ਸਰਦੀਆਂ 'ਚ ਇਮਿਊਨਿਟੀ ਵਧਾਉਣਗੇ ਇਹ ਮਸਾਲੇ
ਗਰਮ ਮਸਾਲੇ
ਖੁਸ਼ਬੂਦਾਰ ਗਰਮ ਮਸਾਲੇ ਨਾ ਸਿਰਫ਼ ਸਬਜ਼ੀਆਂ ਨੂੰ ਸਵਾਦਿਸ਼ਟ ਬਣਾਉਂਦੇ ਹਨ ਸਗੋਂ ਸਾਡੇ ਸਰੀਰ ਅੰਦਰ ਗਰਮੀ ਪੈਦਾ ਕਰਨ ਦਾ ਕੰਮ ਵੀ ਕਰਦੇ ਹਨ।
ਬੀਮਾਰੀਆਂ ਤੋਂ ਬਚਾਅ
ਠੰਢ ਤੋਂ ਬਚਣ ਲਈ ਰਸੋਈ ਵਿਚ ਵਰਤੇ ਜਾਣ ਵਾਲੇ ਗਰਮ ਮਸਾਲਿਆਂ ਦਾ ਸੇਵਨ ਕਰਨ ਨਾਲ ਸਰੀਰ ਗਰਮ ਰਹਿੰਦਾ ਹੈ ਅਤੇ ਕਈ ਬੀਮਾਰੀਆਂ ਤੋਂ ਵੀ ਬਚਦਾ ਹੈ।
ਹਲਦੀ
ਹਲਦੀ ਇੱਕ ਅਜਿਹਾ ਮਸਾਲਾ ਹੈ ਜਿਸ ਦੇ ਬਹੁਤ ਸਾਰੇ ਸਿਹਤ ਲਾਭ ਹਨ, ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ। ਹਲਦੀ ਵਿੱਚ ਕਰਕਿਊਮਿਨ ਨਾਮ ਦਾ ਇੱਕ ਮਿਸ਼ਰਣ ਹੁੰਦਾ ਹੈ ਜੋ ਜ਼ੁਕਾਮ ਅਤੇ ਖੰਘ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
ਦਾਲਚੀਨੀ
ਦਾਲਚੀਨੀ ਦਾ ਗਰਮ ਪ੍ਰਭਾਵ ਸਰੀਰ ਨੂੰ ਅੰਦਰੋਂ ਗਰਮ ਰੱਖਦਾ ਹੈ, ਜਿਸ ਨਾਲ ਸਰਦੀ ਦੀ ਠੰਢ ਤੋਂ ਰਾਹਤ ਮਿਲਦੀ ਹੈ। ਇਹ ਸਾਡੀ ਇਮਿਊਨਿਟੀ ਵਧਾਉਂਦਾ ਹੈ ਅਤੇ ਸਕਿਨ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਚ ਵੀ ਮਦਦਗਾਰ ਹੁੰਦਾ ਹੈ।
ਤੇਜ ਪੱਤਾ
ਤੇਜ ਪੱਤਾ ਇੱਕ ਅਜਿਹਾ ਮਸਾਲਾ ਹੈ ਜਿਸ ਨੂੰ ਸਰਦੀਆਂ ਦੇ ਮੌਸਮ ਵਿੱਚ ਖਾਣ ਨਾਲ ਵਿਸ਼ੇਸ਼ ਫਾਇਦੇ ਹੁੰਦੇ ਹਨ। ਤੇਜ ਪੱਤਿਆਂ ਵਿੱਚ ਕੈਲਸ਼ੀਅਮ, ਆਇਰਨ, ਵਿਟਾਮਿਨ ਏ, ਸੀ ਅਤੇ ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਲੌਂਗ
ਲੌਂਗ ਗਰਮ ਹੁੰਦਾ ਹੈ। ਇਸ ਲਈ ਸਰਦੀਆਂ ਵਿੱਚ ਲੌਂਗ ਦਾ ਸੇਵਨ ਕਰਨਾ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ। ਸਰਦੀਆਂ ਦੇ ਮੌਸਮ ਚ ਤੁਸੀਂ ਚਾਹ ਅਤੇ ਸਬਜ਼ੀਆਂ ਚ ਲੌਂਗ ਮਿਲਾ ਕੇ ਇਸ ਦੀ ਵਰਤੋਂ ਕਰ ਸਕਦੇ ਹੋ।
ਕਾਲੀ ਮਿਰਚ
ਕਾਲੀ ਮਿਰਚ ਦਾ ਸਵਾਦ ਤਿੱਖਾ ਅਤੇ ਕੌੜਾ ਹੁੰਦਾ ਹੈ। ਇਹ ਇੱਕ ਅਜਿਹਾ ਮਸਾਲਾ ਹੈ ਜਿਸਦੀ ਵਰਤੋਂ ਸਰਦੀਆਂ ਦੇ ਮੌਸਮ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ।
View More Web Stories