ਇਹ ਹਨ ਗੁਲਾਬ ਜਲ ਦੇ ਫਾਇਦੇ


2024/01/29 15:15:32 IST

ਪੀਐੱਚ ਲੈਵਲ

    ਗੁਲਾਬ ਜਲ ਲਗਾਉਣ ਨਾਲ ਸਕਿਨ ਦਾ ਪੀਐੱਚ ਲੈਵਲ ਸਹੀ ਰਹਿੰਦਾ ਹੈ। ਜੇ ਤੁਹਾਡੀ ਸਕਿਨ ਆਇਲੀ ਹੈ ਤਾਂ ਇਸਦੀ ਵਰਤੋਂ ਜਰੂਰ ਕਰੋ।

ਫੈਸ਼ੀਅਲ ਟੋਨਰ

    ਗੁਲਾਬ ਜਲ ਫੈਸ਼ੀਅਲ ਟੋਨਰ ਵਾਂਗ ਕੰਮ ਕਰਦਾ ਹੈ। ਇਸ ਵਿਚ ਮੌਜੂਦ ਐਸਟ੍ਰੀਜੈਂਟ ਗੁਣ ਪੋਰਸ ਨੂੰ ਟਾਈਟ ਕਰਦੇ ਹਨ। ਮੂੰਹ ਧੋਣ ਤੋਂ ਬਾਅਦ ਗੁਲਾਬ ਜਲ ਨਾਲ ਚਿਹਰੇ ਨੂੰ ਸਾਫ ਕਰੋ।

ਮੁਹਾਸਿਆਂ ਤੋਂ ਛੁਟਕਾਰਾ

    ਇਕ ਵੱਡੇ ਚਮਚ ਨਿੰਬੂ ਦੇ ਰਸ ਵਿਚ ਇਕ ਵੱਡਾ ਚਮਚ ਗੁਲਾਬ ਜਲ ਮਿਲਾ ਕੇ ਮੁਹਾਸਿਆ ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਮੁਹਾਸਿਆ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

ਝੁਰੜੀਆਂ ਕਰੇ ਘੱਟ

    ਛੁਰੜੀਆਂ ਘੱਟ ਕਰਨ ਵਿਚ ਵੀ ਗੁਲਾਬ ਜਲ ਮਦਦਗਾਰ ਹੈ। ਨਿੰਬੂ ਦਾ ਰਸ, ਚੰਦਨ ਪਾਊਡਰ ਅਤੇ ਗੁਲਾਬ ਜਲ ਦੀ ਪੇਸਟ ਬਣਾ ਕੇ ਚਿਹਰੇ ਤੇ ਲਗਾਓ। ਇਸ ਨਾਲ ਝੁਰਤੀਆਂ ਘੱਟ ਹੋਣਗੀਆਂ।

ਮੇਕਅੱਪ ਰਿਮੂਵਰ

    ਮੇਕਅਪ ਉਤਾਰਨ ਲਈ ਗੁਲਾਬ ਜਲ ਦੀ ਵਰਤੋਂ ਕਰੋ। ਨਾਰੀਅਲ ਤੇਲ ਦੀਆਂ ਕੁਝ ਬੂੰਦਾਂ ਚ ਗੁਲਾਬ ਜਲ ਮਿਕਸ ਕਰੋ। ਇਸ ਮਿਕਸਤ ਨੂੰ ਰੂੰ ਵਿਚ ਲਗਾ ਕੇ ਚਿਹਰਾ ਸਾਫ ਕਰੋ।

ਸਿਕਰੀ ਦੀ ਸਮੱਸਿਆ

    ਰਾਤ ਨੂੰ ਸੌਣ ਤੋਂ ਪਹਿਲਾਂ ਗੁਲਾਬ ਜਲ ਨਾਲ ਸਿਰ ਦੀ ਮਾਲਿਸ਼ ਕਰੋ ਅਤੇ ਸਵੇਰੇ ਵਾਲਾ ਨੂੰ ਧੋ ਲਓ। ਇਸ ਨਾਲ ਵਾਲ ਮੁਲਾਇਮ ਹੋਣਗੇ ਅਤੇ ਸਿੱਕਰੀ ਦੀ ਸਮੱਸਿਆ ਵੀ ਦੂਰ ਹੋਵੇਗੀ।

ਰੁੱਖੇ ਵਾਲ

    ਗੁਲਾਬ ਜਲ ਅਤੇ ਗਲਿਸਰੀਨ ਨੂੰ ਬਰਾਬਰ ਮਾਤਰਾ ਵਿਚ ਮਿਕਸ ਕਰ ਲਓ। ਇਸ ਨੂੰ ਸਕੈਲਪ ਤੇ ਲਗਾਓ। 10 ਤੋਂ 15 ਮਿੰਟ ਲਈ ਮਸਾਜ ਕਰੋ। ਅੱਧੇ ਘੰਟੇ ਬਾਅਦ ਵਾਲਾ ਨੂੰ ਧੋ ਲਓ।

View More Web Stories