ਚਿਆ ਸੀਡ ਦਾ ਜੂਸ ਪੀਣ ਨਾਲ ਮਿਲਣਗੇ ਬਹੁਤ ਸਾਰੇ ਫਾਇਦੇ
ਕਈ ਸਮੱਸਿਆਵਾਂ ਹੋ ਜਾਂਦੀਆਂ
ਜਦੋਂ ਸਰੀਰ ਵਿੱਚ ਪਿਊਰੀਨ ਯੁਕਤ ਭੋਜਨ ਜਮ੍ਹਾ ਹੁੰਦਾ ਹੈ ਤਾਂ ਸਰੀਰ ਵਿੱਚ ਇਸ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਸਰੀਰ ਚ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ।
ਤੁਰੰਤ ਇਲਾਜ ਜ਼ਰੂਰੀ
ਇਸ ਬਿਮਾਰੀ ਦਾ ਤੁਰੰਤ ਇਲਾਜ ਕੀਤਾ ਜਾਣਾ ਚਾਹੀਦਾ ਹੈ। ਜਦੋਂ ਸਮੱਸਿਆ ਵੱਧ ਜਾਂਦੀ ਹੈ ਤਾਂ ਇਹ ਘਾਤਕ ਸਾਬਤ ਹੁੰਦੀ ਹੈ।
ਚਿਆ ਸੀਡ ਦਾ ਜੂਸ
ਚਿਆ ਸੀਡ ਦਾ ਜੂਸ ਘਰ ਬੈਠੇ ਹੀ ਬਣਾ ਸਕਦੇ ਹੋ। ਇਸ ਨਾਲ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਚ ਮਦਦ ਮਿਲੇਗੀ ਅਤੇ ਇਸ ਦੇ ਕਈ ਹੋਰ ਫਾਇਦੇ ਵੀ ਹਨ।
ਚਿਆ ਸੀਡ ਦੇ ਕਈ ਗੁਣ
ਚਿਆ ਦੇ ਬੀਜ ਫਾਇਦੇਮੰਦ ਹੁੰਦੇ ਹਨ। ਇਸ ਵਿਚ ਕਈ ਗੁਣ ਹਨ। ਜੋ ਸਰੀਰ ਵਿੱਚ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ।
ਵੱਧਦੇ ਭਾਰ ਨੂੰ ਕਰੇ ਕੰਟਰੋਲ
ਚਿਆ ਬੀਜਾਂ ਦਾ ਸੇਵਨ ਸਰੀਰ ਵਿੱਚ ਵੱਧਦੇ ਭਾਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦਾ ਹੈ। ਇਹ ਸਰੀਰ ਨੂੰ ਵੀ ਤੰਦਰੁਸਤ ਰੱਖਦਾ ਹੈ।
ਕੋਲੈਸਟ੍ਰੋਲ ਬਾਹਰ ਕੱਢੇ
ਸਰੀਰ ਚ ਵਧ ਰਹੇ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਤੁਸੀਂ ਚਿਆ ਦੇ ਬੀਜਾਂ ਦਾ ਸੇਵਨ ਕਰ ਸਕਦੇ ਹੋ। ਇਸ ਦਾ ਸੇਵਨ ਸਰੀਰ ਚੋਂ ਗੰਦੇ ਕੋਲੈਸਟ੍ਰੋਲ ਨੂੰ ਬਾਹਰ ਕੱਢਣ ਚ ਮਦਦ ਕਰਦਾ ਹੈ।
ਬਲੱਡ ਸ਼ੂਗਰ ਕਰੇ ਕੰਟਰੋਲ
ਚਿਆ ਦੇ ਬੀਜ ਨਾ ਸਿਰਫ਼ ਯੂਰਿਕ ਐਸਿਡ ਨੂੰ ਘੱਟ ਕਰਨ ਵਿੱਚ ਕਾਰਗਰ ਹੁੰਦੇ ਹਨ, ਸਗੋਂ ਇਹ ਬਲੱਡ ਸ਼ੂਗਰ ਦੇ ਵਧਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦੇ ਹਨ।
ਪਾਚਨ ਤੰਤਰ ਨੂੰ ਬਣਾਏ ਬਿਹਤਰ
ਚਿਆ ਬੀਜਾਂ ਦਾ ਸੇਵਨ ਪਾਚਨ ਤੰਤਰ ਨੂੰ ਬਿਹਤਰ ਬਣਾਏ ਰੱਖਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਇਸ ਦੇ ਸੇਵਨ ਨਾਲ ਫਾਈਬਰ ਦੀ ਕਮੀ ਦੂਰ ਹੁੰਦੀ ਹੈ ਅਤੇ ਕਬਜ਼ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
ਇੰਝ ਬਣਾਓ ਡ੍ਰਿੰਕ
ਡ੍ਰਿੰਕ ਬਣਾਉਣ ਲਈ ਚਿਆ ਦੇ ਬੀਜ ਨੂੰ ਇਕ ਗਲਾਸ ਪਾਣੀ ਵਿਚ ਭਿਓ ਕੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ।
View More Web Stories