ਸਰਦੀਆਂ ਵਿੱਚ ਜ਼ਿਆਦਾ ਚਾਹ ਕਰ ਸਕਦੀ ਹੈ ਨੁਕਸਾਨ
ਚਾਹ ਨਾਲ ਸ਼ੁਰੂਆਤ
ਸਰਦੀਆਂ ਵਿੱਚ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਗਰਮ ਚਾਹ ਪੀਣਾ ਹਰ ਕਿਸੇ ਦੀ ਰੋਜ਼ਾਨਾ ਰੁਟੀਨ ਦਾ ਅਹਿਮ ਹਿੱਸਾ ਬਣ ਗਿਆ ਹੈ।
ਬੇਚੈਨੀ ਹੋ ਜਾਂਦੀ
ਸਵੇਰ ਹੋਵੇ ਜਾਂ ਸ਼ਾਮ ਲੋਕ ਚਾਹ ਪੀਣ ਤੋਂ ਪਿੱਛੇ ਨਹੀਂ ਹਟਦੇ। ਕਈ ਲੋਕ ਚਾਹ ਤੋਂ ਬਿਨਾਂ ਬੇਚੈਨ ਰਹਿੰਦੇ ਹਨ ਅਤੇ ਚਾਹ ਪੀਏ ਬਿਨਾਂ ਉਨ੍ਹਾਂ ਦਾ ਕੰਮ ਨਹੀਂ ਵਧਦਾ।
ਬਿਮਾਰੀਆਂ ਨੂੰ ਸੱਦਾ
ਲਗਭਗ ਹਰ ਦੂਜਾ-ਤੀਜਾ ਵਿਅਕਤੀ ਚਾਹ ਦਾ ਆਦੀ ਹੋ ਚੁੱਕਾ ਹੈ। ਇੱਕ ਅਜਿਹਾ ਨਸ਼ਾ ਜੋ ਸਮੇਂ ਦੇ ਨਾਲ ਕਈ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ।
ਸਿਹਤ 'ਤੇ ਖਤਰਨਾਕ ਪ੍ਰਭਾਵ
ਬਹੁਤ ਜ਼ਿਆਦਾ ਚਾਹ ਪੀਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਤੇ ਸਿਹਤ ਤੇ ਖਤਰਨਾਕ ਪ੍ਰਭਾਵ ਪੈ ਸਕਦੇ ਹਨ।
ਆਇਰਨ ਦੀ ਕਮੀ
ਵਾਰ-ਵਾਰ ਚਾਹ ਪੀਣ ਨਾਲ ਆਇਰਨ ਦੀ ਕਮੀ ਹੋ ਸਕਦੀ ਹੈ। ਚਾਹ ਪੱਤੀ ਚ ਟੈਨਿਨ ਨਾਂ ਦਾ ਤੱਤ ਹੁੰਦਾ ਹੈ, ਜੋ ਸਰੀਰ ਚ ਆਇਰਨ ਤੱਤਾਂ ਨੂੰ ਚਿਪਕ ਜਾਂਦਾ ਹੈ।
ਚਾਹ ਦੀ ਲਤ ਖਤਰਨਾਕ
ਅਜਿਹੇ ਚ ਜੋ ਲੋਕ ਅਨੀਮੀਆ ਤੋਂ ਪੀੜਤ ਹਨ, ਉਨ੍ਹਾਂ ਨੂੰ ਖਾਸ ਤੌਰ ਤੇ ਚਾਹ ਤੋਂ ਦੂਰ ਰਹਿਣਾ ਚਾਹੀਦਾ ਹੈ। ਚਾਹ ਦੀ ਲਤ ਉਨ੍ਹਾਂ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ।
ਬੀਮਾਰੀਆਂ ਦਾ ਕਾਰਨ
ਚਾਹ ਚ ਹੋਰ ਵੀ ਕਈ ਤੱਤ ਹੁੰਦੇ ਹਨ, ਜਿਨ੍ਹਾਂ ਦੀ ਜ਼ਿਆਦਾ ਮਾਤਰਾ ਸਰੀਰ ਚ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ।
ਬੇਚੈਨੀ ਤੇ ਥਕਾਵਟ
ਬਹੁਤ ਜ਼ਿਆਦਾ ਚਾਹ ਪੀਣ ਨਾਲ ਵਿਅਕਤੀ ਨੂੰ ਬੇਚੈਨੀ ਅਤੇ ਥਕਾਵਟ ਵੀ ਹੋ ਸਕਦੀ ਹੈ। ਚਾਹ ਪੱਤੀ ਵਿੱਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਨੀਂਦ ਹੋਵੇਗੀ ਪ੍ਰਭਾਵਿਤ
ਤੁਸੀਂ ਰੁਟੀਨ ਵਿੱਚ ਜਿੰਨੀ ਜ਼ਿਆਦਾ ਚਾਹ ਪੀਂਦੇ ਹੋ, ਤੁਹਾਡੀ ਨੀਂਦ ਓਨੀ ਹੀ ਜ਼ਿਆਦਾ ਪ੍ਰਭਾਵਿਤ ਹੋਵੇਗੀ। ਕੈਫੀਨ ਦੀ ਜ਼ਿਆਦਾ ਮਾਤਰਾ ਦੇ ਕਾਰਨ ਵੀ ਹੁੰਦਾ ਹੈ।
View More Web Stories