ਸਰਦੀਆਂ ਵਿੱਚ ਸ਼ਰੀਰ ਨੂੰ ਗਰਮ ਰਖਣਗੇ ਇਹ ਸਨੈਕਸ


2023/12/24 15:03:14 IST

ਚਾਹ ਪਕੌੜੇ ਖਾਣਾ ਪਸੰਦ

    ਸਰਦੀਆਂ ਦੇ ਮੌਸਮ ਵਿੱਚ ਲੋਕਾਂ ਦੀ ਭੋਜਨ ਲਈ ਲਾਲਸਾ ਵੱਧ ਜਾਂਦੀ ਹੈ। ਅਜਿਹੇ ਚ ਲੋਕ ਇਸ ਮੌਸਮ ਦਾ ਆਨੰਦ ਲੈਣ ਲਈ ਚਾਹ ਪਕੌੜੇ ਖਾਣਾ ਪਸੰਦ ਕਰਦੇ ਹਨ। 

ਮੌਸਮੀ ਬਿਮਾਰੀਆਂ ਤੋਂ ਬਚਾਅ 

    ਸਨੈਕਸ ਖਾਣ ਨਾਲ ਸਰੀਰ ਗਰਮ ਰਹੇਗਾ ਅਤੇ ਮੌਸਮੀ ਬਿਮਾਰੀਆਂ ਤੋਂ ਬਚ ਸਕਦੇ ਹੋ। 

ਪੌਸ਼ਟਿਕ ਚੀਜ਼ਾਂ ਸ਼ਾਮਲ ਕਰੋ 

    ਸਰਦੀਆਂ ਵਿੱਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਸਨੈਕਸ ਵਿੱਚ ਪੌਸ਼ਟਿਕ ਚੀਜ਼ਾਂ ਸ਼ਾਮਲ ਕਰ ਸਕਦੇ ਹੋ, ਜਿਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੋਣਗੇ।

ਮਖਾਣਾ

    ਮਖਾਣਾ ਸਿਹਤਮੰਦ ਵਿਕਲਪ ਹੈ। ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਤੇ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਚ ਐਂਟੀਆਕਸੀਡੈਂਟ ਗੁਣ ਇਮਿਊਨਿਟੀ ਵਧਾਉਣ ਚ ਮਦਦ ਕਰਦੇ ਹਨ।  

ਅਖਰੋਟ

    ਪੌਸ਼ਟਿਕ ਤੱਤਾਂ ਨਾਲ ਭਰਪੂਰ ਅਖਰੋਟ ਸਿਹਤ ਲਈ ਬਹੁਤ ਫਾਇਦੇਮੰਦ ਹੈ। ਸਰਦੀਆਂ ਵਿੱਚ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਤੁਸੀਂ ਅਖਰੋਟ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ।  

ਪੌਪਕਾਰਨ

    ਇਸ ਚ ਫਾਈਬਰ ਅਤੇ ਐਂਟੀਆਕਸੀਡੈਂਟ ਕਾਫੀ ਮਾਤਰਾ ਚ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਪੇਟ ਜ਼ਿਆਦਾ ਦੇਰ ਤੱਕ ਭਰਿਆ ਰਹਿੰਦਾ ਹੈ ਅਤੇ ਭਾਰ ਘੱਟ ਕਰਨ ਚ ਮਦਦ ਮਿਲਦੀ ਹੈ।

ਬਨਾਨਾ ਬ੍ਰੈਡ

    ਪੱਕੇ ਕੇਲੇ ਵਿੱਚ ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਵਿਟਾਮਿਨ ਬੀ6 ਵਰਗੇ ਮਹੱਤਵਪੂਰਨ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਰਦੀਆਂ ਵਿੱਚ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਿੱਚ ਮਦਦਗਾਰ ਹੁੰਦੇ ਹਨ।  

ਸ਼ਕਰਕੰਦੀ

    ਸ਼ਕਰਕੰਦੀ ਸੁਆਦ ਅਤੇ ਸਿਹਤ ਦੋਵਾਂ ਨਾਲ ਭਰਪੂਰ ਹੁੰਦੀ ਹੈ। ਇਸ ਚ ਫਾਈਬਰ, ਵਿਟਾਮਿਨ ਅਤੇ ਮਿਨਰਲਸ ਕਾਫੀ ਮਾਤਰਾ ਚ ਪਾਏ ਜਾਂਦੇ ਹਨ। 

View More Web Stories