ਸਰਦੀਆਂ ਵਿੱਚ ਇਸ ਤਰ੍ਹਾਂ ਰੱਖੋ ਚਮੜੀ ਦਾ ਖਿਆਲ
ਮਾਇਸਚਰਾਈਜ਼ਰ
ਸਰਦੀਆਂ ਵਿੱਚ ਚਮੜੀ ਬਹੁਤ ਖੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ। ਇਸ ਦੇ ਲਈ ਵਿਟਾਮਿਨ ਈ ਵਾਲਾ ਮਾਇਸਚਰਾਈਜ਼ਰ ਲਗਾਉਣਾ ਜ਼ਰੂਰੀ ਹੈ।
ਗਰਮ ਪਾਣੀ
ਸਰਦੀ ਆਉਂਦੇ ਹੀ ਲੋਕ ਗਰਮ ਪਾਣੀ ਨਾਲ ਨਹਾਉਣਾ ਸ਼ੁਰੂ ਕਰ ਦਿੰਦੇ ਹਨ ਪਰ ਧਿਆਨ ਰੱਖੋ ਕਿ ਪਾਣੀ ਜ਼ਿਆਦਾ ਗਰਮ ਨਾ ਹੋਵੇ, ਇਹ ਚਮੜੀ ਨੂੰ ਖੁਸ਼ਕ ਬਣਾ ਦਿੰਦਾ ਹੈ।
ਸਾਬਣ ਦੀ ਵਰਤੋਂ ਘੱਟ ਕਰੋ
ਸਰਦੀਆਂ ਵਿੱਚ ਸਾਬਣ ਦੀ ਵਰਤੋਂ ਘੱਟ ਤੋਂ ਘੱਟ ਕਰੋ। ਜੇਕਰ ਚਮੜੀ ਖੁਸ਼ਕ ਹੈ ਤਾਂ ਸਕਰਬ ਕਰਨਾ ਬੰਦ ਕਰ ਦਿਓ।
ਦਹੀਂ ਅਤੇ ਖੰਡ
ਸਰਦੀਆਂ ਵਿੱਚ ਚਮੜੀ ਨੂੰ ਚਮਕਦਾਰ ਅਤੇ ਮੁਲਾਇਮ ਬਣਾਉਣ ਲਈ ਦਹੀਂ ਅਤੇ ਚੀਨੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ਤੇ ਲਗਾਓ ਅਤੇ ਕੁਝ ਦੇਰ ਤੱਕ ਸੁੱਕਣ ਦਿਓ। ਇਸ ਤੋਂ ਬਾਅਦ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ।
ਸਨਸਕ੍ਰੀਨ
ਗਰਮੀਆਂ ਚ ਲੋਕ ਅਕਸਰ ਸਨਸਕ੍ਰੀਨ ਦੀ ਵਰਤੋਂ ਕਰਦੇ ਹਨ ਪਰ ਸਰਦੀਆਂ ਚ ਇਸ ਦੀ ਜ਼ਰੂਰਤ ਨਹੀਂ ਸਮਝਦੇ, ਜਦਕਿ ਸੂਰਜ ਦੀਆਂ ਕਿਰਨਾਂ ਸਰਦੀਆਂ ਚ ਚਮੜੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀਆਂ ਹਨ।
ਪਾਣੀ
ਸਰਦੀ ਹੋਵੇ ਜਾਂ ਗਰਮੀ, ਭਰਪੂਰ ਮਾਤਰਾ ਵਿੱਚ ਪਾਣੀ ਪੀਓ ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਜੇਕਰ ਪਾਣੀ ਦੀ ਭਰਪੂਰ ਮਾਤਰਾ ਹੋਵੇ ਤਾਂ ਚਮੜੀ ਮਰੀ ਨਹੀਂ ਹੋਵੇਗੀ ਅਤੇ ਚਮਕ ਹਮੇਸ਼ਾ ਬਣੀ ਰਹੇਗੀ।
ਨਾਰੀਅਲ ਦਾ ਤੇਲ
ਜੇਕਰ ਤੁਸੀਂ ਆਪਣੀ ਚਮੜੀ ਨੂੰ ਨਰਮ ਅਤੇ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਨਾਰੀਅਲ ਤੇਲ ਦੀ ਵਰਤੋਂ ਕਰੋ।
ਗੁਲਾਬ ਜਲ
ਗਲਿਸਰੀਨ, ਨਿੰਬੂ ਅਤੇ ਗੁਲਾਬ ਜਲ ਦੀਆਂ 3-4 ਬੂੰਦਾਂ ਮਿਲਾ ਕੇ ਮਿਸ਼ਰਣ ਬਣਾ ਲਓ ਅਤੇ ਇਸ ਨੂੰ ਬੋਤਲ ਚ ਰੱਖੋ। ਇਸ ਮਿਸ਼ਰਣ ਨੂੰ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਅਤੇ ਸਰੀਰ ਤੇ ਲਗਾਓ ਅਤੇ ਸਵੇਰੇ ਕੋਸੇ ਪਾਣੀ ਨਾਲ ਨਹਾਂ ਲਵੋ।
View More Web Stories