ਇਨ੍ਹਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਆਂਵਲੇ ਦਾ ਸੇਵਨ 


2024/02/06 13:58:31 IST

ਆਂਵਲਾ ਬਹੁਤ ਫਾਇਦੇਮੰਦ

    ਆਂਵਲਾ ਬਹੁਤ ਫਾਇਦੇਮੰਦ ਹੁੰਦਾ ਹੈ। ਜ਼ਿਆਦਾਤਰ ਲੋਕ ਠੰਡ ਦੇ ਮੌਸਮ ਚ ਵੀ ਇਸ ਦਾ ਸੇਵਨ ਕਰਦੇ ਹਨ।

ਰੋਗਾਂ ਦਾ ਇਲਾਜ

    ਆਂਵਲਾ ਅੱਖਾਂ ਦੀ ਰੋਸ਼ਨੀ ਵਧਾਉਣ ਤੇ ਸਰੀਰ ਚ ਹੋਣ ਵਾਲੀਆਂ ਕਈ ਬੀਮਾਰੀਆਂ ਨੂੰ ਠੀਕ ਕਰਨ ਚ ਫਾਇਦੇਮੰਦ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਿਹੜੇ ਲੋਕਾਂ ਨੂੰ ਆਂਵਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ?

ਘੱਟ ਬਲੱਡ ਪ੍ਰੈਸ਼ਰ

    ਲੋਅ ਬਲੱਡ ਪ੍ਰੈਸ਼ਰ ਤੋਂ ਪੀੜਤ ਹੋ ਤਾਂ ਆਂਵਲੇ ਦੇ ਸੇਵਨ ਤੋਂ ਦੂਰ ਰਹੋ। ਇਹ ਘੱਟ ਬਲੱਡ ਪ੍ਰੈਸ਼ਰ ਨੂੰ ਹੋਰ ਘੱਟ ਕਰਨ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਇਸ ਦੇ ਸੇਵਨ ਤੋਂ ਦੂਰ ਨਹੀਂ ਰਹੋਗੇ ਤਾਂ ਤੁਹਾਨੂੰ ਫਾਇਦੇ ਦੀ ਬਜਾਏ ਨੁਕਸਾਨ ਹੀ ਹੋਵੇਗਾ।

ਐਸਿਡਿਟੀ

    ਜੇਕਰ ਅਕਸਰ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ ਤਾਂ ਆਂਵਲੇ ਦਾ ਸੇਵਨ ਬਿਲਕੁਲ ਵੀ ਨਾ ਕਰੋ ਕਿਉਂਕਿ ਆਂਵਲੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਐਸੀਡਿਟੀ ਦੀ ਸਮੱਸਿਆ ਨੂੰ ਵਧਾ ਦਿੰਦਾ ਹੈ।

ਡੀਹਾਈਡ੍ਰੇਸ਼ਨ

    ਤੁਹਾਨੂੰ ਆਂਵਲਾ ਬਹੁਤ ਪਸੰਦ ਹੈ ਤਾਂ ਇਕ ਗੱਲ ਦਾ ਧਿਆਨ ਰੱਖੋ ਕਿ ਆਂਵਲੇ ਦਾ ਸੇਵਨ ਕਰਨ ਤੋਂ ਬਾਅਦ ਪਾਣੀ ਜ਼ਰੂਰ ਪੀਓ। ਨਹੀਂ ਤਾਂ ਤੁਹਾਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਸਰਜਰੀ ਤੋਂ ਬਾਅਦ

    ਜੇਕਰ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਸਰਜਰੀ ਹੋਈ ਹੈ ਤਾਂ ਆਂਵਲੇ ਦਾ ਸੇਵਨ ਬਿਲਕੁਲ ਵੀ ਨਾ ਕਰੋ। ਅਜਿਹਾ ਕਰਨ ਨਾਲ ਵੱਡੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਤੁਹਾਨੂੰ ਖੂਨ ਵਹਿਣ ਦੀ ਸਮੱਸਿਆ ਹੋ ਸਕਦੀ ਹੈ।

ਚਮੜੀ ਖੁਸ਼ਕ ਰਹੇਗੀ

    ਜੇਕਰ ਤੁਸੀਂ ਆਂਵਲੇ ਦੇ ਸ਼ੌਕੀਨ ਹੋ ਤਾਂ ਆਂਵਲਾ ਖਾਣ ਤੋਂ ਬਾਅਦ ਪਾਣੀ ਪੀਓ, ਨਹੀਂ ਤਾਂ ਤੁਹਾਡੀ ਚਮੜੀ ਬਹੁਤ ਖੁਸ਼ਕ ਰਹਿ ਜਾਵੇਗੀ।

ਖੂਨ ਦੀ ਸਮੱਸਿਆ

    ਜੇਕਰ ਕਿਸੇ ਨੂੰ ਖੂਨ ਦੀ ਸਮੱਸਿਆ ਹੈ ਤਾਂ ਆਂਵਲਾ ਨਾ ਖਾਓ ਕਿਉਂਕਿ ਇਹ ਖੂਨ ਦੇ ਥੱਕੇ ਬਣਨ ਤੋਂ ਰੋਕਦਾ ਹੈ। ਇਸ ਲਈ ਇਸ ਦੇ ਸੇਵਨ ਤੋਂ ਬਚੋ।  

View More Web Stories