ਇਹ ਹਨ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਸਬਜ਼ੀਆਂ
Matsutake Mushroom
ਇਹ ਦਾਲਚੀਨੀ ਫਲੇਵਰਡ ਮਸ਼ਰੂਮ ਇੱਕ ਜਾਪਾਨੀ ਮਸ਼ਰੂਮ ਹੈ, ਜੋ ਜਿਆਦਾਤਰ ਪਤਝੜ ਦੇ ਮੌਸਮ ਵਿੱਚ ਪਾਇਆ ਜਾਂਦਾ ਹੈ। ਇਸ ਦੀ ਕੀਮਤ ਲਗਭਗ 73,500 ਰੁਪਏ ਪ੍ਰਤੀ ਕਿਲੋ ਹੈ।
Wasabi Root
ਇਸ ਸਬਜ਼ੀ ਨੂੰ ਉਗਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਅਤੇ ਇਸ ਨੂੰ ਉਗਾਉਣਾ ਕਾਫ਼ੀ ਮੁਸ਼ਕਲ ਹੈ। ਇਸ ਸਬਜ਼ੀ ਦੀ ਕੀਮਤ ਕਰੀਬ 18 ਹਜ਼ਾਰ ਰੁਪਏ ਹੈ।
Le Bonnotte ਆਲੂ
ਆਲੂ ਹਰ ਕਿਸੇ ਦੀ ਪਸੰਦੀਦਾ ਸਬਜ਼ੀ ਹੈ। ਬਾਜ਼ਾਰ ਵਿੱਚ ਆਮ ਆਲੂ ਦੀ ਕੀਮਤ 30-40 ਰੁਪਏ ਪ੍ਰਤੀ ਕਿਲੋ ਹੈ ਪਰ ਲਾ ਬੋਨੇਟ ਆਲੂ ਦੀ ਕੀਮਤ 1 ਲੱਖ ਰੁਪਏ ਦੇ ਕਰੀਬ ਹੈ। ਇਹ ਫਰਾਂਸ ਦੇ ਇੱਕ ਖਾਸ ਤੱਟ ਉੱਤੇ ਉੱਗਦੇ ਹਨ।
Hop Shoots
ਇਹ ਸਬਜ਼ੀ ਇੱਕ ਵਿਸ਼ੇਸ਼ ਕਿਸਮ ਦਾ ਪੌਦਾ ਹੈ। ਇਸ ਦੀ ਵਰਤੋਂ ਦਵਾਈਆਂ ਸਮੇਤ ਪੀਣ ਵਾਲੇ ਪਦਾਰਥ ਬਣਾਉਣ ਵਿੱਚ ਕੀਤੀ ਜਾਂਦੀ ਹੈ। ਮੂਲ ਰੂਪ ਵਿੱਚ ਇਹ ਉੱਤਰੀ ਅਮਰੀਕਾ ਵਿੱਚ ਪਾਇਆ ਜਾਂਦਾ ਹੈ। ਇਸ ਦੀ ਅੰਦਾਜ਼ਨ ਕੀਮਤ 72,000 ਰੁਪਏ ਪ੍ਰਤੀ ਕਿਲੋ ਹੈ।
Yamashita Spinach
ਪਾਲਕ ਦੀ ਇਹ ਕਿਸਮ ਫਰਾਂਸ ਵਿੱਚ ਉਗਾਈ ਜਾਂਦੀ ਹੈ ਅਤੇ ਸਿਰਫ ਮਿਸ਼ੇਲਿਨ-ਸਟਾਰਡ ਸ਼ੈੱਫਾਂ ਨੂੰ ਵੇਚੀ ਜਾਂਦੀ ਹੈ। ਇਸ ਦੀ ਅਨੁਮਾਨਿਤ ਕੀਮਤ 2000 ਰੁਪਏ ਦੇ ਕਰੀਬ ਹੈ।
Italian White Truffles
ਟਰਫਲਜ਼ ਜ਼ਮੀਨ ਤੋਂ ਕੁਝ ਇੰਚ ਹੇਠਾਂ ਉੱਗਦੇ ਹਨ। ਇਟਲੀ ਵਿਚ 13 ਨਵੰਬਰ, 2022 ਨੂੰ ਚਿੱਟੇ ਟਰਫਲਾਂ ਦੀ ਨਿਲਾਮੀ ਕੀਤੀ ਗਈ ਸੀ ਜਿਸ ਵਿਚ 900 ਗ੍ਰਾਮ ਟਰਫਲ ਦੀ ਕੀਮਤ 15.5 ਲੱਖ ਰੁਪਏ ਸੀ।
Yartsa Gunbu
Yartsa Gunbu ਦੁਨੀਆ ਦੇ ਸਭ ਤੋਂ ਮਹਿੰਗੇ ਮਸ਼ਰੂਮਾਂ ਵਿੱਚੋਂ ਇੱਕ ਹੈ। ਇਸ ਦੀ ਕੀਮਤ ਕਰੀਬ 2.5 ਲੱਖ ਰੁਪਏ ਪ੍ਰਤੀ ਕਿਲੋ ਹੈ।
View More Web Stories