ਦੇਖੋ ਕਿਵੇਂ ਐਲੋਵੇਰਾ ਨਾਲ ਆਵੇਗਾ ਚਿਹਰੇ ਦਾ ਨਿਖਾਰ
ਐਲੋਵੇਰਾ ਫੇਸ ਪੈਕ
ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਣ ਲਈ ਐਲੋਵੇਰਾ ਫੇਸ ਪੈਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸਨੂੰ ਘਰ ਹੀ ਬਣਾਇਆ ਜਾ ਸਕਦਾ।
ਸੁੰਦਰਤਾ ਦਾ ਗਹਿਣਾ
ਐਲੋਵੇਰਾ ਨੂੰ ਸੁੰਦਰਤਾ ਦਾ ਗਹਿਣਾ ਵੀ ਕਿਹਾ ਜਾਂਦਾ ਹੈ। ਇਸਦੀ ਸਹੀ ਵਰਤੋਂ ਚਿਹਰੇ ਉਪਰ ਨਿਖਾਰ ਲੈ ਕੇ ਆਉਂਦੀ ਹੈ। ਆਓ ਜਾਣੋ ਕਿਵੇਂ ਕਰੀਏ ਵਰਤੋਂ...
ਹਲਦੀ-ਐਲੋਵੇਰਾ
ਇੱਕ ਚਮਚ ਐਲੋਵੇਰਾ ਜੈੱਲ ਲਓ। ਇਸ ਚ ਇੱਕ ਚਮਚ ਹਲਦੀ, ਗੁਲਾਬ ਜਲ ਅਤੇ ਸ਼ਹਿਦ ਮਿਲਾ ਲਓ। ਹੁਣ ਇਸ ਪੇਸਟ ਨਾਲ ਚਿਹਰੇ ਦੀ ਮਾਲਿਸ਼ ਕਰੋ। 10-15 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ।
ਦਹੀਂ-ਐਲੋਵੇਰਾ
ਇਸ ਫੇਸ ਪੈਕ ਨੂੰ ਬਣਾਉਣ ਲਈ 2 ਚਮਚ ਐਲੋਵੇਰਾ ਚ ਇਕ ਚਮਚ ਦਹੀਂ ਮਿਲਾਓ। ਇਸਦੀ ਵਰਤੋਂ ਹਫਤੇ ਚ 2-3 ਵਾਰ ਕਰ ਸਕਦੇ ਹੋ।
ਪਪੀਤੇ ਨਾਲ ਫੇਸ ਪੈਕ
ਇਹ ਫੇਸ ਪੈਕ ਮੁਹਾਸੇ, ਟੈਨ ਆਦਿ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ। ਪਪੀਤੇ ਦੇ ਇਕ ਛੋਟੇ ਜਿਹੇ ਟੁਕੜੇ ਨੂੰ ਮੈਸ਼ ਕਰੋ ਅਤੇ ਇਸ ਵਿਚ ਐਲੋਵੇਰਾ ਅਤੇ ਗੁਲਾਬ ਜਲ ਮਿਲਾ ਲਓ। ਇਸ ਪੇਸਟ ਨੂੰ ਚਿਹਰੇ ਤੇ ਲਗਾਓ। 10-15 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਲਓ।
ਬੇਸਨ ਨਾਲ ਵਰਤੋਂ
ਇੱਕ ਕਟੋਰੀ ਵਿੱਚ ਛੋਲਿਆਂ ਦਾ ਆਟਾ ਲਓ, ਇਸ ਵਿੱਚ ਐਲੋਵੇਰਾ ਜੈੱਲ ਪਾਓ। ਗੁਲਾਬ ਜਲ ਵੀ ਮਿਲਾ ਸਕਦੇ ਹੋ। ਇਸ ਫੇਸ ਪੈਕ ਨੂੰ ਚਿਹਰੇ ਤੇ ਲਗਾਓ। ਥੋੜ੍ਹੀ ਦੇਰ ਬਾਅਦ ਪਾਣੀ ਨਾਲ ਧੋ ਲਓ। ਇਹ ਮੁਹਾਸੇ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ।
ਚੰਦਨ ਨਾਲ ਮੇਲ
ਇੱਕ ਚਮਚ ਐਲੋਵੇਰਾ ਜੈੱਲ ਵਿੱਚ ਇੱਕ ਚੱਮਚ ਚੰਦਨ ਪਾਊਡਰ ਮਿਲਾਓ। ਪੇਸਟ ਨੂੰ ਚਿਹਰੇ ਤੇ ਲਗਾਓ। 10-15 ਮਿੰਟ ਬਾਅਦ ਪਾਣੀ ਨਾਲ ਧੋ ਲਓ। ਇਹ ਚਿਹਰੇ ਨੂੰ ਠੰਡਾ ਕਰਦਾ ਹੈ।
View More Web Stories