ਬੱਦਹਜਮੀ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ
ਨਾਖ
ਨਾਖ ਦੇ 20 ਗ੍ਰਾਮ ਰਸ ਵਿਚ 1 ਗ੍ਰਾਮ ਮੱਘ ਦਾ ਚੂਰਨ ਮਿਲਾ ਕੇ ਪੀਉ। ਇਸ ਨਾਲ ਕਾਫੀ ਫਾਇਦਾ ਮਿਲੇਗਾ।
ਗਾਜਰ
ਗਾਜਰ ਦਾ 200 ਗ੍ਰਾਮ ਰਸ ਹਰ ਰੋਜ਼ ਥੋੜ੍ਹਾ ਜਿਹਾ ਸੇਂਧਾ ਲੂਣ ਅਤੇ ਸੁੱਖ ਦਾ ਚੂਰਨ ਜਾਂ ਕਾਲੀ ਮਿਰਚ ਦਾ ਚੂਰਨ 2 ਗ੍ਰਾਮ ਪਾ ਕੇ ਪੀਉ।
ਨਿੰਬੂ ਦਾ ਰਸ
ਨਿੰਬੂ ਦਾ ਰਸ 5 ਗ੍ਰਾਮ, ਅਦਰਕ ਦਾ ਰਸ 5 ਗ੍ਰਾਮ ਅਤੇ ਸੋਧਾ ਲੂਣ 3 ਗ੍ਰਾਮ ਮਿਲਾ ਕੇ ਦਿਨ ਵਿਚ ਦੋ-ਤਿੰਨ ਵਾਰ ਪੀਣ ਨਾਲ ਹਾਜ਼ਮਾ ਠੀਕ ਹੁੰਦਾ ਹੈ।
ਅਮਰੂਦ ਦੇ ਪੱਤੇ
ਅਮਰੂਦ ਦੇ ਪੱਤਿਆਂ ਦੇ 10 ਗ੍ਰਾਮ ਰਸ ਵਿਚ ਥੋੜ੍ਹੀ ਜਿਹੀ ਸ਼ੱਕਰ ਮਿਲਾ ਕੇ ਹਰ ਰੋਜ਼ ਪੀਣ ਨਾਲ ਬਦਹਜ਼ਮੀ ਠੀਕ ਹੁੰਦੀ ਹੈ।
ਧਨੀਆ
ਧਨੀਏ ਅਤੇ ਸੁੰਢ 25-25 ਗ੍ਰਾਮ ਨੂੰ 200 ਗ੍ਰਾਮ ਪਾਣੀ ਵਿਚ ਉਬਾਲ ਕੇ ਕਾੜਾ ਬਣਾਉ। 50 ਗ੍ਰਾਮ ਪਾਣੀ ਬਾਕੀ ਰਹਿ ਜਾਣ ਤੇ ਛਾਣ ਕੇ ਪੀਉ
ਪਿਆਜ਼
ਪਿਆਜ਼ ਨੂੰ ਬਰੀਕ ਕੱਟ ਕੇ, ਉਸ ਵਿਚ ਨਿੰਬੂ ਦਾ ਰਸ ਅਤੇ ਸੇਂਧਾ ਲੂਣ ਮਿਲਾ ਕੇ ਖਾਣ ਨਾਲ ਬਦਹਜ਼ਮੀ ਠੀਕ ਹੁੰਦੀ ਹੈ।
ਟਮਾਟਰ
ਦੋ ਟਮਾਟਰ ਕੱਟ ਕੇ ਸੇਂਧਾ ਲੂਣ ਅਤੇ ਕਾਲੀ ਮਿਰਚ ਦਾ ਚੂਰਨ ਪਾ ਕੇ ਸਵੇਰੇ- ਸ਼ਾਮ ਖਾਣ ਨਾਲ ਬਦਹਜ਼ਮੀ ਦੂਰ ਹੁੰਦੀ ਹੈ।
ਸੁੰਢ
ਪਿੱਪਲੀ, ਹਰੜ ਅਤੇ ਸੁੰਢ ਤਿੰਨਾਂ ਨੂੰ ਬਰਾਬਰ ਲੈ ਕੇ ਪੀਹ ਕੇ ਚੂਰਨ ਬਣਾ ਕੇ ਰੱਖੋ। ਸਵੇਰੇ-ਸ਼ਾਮ 3 ਗ੍ਰਾਮ ਪਾਣੀ ਨਾਲ ਖਾਉ।
ਇਲਾਚੀ
ਇਲਾਚੀ, ਸੁੰਢ, ਦਾਲਚੀਨੀ ਅਤੇ ਜ਼ੀਰਾ ਚਾਰੇ 20-20 ਗ੍ਰਾਮ ਮਿਲਾ ਕੇ ਪੀਹ ਕੇ ਰੱਖੋ। ਇਸ ਚੂਰਨ ਨੂੰ 3 ਗ੍ਰਾਮ ਥੋੜ੍ਹੇ ਜਿਹੇ ਗਰਮ ਪਾਣੀ ਨਾਲ ਸਵੇਰੇ ਸ਼ਾਮ ਪੀਉ ।
View More Web Stories