ਇਹ ਹਨ ਵਿਟਾਮਿਨ ਸੀ ਨਾਲ ਭਰਪੂਰ ਫਲ


2024/02/07 11:54:15 IST

ਸੰਤਰਾ

    ਸੰਤਰੇ ਨੂੰ ਵਿਟਾਮਿਨ-ਸੀ ਦੇ ਸਭ ਤੋਂ ਵਧੀਆ ਸਰੋਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਸਰੀਰ ਨੂੰ ਕਈ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ।

ਅੰਗੂਰ

    ਅੰਗੂਰ ਵਿਟਾਮਿਨ-ਸੀ ਦਾ ਬਹੁਤ ਵੱਡਾ ਸਰੋਤ ਹੈ, ਜਿਸ ਨੂੰ ਖਾਣ ਨਾਲ ਸਾਡਾ ਸਰੀਰ ਟੀ.ਬੀ., ਕੈਂਸਰ ਅਤੇ ਖੂਨ ਦੀ ਕਮੀ ਵਰਗੀਆਂ ਬੀਮਾਰੀਆਂ ਨਾਲ ਆਸਾਨੀ ਨਾਲ ਨਜਿੱਠ ਸਕਦਾ ਹੈ।

ਕੀਵੀ

    ਇਮਿਊਨਿਟੀ ਬੂਸਟਰ ਗੁਣ ਹੋਣ ਦੇ ਨਾਲ-ਨਾਲ ਕੀਵੀ ਵਿਟਾਮਿਨ ਸੀ ਦਾ ਵੀ ਚੰਗਾ ਸਰੋਤ ਹੈ। ਦੱਸ ਦਈਏ ਕਿ ਇਹ ਫਲ ਤੁਹਾਨੂੰ ਹਰ ਮੌਸਮ ਚ ਮਿਲਦਾ ਹੈ।

ਪਪੀਤਾ

    ਇਸ ਦੇ ਲਗਾਤਾਰ ਸੇਵਨ ਨਾਲ ਸਰੀਰ ਚ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਪਪੀਤਾ ਖਾਣ ਨਾਲ ਸਰੀਰ ਨੂੰ 88.3 ਮਿਲੀਗ੍ਰਾਮ ਤੱਕ ਵਿਟਾਮਿਨ-ਸੀ ਮਿਲਦਾ ਹੈ।

ਅਨਾਰ

    ਵਿਟਾਮਿਨ ਸੀ ਦੀ ਕਮੀ ਨੂੰ ਅਨਾਰ ਖਾਣ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ। ਅਨਾਰ ਦੇ ਜੂਸ ਦਾ ਨਿਯਮਤ ਸੇਵਨ ਕਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵੀ ਵਧਦੀ ਹੈ।

ਸਟ੍ਰਾਬੇਰੀ

    ਵਿਟਾਮਿਨ ਸੀ ਅਤੇ ਫਾਈਬਰ ਨਾਲ ਭਰਪੂਰ ਸਟ੍ਰਾਬੇਰੀ ਨੂੰ ਕੋਲੈਸਟ੍ਰੋਲ ਮੁਕਤ ਅਤੇ ਘੱਟ ਕੈਲੋਰੀ ਵਾਲਾ ਫਲ ਮੰਨਿਆ ਜਾਂਦਾ ਹੈ। 100 ਗ੍ਰਾਮ ਸਟ੍ਰਾਬੇਰੀ ਖਾਣ ਨਾਲ ਸਰੀਰ ਨੂੰ ਲਗਭਗ 59 ਮਿਲੀਗ੍ਰਾਮ ਵਿਟਾਮਿਨ-ਸੀ ਮਿਲਦਾ ਹੈ।

ਨਿੰਬੂ

    ਇਹ ਐਂਟੀ-ਆਕਸੀਡੈਂਟ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਸਰੀਰ ਦੇ ਕੋਲੈਸਟ੍ਰਾਲ ਨੂੰ ਵੀ ਘੱਟ ਕਰਦਾ ਹੈ। ਵਿਟਾਮਿਨ ਸੀ ਦੀ ਸਪਲਾਈ ਕਰਨ ਲਈ, ਤੁਸੀਂ ਨਿੰਬੂ ਨੂੰ ਆਪਣੀ ਖੁਰਾਕ ਵਿੱਚ ਕਈ ਤਰੀਕਿਆਂ ਨਾਲ ਸ਼ਾਮਲ ਕਰ ਸਕਦੇ ਹੋ।

View More Web Stories