ਆਸਾਨੀ ਨਾਲ ਹੱਟ ਸਕਦੇ ਹਨ ਟਾਂਕਿਆਂ ਦੇ ਨਿਸ਼ਾਨ
ਨਿੰਬੂ
ਟਾਂਕੇ ਦੇ ਨਿਸ਼ਾਨ ਤੇ ਨਿੰਬੂ ਦਾ ਰਸ ਲਗਾਓ। ਦਸ ਮਿੰਟ ਤੱਕ ਮਾਲਿਸ਼ ਕਰਦੇ ਰਹੋ ਅਤੇ ਫਿਰ ਕੋਸੇ ਪਾਣੀ ਨਾਲ ਚਮੜੀ ਨੂੰ ਧੋ ਲਓ।
ਸੇਬ ਦਾ ਸਿਰਕਾ
ਸੇਬ ਦੇ ਸਿਰਕਾ ਨੂੰ ਸਪਰੇਅ ਬੋਤਲ ਵਿੱਚ ਪਾਓ। ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਬੋਤਲ ਨੂੰ ਟਾਂਕੇ ਦੇ ਨਿਸ਼ਾਨ ਤੇ ਸਪਰੇਅ ਕਰੋ।
ਹਲਦੀ
ਹਲਦੀ ਨੂੰ ਕਰੀਮ ਜਾਂ ਦਹੀਂ ਦੇ ਨਾਲ ਮਿਲਾਓ। ਇਸ ਪੇਸਟ ਨੂੰ ਟਾਂਕੇ ਦੇ ਨਿਸ਼ਾਨ ਤੇ ਲਗਾਓ।
ਜੈਤੂਨ ਦਾ ਤੇਲ
ਜੈਤੂਨ ਦੇ ਤੇਲ ਨੂੰ ਗਰਮ ਕਰੋ। ਪ੍ਰਭਾਵਿਤ ਖੇਤਰਾਂ ਤੇ ਤੇਲ ਲਗਾਓ ਅਤੇ ਲਗਾਉਣ ਤੋਂ ਬਾਅਦ ਕੁਝ ਮਿੰਟਾਂ ਲਈ ਮਾਲਸ਼ ਕਰੋ।
ਬਦਾਮ ਦਾ ਤੇਲ
ਆਪਣੇ ਮਨਪਸੰਦ ਤੇਲ ਨੂੰ ਬਦਾਮ ਦੇ ਤੇਲ ਨਾਲ ਮਿਲਾਓ। ਇਸ ਨੂੰ ਕੁਝ ਸਕਿੰਟਾਂ ਲਈ ਗਰਮ ਕਰਨ ਲਈ ਛੱਡ ਦਿਓ। ਗਰਮ ਕਰਨ ਤੋਂ ਬਾਅਦ, ਮਿਸ਼ਰਣ ਨੂੰ ਟਾਕੇ ਦੇ ਨਿਸ਼ਾਨ ਤੇ ਲਗਾਓ।
ਬੇਬੀ ਆਇਲ
ਕੋਸੇ ਪਾਣੀ ਨਾਲ ਨਹਾਉਣ ਤੋਂ ਬਾਅਦ, ਆਪਣੀ ਚਮੜੀ ਨੂੰ ਚੰਗੀ ਤਰ੍ਹਾਂ ਸੁਕਾ ਲਓ ਅਤੇ ਫਿਰ ਪ੍ਰਭਾਵਿਤ ਥਾਂ ਤੇ ਬੇਬੀ ਆਇਲ ਲਗਾਓ।
ਬੇਕਿੰਗ ਸੋਡਾ
ਬੇਕਿੰਗ ਸੋਡਾ ਨੂੰ ਨਿੰਬੂ ਦੇ ਰਸ ਵਿੱਚ ਮਿਲਾਓ। ਇਸ ਪੇਸਟ ਨੂੰ ਪ੍ਰਭਾਵਿਤ ਥਾਂ ਤੇ ਲਗਾਓ ਅਤੇ ਫਿਰ ਉਸ ਹਿੱਸੇ ਨੂੰ ਕਲਿੰਗ ਰੈਪ ਨਾਲ ਢੱਕ ਦਿਓ।
ਐਲੋਵੇਰਾ ਜੈੱਲ
ਐਲੋਵੇਰਾ ਤੋਂ ਜੈੱਲ ਕੱਢ ਲਓ ਅਤੇ ਵਿਟਾਮਿਨ ਏ ਅਤੇ ਵਿਟਾਮਿਨ ਈ ਕੈਪਸੂਲ ਵਿਚ ਮੌਜੂਦ ਤੇਲ ਨੂੰ ਜੈੱਲ ਵਿਚ ਮਿਲਾਓ। ਹੁਣ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਮੜੀ ਤੇ ਲਗਾਓ।
View More Web Stories