ਖ਼ਤਰਨਾਕ ਹੈ ਹਰ ਸਮੇਂ ਮੋਬਾਇਲ ਦੀ ਆਦਤ, ਇਹਨਾਂ ਤਰੀਕਿਆਂ ਨਾਲ ਬਚੋ


2024/01/25 10:33:03 IST

ਦਿਮਾਗੀ ਸੰਤੁਲਨ

    ਵਧੇਰੇ ਮੋਬਾਇਲ ਦੀ ਵਰਤੋਂ ਦਿਮਾਗੀ ਸੰਤੁਲਨ ਨੂੰ ਬਿਗਾੜ ਦਿੰਦੀ ਹੈ। ਡਿਪ੍ਰੈਸ਼ਨ ਹੋ ਸਕਦਾ ਹੈ।

ਨੀਂਦ ਚ ਕਮੀ

    ਹਰ ਸਮੇਂ ਮੋਬਾਇਲ ਦੇ ਨਾਲ ਹੀ ਬੰਨ੍ਹੇ ਰਹਿਣਾ ਨੀਂਦ ਚ ਵੀ ਕਮੀ ਲਿਆਉਂਦਾ ਹੈ।

ਭੈੜੀ ਆਦਤ ਤੋਂ ਬਚੋ

    ਮੋਬਾਇਲ ਵਰਤੋਂ ਦੀ ਭੈੜੀ ਆਦਤ ਤੋਂ ਬਚੋ ਤੇ ਬੱਚਿਆਂ ਨੂੰ ਵੀ ਦੂਰ ਰੱਖੋ। ਆਓ ਜਾਣਦੇ ਹਾਂ ਕੁੱਝ ਤਰੀਕੇ

ਡਾਟਾ ਟਰੈਕ

    ਡਾਟਾ ਲਿਮਟ ਨਿਰਧਾਰਤ ਕਰੋ। ਇਸ ਨਾਲ ਲਿਮਟ ਖਤਮ ਹੋਣ ਮਗਰੋਂ ਮੋਬਾਇਲ ਚ ਇੰਟਰਨੈੱਟ ਨਹੀਂ ਚੱਲੇਗਾ ਤਾਂ ਬਚੇ ਰਹੋਗੇ।

ਐਪਸ ਹਟਾਓ

    ਜਿਹਨਾਂ ਐਪਸ ਉਪਰ ਲੋੜ ਤੋਂ ਬਗੈਰ ਸਮਾਂ ਬਿਤਾ ਰਹੇ ਹੋ, ਉਹਨਾਂ ਨੂੰ ਡਿਲੀਟ ਕਰ ਦਿਓ।

ਸੈਟਿੰਗਸ ਬਦਲੋ

    ਫੋਨ ਦੀ ਸੈਟਿੰਗਸ ਚ ਜਾ ਕੇ ਨੋਟੀਫਿਕੇਸ਼ਨ ਨੂੰ ਆਫ ਕਰ ਦਿਓ। ਜਿਸ ਨਾਲ ਤੁਸੀਂ ਮੋਬਾਇਲ ਵੱਲ ਘੱਟ ਧਿਆਨ ਦੇ ਸਕੋਗੇ।

ਸ਼ੌਕ ਅਪਨਾਓ

    ਆਪਣੇ ਹੋਰ ਸ਼ੌਕ ਪੂਰੇ ਕਰੋ। ਜਿਸ ਤਰ੍ਹਾਂ ਪੇਟਿੰਗ ਕਰ ਸਕਦੇ ਹੋ। ਗਰਾਉਂਡ ਜਾਂ ਜਿੰਮ ਜਾ ਸਕਦੇ ਹੋ। ਕਿਸੇ ਨਾ ਕਿਸੇ ਤਰੀਕੇ ਮੋਬਾਇਲ ਤੋਂ ਦੂਰੀ ਬਣਾਓ।

View More Web Stories