ਠੰਡ 'ਚ ਵਧਦਾ ਹੈ ਦਿਲ ਦੇ ਦੌਰੇ ਦਾ ਖਤਰਾ, ਇੰਝ ਰਹੋ ਸਾਵਧਾਨ
ਠੰਡ ਦੀ ਸਮੱਸਿਆ
ਠੰਡ ਦੇ ਮੌਸਮ ਵਿੱਚ ਬਿਮਾਰੀਆਂ ਦਾ ਬੋਲਬਾਲਾ ਰਹਿੰਦਾ ਹੈ। ਆਓ ਜਾਣਦੇ ਹਾਂ ਕਿ ਠੰਡੇ ਮੌਸਮ ਚ ਹਾਰਟ ਅਟੈਕ ਦਾ ਖਤਰਾ ਵੱਧਣ ਕਾਰਨ ਸਾਵਧਾਨੀਆਂ ਕਿਵੇਂ ਵਰਤੀਏ?
ਦਿਲ ਸੰਬੰਧੀ ਸਮੱਸਿਆਵਾਂ
ਜਿਵੇਂ-ਜਿਵੇਂ ਠੰਡ ਵਧਦੀ ਹੈ, ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਠੰਡ ਨਾਲ ਦਿਲ ਦੀਆਂ ਬਿਮਾਰੀਆਂ ਦੀ ਸਮੱਸਿਆ ਵੱਧਣ ਲੱਗਦੀ ਹੈ।
ਖੋਜ ਵਿੱਚ ਦਾਅਵੇ
ਇਕ ਰਿਸਰਚ ਮੁਤਾਬਕ ਸਰਦੀਆਂ ਚ ਹਾਰਟ ਅਟੈਕ ਦਾ ਖਤਰਾ 31 ਫੀਸਦੀ ਤੱਕ ਵੱਧ ਜਾਂਦਾ ਹੈ। ਠੰਡੀਆਂ ਹਵਾਵਾਂ ਅਤੇ ਸੰਘਣੀ ਧੁੰਦ ਦਿਲ ਦੇ ਰੋਗਾਂ ਤੋਂ ਪੀੜਤ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।
ਸਰਦੀਆਂ ਵਿੱਚ ਖੂਨ
ਸਰਦੀਆਂ ਦੇ ਮੌਸਮ ਵਿੱਚ ਦਿਲ ਨੂੰ ਖੂਨ ਪੰਪ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਤਾਪਮਾਨ ਕਾਰਨ ਖੂਨ ਦੀਆਂ ਨਾੜੀਆਂ ਅਸਥਾਈ ਤੌਰ ਤੇ ਸੁੰਗੜ ਜਾਂਦੀਆਂ ਹਨ।
ਖੂਨ ਦੇ ਵਹਾਅ ਵਿੱਚ ਸਮੱਸਿਆ
ਠੰਡ ਚ ਖੂਨ ਦੇ ਵਹਾਅ ਚ ਕਾਫੀ ਸਮੱਸਿਆ ਹੁੰਦੀ ਹੈ। ਇਸ ਕਾਰਨ ਦਿਲ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ। ਸਰਦੀਆਂ ਵਿੱਚ ਖੂਨ ਦੇ ਗਤਲੇ ਬਣਨੇ ਸ਼ੁਰੂ ਹੋ ਜਾਂਦੇ ਹਨ ਜਿਸ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਹੁੰਦੀ ਹੈ।
ਉੱਚ ਜੋਖਮ
ਜਿਹੜੇ ਲੋਕ ਮੋਟੇ ਹਨ, ਸਿਗਰਟ ਪੀਂਦੇ ਹਨ, ਸ਼ਰਾਬ ਪੀਂਦੇ ਹਨ, ਹਾਈ ਬਲੱਡ ਪ੍ਰੈਸ਼ਰ ਰੱਖਦੇ ਹਨ, ਜਾਂ ਦਿਲ ਦੀਆਂ ਪੁਰਾਣੀਆਂ ਬਿਮਾਰੀਆਂ ਹਨ, ਉਨ੍ਹਾਂ ਨੂੰ ਠੰਡੇ ਮੌਸਮ ਦੌਰਾਨ ਦਿਲ ਦੇ ਦੌਰੇ ਦਾ ਵਧੇਰੇ ਖ਼ਤਰਾ ਹੁੰਦਾ ਹੈ।
ਠੰਡ ਤੋਂ ਬਚੋ
ਸਰਦੀ ਦੇ ਮੌਸਮ ਵਿੱਚ ਆਪਣੇ ਆਪ ਨੂੰ ਠੰਡ ਤੋਂ ਬਚਾਓ। ਸਖ਼ਤ ਸਰਦੀਆਂ ਵਿੱਚ ਆਪਣੇ ਆਪ ਨੂੰ ਨਿੱਘਾ ਰੱਖਣ ਲਈ, ਤੁਹਾਨੂੰ ਲੋੜੀਂਦੀ ਮਾਤਰਾ ਵਿੱਚ ਗਰਮ ਕੱਪੜੇ ਪਾਉਣੇ ਚਾਹੀਦੇ ਹਨ।
ਚੰਗਾ ਭੋਜਨ
ਦਿਲ ਦੇ ਰੋਗੀਆਂ ਨੂੰ ਠੰਢ ਦੇ ਮੌਸਮ ਵਿੱਚ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਆਪਣੀ ਖੁਰਾਕ ਵਿੱਚ ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ, ਘੱਟ ਚਰਬੀ ਵਾਲੇ ਡੇਅਰੀ ਉਤਪਾਦ ਅਤੇ ਮੇਵੇ ਆਦਿ ਦਾ ਸੇਵਨ ਕਰੋ।
View More Web Stories