ਸਰਦੀਆਂ ਵਿੱਚ ਸਿਹਤ ਦਾ ਖ਼ਿਆਲ ਰੱਖਣਗੀਆਂ ਇਹ 6 ਜੜ੍ਹਾਂ ਵਾਲੀਆਂ ਸਬਜ਼ੀਆਂ
ਗਾਜਰ
ਗਾਜਰ ਵਿਟਾਮਿਨ ਏ ਦਾ ਚੰਗਾ ਸਰੋਤ ਹੈ ਜੋ ਅੱਖਾਂ ਲਈ ਫਾਇਦੇਮੰਦ ਹੈ। ਇਸ ਤੋਂ ਇਲਾਵਾ ਇਸ ਚ ਮੌਜੂਦ ਫਾਈਬਰ ਪਾਚਨ ਅਤੇ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਂਦਾ ਹੈ।
ਸ਼ਲਗਮ
ਸ਼ਲਗਮ ਸਰੀਰ ਨੂੰ ਨਿੱਘ ਦੇਣ ਦਾ ਕੰਮ ਕਰਦਾ ਹੈ। ਇਸ ਵਿੱਚ ਫਾਈਬਰ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਖਾਸ ਤੌਰ ਤੇ ਵਿਟਾਮਿਨ ਸੀ, ਜੋ ਸਿਹਤਮੰਦ ਅੰਤੜੀਆਂ ਦੇ ਬੈਕਟੀਰੀਆ ਨੂੰ ਵਧਾਉਂਦਾ ਹੈ।
ਮੂਲੀ
ਮੂਲੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦੀ ਹੈ। ਮੂਲੀ ਵਿੱਚ ਮੌਜੂਦ ਗਲੂਕੋਸੀਨੋਲੇਟਸ ਮਿਸ਼ਰਣ ਭੋਜਨ ਨੂੰ ਤੋੜਨ ਵਾਲੇ ਐਨਜ਼ਾਈਮ ਨੂੰ ਚਾਲੂ ਕਰਦਾ ਹੈ।
ਸ਼ਕਰਕੰਦੀ
ਫਾਈਬਰ, ਵਿਟਾਮਿਨ ਏ, ਸੀ ਅਤੇ ਬੀਟਾ ਕੈਰੋਟੀਨ ਵਰਗੇ ਐਂਟੀਆਕਸੀਡੈਂਟਸ ਨਾਲ ਭਰਪੂਰ ਸ਼ਕਰਕੰਦੀ ਸਰਦੀਆਂ ਵਿੱਚ ਕਈ ਸਿਹਤ ਲਾਭ ਪ੍ਰਦਾਨ ਕਰਦੀ ਹੈ।
ਅਦਰਕ
ਇਸ ਵਿੱਚ ਜਿੰਜਰੋਲ ਅਤੇ ਸ਼ੋਗਾਓਲ ਵਰਗੇ ਮਿਸ਼ਰਣ ਹੁੰਦੇ ਹਨ ਜੋ ਪਾਚਨ ਐਂਜ਼ਾਈਮ ਨੂੰ ਉਤੇਜਿਤ ਕਰਦੇ ਹਨ। ਇਸ ਤੋਂ ਇਲਾਵਾ ਇਹ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ।
ਸੇਲੇਰੀ
ਸੇਲੇਰੀ ਸਰੀਰ ਨੂੰ ਗਰਮੀ ਦੇਣ ਦੇ ਨਾਲ-ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਚ ਵੀ ਮਦਦਗਾਰ ਹੈ। ਇਸ ਚ ਮੌਜੂਦ ਐਂਟੀਆਕਸੀਡੈਂਟ ਸਰੀਰ ਨੂੰ ਸਿਹਤਮੰਦ ਰੱਖਣ ਚ ਮਦਦ ਕਰਦੇ ਹਨ।
View More Web Stories