ਆਲੋਚਨਾ ਕਰਨ ਵਿਚ ਸਮਾਂ ਬਿਤਾਉਂਦੇ ਹਾਂ। ਮਾਈਂਡਫੁਲਨੇਸ ਸਾਡੇ ਦਿਮਾਗ ਨੂੰ ਇਹਨਾਂ ਹਾਨੀਕਾਰਕ ਆਦਤਾਂ ਨੂੰ ਛੱਡਣ ਲਈ ਸਿਖਲਾਈ ਦੇਣ ਵਿੱਚ ਮਦਦ ਕਰਦੀ ਹੈ।
ਨਕਾਰਾਤਮਕ ਸੋਚ
ਨਕਾਰਾਤਮਕ ਸੋਚਣ ਦੀ ਬਜਾਏ, ਹੋਰ ਸੰਭਾਵਨਾਵਾਂ ਤੇ ਵਿਚਾਰ ਕਰੋ। ਨਿਯਮਿਤ ਤੌਰ ਤੇ ਇਸਦਾ ਅਭਿਆਸ ਕਰਨਾ ਨਕਾਰਾਤਮਕ ਭਾਵਨਾਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
ਮਨੋਰੰਜਨ
ਆਪਣਾ ਮਨੋਰੰਜਨ ਕਰੋ, ਇਹ ਤਣਾਅ ਮੁਕਤ ਹੋਣ ਵਿੱਚ ਮਦਦ ਕਰੇਗਾ। ਤਣਾਅ ਘਟਾਉਣ ਲਈ ਹਾਸੇ ਤੋਂ ਵਧੀਆ ਕੋਈ ਦਵਾਈ ਨਹੀਂ ਹੈ।
ਯੋਗਾ
ਯੋਗਾ ਵਿੱਚ ਕਈ ਆਸਣ ਹਨ ਜੋ ਤਣਾਅ ਨੂੰ ਘੱਟ ਕਰਦੇ ਹਨ। ਇਨ੍ਹਾਂ ਆਸਣਾਂ ਦਾ ਨਿਯਮਿਤ ਅਭਿਆਸ ਕਰੋ।
ਸੈਰ ਕਰੋ
ਜੇਕਰ ਦਫਤਰ ਚ ਜ਼ਿਆਦਾ ਤਣਾਅ ਹੈ ਤਾਂ 5-10 ਮਿੰਟ ਕੱਢ ਕੇ ਬਾਹਰ ਸੈਰ ਕਰੋ। ਖੁੱਲ੍ਹੀਆਂ ਥਾਵਾਂ ਤੇ ਸੈਰ ਕਰਨ ਨਾਲ ਸਰੀਰ ਵਿਚ ਮੌਜੂਦ ਐਂਡੋਰਫਿਨ ਹਾਰਮੋਨ ਵਧਦਾ ਹੈ। ਇਸ ਨਾਲ ਤੁਸੀਂ ਤਾਜ਼ਾ ਮਹਿਸੂਸ ਕਰਦੇ ਹੋ।
View More Web Stories