ਹੈਲਦੀ ਦਿਸਣ ਵਾਲੇ ਇਹ ਫੂਡ ਪ੍ਰੋਡਕਟਸ ਹੁੰਦੇ ਹਨ ਬੇਹੱਦ ਅਨਹੈਲਦੀ


2024/03/10 12:24:34 IST

ਸਿਹਤਮੰਦ ਚੀਜ਼ਾਂ

    ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਤੰਦਰੁਸਤ ਰਹੇ ਤੇ ਬਿਮਾਰੀਆਂ ਉਸ ਦੇ ਆਲੇ-ਦੁਆਲੇ ਵੀ ਨਾ ਫੜਕਣ। ਸਰੀਰ ਨੂੰ ਵਿਟਾਮਿਨ, ਪ੍ਰੋਟੀਨ, ਖਣਿਜਾਂ ਵਰਗੇ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ ਤੇ ਇਨ੍ਹਾਂ ਨੂੰ ਪੂਰਾ ਕਰਨ ਲਈ ਅਸੀਂ ਬਹੁਤ ਸਾਰੇ ਹੈਲਦੀ ਫੂਡਜ਼ ਤੇ ਡ੍ਰਿਕਸ ਦਾ ਸੇਵਨ ਕਰਦੇ ਹਾਂ।

ਅਸਲ ਵਿੱਚ ਅਨਹੈਲਦੀ

    ਬਾਜ਼ਾਰ ਚ ਅਜਿਹੇ ਕਈ ਹੈਲਦੀ ਫੂਡਜ਼ ਉਪਲਬਧ ਹਨ, ਜੋ ਦਾਅਵਾ ਕਰਦੇ ਹਨ ਕਿ ਤੁਹਾਡੇ ਲਈ ਸਿਹਤਮੰਦ ਹਨ ਪਰ ਅਸਲ ਚ ਇਹ ਭੋਜਨ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੇ ਹਨ।

ਡਾਈਜੈਸਟਿਵ ਬਿਸਕੁਟ

    ਡਾਈਜੈਸਟਿਵ ਬਿਸਕੁਟ ਆਟੇ ਤੇ ਚੀਨੀ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਚ ਕਾਫੀ ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਰੋਜ਼ਾਨਾ ਇਨ੍ਹਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਭਾਰ ਬਹੁਤ ਆਸਾਨੀ ਨਾਲ ਵਧ ਸਕਦਾ ਹੈ।

ਡਾਈਟ ਖਾਖਰਾ

    ਅੱਜ-ਕੱਲ੍ਹ ਡਾਈਟ ਖਾਖਰਾ ਮਾਰਕੀਟ ਚ ਕਾਫੀ ਉਪਲੱਬਧ ਹੈ ਤੇ ਲੋਕ ਇਸ ਨੂੰ ਸ਼ਾਮ ਦੀ ਚਾਹ ਦੇ ਨਾਲ-ਨਾਲ ਬੜੇ ਚਾਅ ਨਾਲ ਖਾਂਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਡਾਈਟ ਖਾਖਰਾ ਚ ਡਾਇਟ ਵਰਗਾ ਕੁਝ ਵੀ ਨਹੀਂ ਹੈ। ਇਹ ਤਲੇ ਹੋਏ ਸਨੈਕਸ ਬਹੁਤ ਸਾਰੀਆਂ ਕੈਲੋਰੀਜ਼ ਨਾਲ ਭਰਪੂਰ ਹੁੰਦੇ ਹਨ।

ਬੱਚਿਆਂ ਲਈ ਹੈਲਦੀ ਡ੍ਰਿੰਕਸ

    ਜ਼ਿਆਦਾਤਰ ਲੋਕ ਦੁੱਧ ਚ ਪਾਊਡਰ ਮਿਲਾ ਕੇ ਬੱਚਿਆਂ ਨੂੰ ਦਿੰਦੇ ਹਨ ਤਾਂ ਕਿ ਬੱਚਾ ਦੁੱਧ ਪੀ ਸਕੇ ਪਰ ਤੁਹਾਨੂੰ ਦੱਸ ਦੇਈਏ ਕਿ ਵਿਟਾਮਿਨ ਤੇ ਡੀਐਚਏ ਵਾਲੇ ਇਹ ਹੈਲਦੀ ਪਾਊਡਰ ਬਹੁਤ ਹੀ ਅਨਹੈਲਦੀ ਤੇ ਸ਼ੂਗਰ ਨਾਲ ਭਰਪੂਰ ਹੁੰਦੇ ਹਨ।

ਬ੍ਰੇਕਫਾਸਟ ਸੀਰੀਅਲਜ਼

    ਸਿਹਤਮੰਦ ਦਿਖਣ ਵਾਲੇ ਨਾਸ਼ਤੇ ਦੇ ਸੀਰੀਅਲ ਅਸਲ ਚ ਬਹੁਤ ਹੀ ਅਨਹੈਲਦੀ ਹੁੰਦੇ ਹਨ। ਇਹ ਸਿਰਫ ਖੰਡ ਨਾਲ ਭਰੇ ਹੁੰਦੇ ਹਨ।

ਬ੍ਰਾਊਨ ਬ੍ਰੈੱਡ

    ਜ਼ਿਆਦਾਤਰ ਲੋਕਾਂ ਨੂੰ ਲਗਦਾ ਹੈ ਕਿ ਵ੍ਹਾਈਟ ਬਰੈੱਡ ਨਾਲੀ ਹੈਲਦੀ ਬ੍ਰਾਊਨ ਬਰੈੱਡ ਹੁੰਦੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਬ੍ਰਾਊਨ ਬਰੈੱਡ ਵੀ ਵ੍ਹਾਈਟ ਬਰੈੱਡ ਵਾਂਗ ਹੀ ਅਨਹੈਲਦੀ ਹੈ, ਕਿਉਂਕਿ ਇਸ ਵਿਚ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ ਨਾ ਕਿ ਹੈਲਦੀ ਇਨਗ੍ਰੀਡੀਐਂਟਸ ਦਾ।

View More Web Stories