ਨਿਮੋਨੀਆ ਤੋਂ ਜਲਦੀ ਛੁਟਕਾਰਾ ਪਾਉਣ ਲਈ ਮਦਦਗਾਰ ਹਨ ਇਹ ਚੀਜ਼ਾਂ


2024/01/13 23:59:15 IST

ਕੀ ਹੈ ਨਿਮੋਨੀਆ

    ਫੇਫੜਿਆਂ ਵਿੱਚ ਵਾਇਰਸ ਜਾਂ ਬੈਕਟੀਰੀਆ ਦੀ ਲਾਗ ਕਾਰਨ ਹੋਣ ਵਾਲੀ ਸੋਜ ਨੂੰ ਨਿਮੋਨੀਆ ਕਿਹਾ ਜਾਂਦਾ ਹੈ। ਇਸ ਬਿਮਾਰੀ ਚ ਫੇਫੜਿਆਂ ਚ ਤਰਲ ਪਦਾਰਥ ਭਰ ਜਾਂਦੇ ਹਨ ਜਿਸ ਕਾਰਨ ਬੁਖਾਰ, ਸਾਹ ਲੈਣ ਚ ਤਕਲੀਫ ਅਤੇ ਛਾਤੀ ਚ ਭਾਰੀਪਨ ਵਰਗੇ ਲੱਛਣ ਦੇਖੇ ਜਾ ਸਕਦੇ ਹਨ।

ਸ਼ਰੀਰ ਉਪਰ ਪ੍ਰਭਾਵ

    ਨਿਮੋਨੀਆ ਦੇ ਕਾਰਨ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਆ ਸਕਦੀ ਹੈ। ਆਓ ਜਾਣਦੇ ਹਾਂ ਕਿ ਜਲਦੀ ਰਿਕਵਰੀ ਲਈ ਕਿਹੜੀਆਂ ਚੀਜ਼ਾਂ ਮਦਦਗਾਰ ਹੋ ਸਕਦੀਆਂ ਹਨ....

ਸ਼ਹਿਦ

    ਸ਼ਹਿਦ ਖਾਣ ਨਾਲ ਵੀ ਆਮ ਤੌਰ ਤੇ ਜ਼ੁਕਾਮ ਅਤੇ ਖਾਂਸੀ ਨੂੰ ਰੋਕਣ ਵਿਚ ਮਦਦ ਮਿਲਦੀ ਹੈ। ਇਹ ਬਲਗ਼ਮ ਨੂੰ ਘਟਾਉਣ ਵਿੱਚ ਲਾਭਕਾਰੀ ਹੈ ਜੋ ਨਿਮੋਨੀਆ ਤੋਂ ਜਲਦੀ ਠੀਕ ਹੋਣ ਵਿੱਚ ਮਦਦ ਕਰ ਸਕਦਾ ਹੈ।

ਸਾਬਤ ਅਨਾਜ

    ਨਿਮੋਨੀਆ ਦੇ ਆਮ ਲੱਛਣਾਂ ਵਿੱਚੋਂ ਇੱਕ ਹੈ ਥਕਾਵਟ। ਸਾਬਤ ਅਨਾਜ ਇਸ ਸਮੱਸਿਆ ਨੂੰ ਦੂਰ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਅੰਤੜੀਆਂ ਦੀ ਸਿਹਤ ਨੂੰ ਵੀ ਸੁਧਾਰਦਾ ਹੈ ਜਿਸ ਨਾਲ ਭੁੱਖ ਲੱਗਣਾ ਤੇ ਭੋਜਨ ਨੂੰ ਪਚਾਉਣਾ ਆਸਾਨ ਹੋ ਜਾਂਦਾ ਹੈ।

ਹਰੀਆਂ ਸਬਜ਼ੀਆਂ

    ਇਨ੍ਹਾਂ ਚ ਮੌਜੂਦ ਐਂਟੀ-ਆਕਸੀਡੈਂਟ ਇਨਫੈਕਸ਼ਨ ਤੋਂ ਰਾਹਤ ਦਿਵਾਉਣ ਚ ਮਦਦ ਕਰਦੇ ਹਨ। ਵਿਟਾਮਿਨ ਅਤੇ ਖਣਿਜ ਕਮਜ਼ੋਰੀ ਨੂੰ ਦੂਰ ਕਰਨ ਚ ਵੀ ਫ਼ਾਇਦੇਮੰਦ ਹੁੰਦੇ ਹਨ।

ਲਸਣ

    ਲਸਣ ਆਪਣੇ ਐਂਟੀ-ਬੈਕਟੀਰੀਅਲ ਅਤੇ ਐਂਟੀ-ਮਾਈਕ੍ਰੋਬਾਇਲ ਗੁਣਾਂ ਕਾਰਨ ਇਨਫੈਕਸ਼ਨ ਨਾਲ ਲੜਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਇਮਿਊਨਿਟੀ ਨੂੰ ਵੀ ਮਜ਼ਬੂਤ ​​ਕਰਦਾ ਹੈ।

ਪਾਣੀ

    ਪਾਣੀ ਦੀ ਕਮੀ ਕਾਰਨ ਸਾਹ ਦੀ ਨਾਲੀ ਵਿੱਚ ਮੌਜੂਦ ਬਲਗ਼ਮ ਦੀ ਪਰਤ ਮੋਟੀ ਹੋ ਜਾਂਦੀ ਹੈ ਜਿਸ ਨਾਲ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ। ਇਸ ਲਈ ਖੂਬ ਪਾਣੀ ਪੀਓ।

ਸੁੱਕੇ ਮੇਵੇ

    ਸੁੱਕੇ ਮੇਵਿਆਂ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ ਜੋ ਨਿਮੋਨੀਆ ਕਾਰਨ ਹੋਣ ਵਾਲੀ ਫੇਫੜਿਆਂ ਦੀ ਸੋਜ ਨੂੰ ਘੱਟ ਕਰਨ ਵਿੱਚ ਮਦਦਗਾਰ ਹੋ ਸਕਦੇ ਹਨ।

View More Web Stories