ਮੋਬਾਈਲ ਦੀ ਇਹ ਸੈਟਿੰਗਾਂ ਚੂਸ ਲੈਂਦੀਆਂ ਹਨ ਬੈਟਰੀ, ਹੁਣੇ ਬਦਲੋ


2024/01/28 15:04:41 IST

ਮੋਬਾਈਲ ਦੀ ਬੈਟਰੀ

    ਮੋਬਾਈਲ ਦੀ ਬੈਟਰੀ ਚਾਰਜ ਕਰਨ ਲਈ ਲੋਕ ਆਪਣੇ ਨਾਲ ਪਾਵਰ ਬੈਂਕ ਰੱਖਦੇ ਹਨ। ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਬੈਟਰੀ ਜਲਦੀ ਖਤਮ ਨਾ ਹੋਵੇ ਤਾਂ ਤੁਸੀਂ ਕੁਝ ਸੈਟਿੰਗਾਂ ਬਦਲ ਸਕਦੇ ਹੋ।

ਬਰਾਈਟਨੈੱਸ

    ਮੋਬਾਈਲ ਦੀ ਬਰਾਈਟਨੈੱਸ ਜ਼ਿਆਦਾ ਬੈਟਰੀ ਦੀ ਖਪਤ ਕਰਦੀ ਹੈ। ਇਸ ਲਈ ਅੱਖਾਂ ਦੀ ਸੁਵਿਧਾ ਅਨੁਸਾਰ ਬਰਾਈਟਨੈੱਸ ਰੱਖੋ।

ਬੈਕਗਰਾਉਂਡ ਐਪ ਬੰਦ ਕਰੋ

    ਜੇਕਰ ਤੁਸੀਂ ਕਈ ਐਪਸ ਨੂੰ ਖੁੱਲ੍ਹਾ ਰੱਖਦੇ ਹੋ ਅਤੇ ਉਨ੍ਹਾਂ ਬੰਦ ਕਰੋ। ਇਹ ਬੈਟਰੀ ਨੂੰ ਡਰੇਨ ਕਰ ਦਿੰਦੀਆਂ ਹਨ। ਅਜਿਹੇ ਚ ਬੈਕਗ੍ਰਾਊਂਡ ਚ ਕਿਸੇ ਵੀ ਐਪ ਨੂੰ ਓਪਨ ਨਾ ਰੱਖੋ।

ਲੋਕੇਸ਼ਨ ਸ਼ੇਅਰਿੰਗ

    ਬਹੁਤ ਸਾਰੇ ਲੋਕ ਲੋਕੇਸ਼ਨ ਚਾਲੂ ਰੱਖਦੇ ਹਨ। ਸਿਰਫ਼ ਐਪ ਦੀ ਵਰਤੋਂ ਕਰਦੇ ਸਮੇਂ ਆਪਣੀ ਲੋਕੇਸ਼ਨ ਆਨ ਕਰੋ।

ਬੈਟਰੀ ਸੇਵਰ

    ਜੇਕਰ ਮੋਬਾਇਲ ਦੀ ਬੈਟਰੀ 50 ਫੀਸਦੀ ਤੋਂ ਘੱਟ ਹੈ ਤਾਂ ਬੈਟਰੀ ਸੇਵਰ ਨੂੰ ਚਾਲੂ ਕਰੋ। ਅਜਿਹੇ ਚ ਬੈਟਰੀ ਦੀ ਬਚਤ ਹੋਵੇਗੀ।

ਵਾਈਫਾਈ VS ਮੋਬਾਈਲ ਡਾਟਾ

    ਜੇਕਰ ਤੁਹਾਡੇ ਕੋਲ ਵਾਈ-ਫਾਈ ਹੈ ਤਾਂ ਹੀ ਇਸ ਦੀ ਵਰਤੋਂ ਕਰੋ ਕਿਉਂਕਿ ਸੈਲੂਲਰ ਡਾਟਾ ਦੀ ਵਰਤੋਂ ਕਰਨ ਨਾਲ ਜ਼ਿਆਦਾ ਬੈਟਰੀ ਦੀ ਵਰਤੋਂ ਹੁੰਦੀ ਹੈ।

ਸੈਟਿੰਗ

    ਜੇਕਰ ਤੁਸੀਂ ਆਪਣੇ ਮੋਬਾਈਲ ਦੀਆਂ ਇਹ ਸੈਟਿੰਗਾਂ ਬਦਲਦੇ ਹੋ ਤਾਂ ਮੋਬਾਈਲ ਦੀ ਬੈਟਰੀ ਲੰਬੇ ਸਮੇਂ ਤੱਕ ਚੱਲੇਗੀ।

View More Web Stories