ਕੀ ਸਰਦੀਆਂ ਵਿੱਚ ਖਾਣਾ ਚਾਹੀਦਾ ਦਹੀਂ?


2023/12/19 17:08:33 IST

ਜੀਵਨ ਸ਼ੈਲੀ ਵਿੱਚ ਬਦਲਾਅ 

    ਸਰਦੀਆਂ ਚ ਲੋਕ ਜੀਵਨ ਸ਼ੈਲੀ ਵਿੱਚ ਕਈ ਬਦਲਾਅ ਕਰਦੇ ਹਨ। ਲੋਕ ਅਕਸਰ ਠੰਡ ਤੋਂ ਬਚਾਅ ਲਈ ਖਾਣ-ਪੀਣ, ਕੱਪੜਿਆਂ ਤੇ ਜੀਵਨ ਸ਼ੈਲੀ ਚ ਬਦਲਾਅ ਕਰਦੇ ਹਨ। 

ਠੰਡੀਆਂ ਚੀਜ਼ਾਂ ਤੋਂ ਦੂਰੀ

    ਕਈ ਭੋਜਨ ਸਰਦੀਆਂ ਵਿੱਚ ਸ਼ਰੀਰ ਨੂੰ ਅੰਦਰੋਂ ਗਰਮ ਰੱਖਣ ਲਈ ਖਾਧੇ ਜਾਂਦੇ ਹਨ। ਇਹੀ ਕਾਰਨ ਹੈ ਕਿ ਸਰਦੀਆਂ ਵਿੱਚ ਲੋਕ ਠੰਡੀਆਂ ਚੀਜ਼ਾਂ ਤੋਂ ਦੂਰ ਰਹਿੰਦੇ ਹਨ। 

ਦਹੀਂ ਖਾਣ ਤੋਂ ਪਰਹੇਜ਼

    ਦਹੀਂ ਨੂੰ ਲੋਕ ਅਕਸਰ ਸਰਦੀਆਂ ਚ ਖਾਣ ਤੋਂ ਪਰਹੇਜ਼ ਕਰਦੇ ਹਨ। ਕਈ ਲੋਕ ਇਸ ਨੂੰ ਸ਼ਾਮ ਜਾਂ ਰਾਤ ਨੂੰ ਖਾਣ ਤੋਂ ਵੀ ਪਰਹੇਜ਼ ਕਰਦੇ ਹਨ। 

ਸੱਚ ਜਾਂ ਸਿਰਫ ਮਿੱਥ

    ਲੋਕ ਮੰਨਦੇ ਹਨ ਕਿ ਸਰਦੀਆਂ ਵਿੱਚ ਦਹੀਂ ਖਾਣ ਨਾਲ ਠੰਡੇ ਪ੍ਰਭਾਵ ਕਾਰਨ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ, ਪਰ ਕੀ ਅਸਲ ਵਿੱਚ ਸੱਚ ਹੈ ਜਾਂ ਸਿਰਫ ਮਿੱਥ। 

ਗਰਮ ਹੁੰਦਾ ਹੈ ਦਹੀਂ

    ਕਈ ਲੋਕ ਮੰਨਦੇ ਹਨ ਕਿ ਸਰਦੀਆਂ ਚ ਦਹੀਂ ਖਾਣ ਨਾਲ ਗਲੇ ਚ ਖਰਾਸ਼ ਹੋ ਸਕਦੀ ਹੈ, ਪਰ ਇਹ ਸੱਚ ਨਹੀਂ ਹੈ। ਦਹੀਂ ਗਰਮ ਹੁੰਦਾ ਹੈ। ਜਿਸਦਾ ਸਰੀਰ ਤੇ ਗਰਮਾ-ਗਰਮ ਪ੍ਰਭਾਵ ਪੈਂਦਾ ਹੈ। 

ਠੰਡਾ ਦਹੀਂ ਨਾ ਖਾਓ

    ਫ੍ਰੀਜ਼ ਤੋਂ ਤੁਰੰਤ ਬਾਹਰ ਕੱਢਿਆ ਗਿਆ ਦਹੀਂ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਫ੍ਰੀਜ਼ ਤੋਂ ਬਾਹਰ ਕੱਢਿਆ ਗਿਆ ਠੰਡਾ ਦਹੀਂ ਖਾਣ ਤੋਂ ਬਚੋ।

ਸਰੀਰ ਨੂੰ ਅੰਦਰੋਂ ਰੱਖੇ ਗਰਮ

    ਦਹੀਂ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਪਾਚਨ ਤੇ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ, ਜੋ ਸਰੀਰ ਨੂੰ ਅੰਦਰੋਂ ਗਰਮ ਰੱਖਦਾ ਹੈ।

ਮੌਸਮੀ ਬਿਮਾਰੀਆਂ ਤੋਂ ਸੁਰੱਖਿਆ

    ਦਹੀਂ ਵਿੱਚ ਲਾਭਕਾਰੀ ਪ੍ਰੋਬਾਇਓਟਿਕਸ ਹੁੰਦੇ ਹਨ, ਜੋ ਅੰਤੜੀਆਂ ਦੇ ਬੈਕਟੀਰੀਆ ਦੇ ਸੰਤੁਲਨ ਨੂੰ ਉਤਸ਼ਾਹਿਤ ਕਰਦੇ ਹਨ। ਮੌਸਮੀ ਬਿਮਾਰੀਆਂ ਤੋਂ ਸੁਰੱਖਿਅਤ ਰਹਿਣ ਵਿੱਚ ਮਦਦ ਕਰਦੇ ਹਨ।

ਹੱਡੀਆਂ ਦੀ ਸਿਹਤ 

    ਸਰਦੀਆਂ ਵਿੱਚ ਅਕਸਰ ਵਿਟਾਮਿਨ ਡੀ ਦਾ ਪੱਧਰ ਘੱਟ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਦਹੀਂ ਵਿੱਚ ਮੌਜੂਦ ਕੈਲਸ਼ੀਅਮ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ​​ਕਰਦਾ ਹੈ।

View More Web Stories