ਸਰਦੀਆਂ ਵਿੱਚ ਸੂਪਰ ਫੂਡ ਹੈ ਕੇਸਰ
ਬਿਮਾਰੀਆਂ ਤੋਂ ਛੁਟਕਾਰਾ
ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣਾ ਜ਼ਰੂਰੀ ਹੈ। ਠੰਡੇ ਮੌਸਮ ਵਿਚ ਜ਼ੁਕਾਮ, ਖੰਘ ਆਮ ਹੁੰਦੀ ਹੈ। ਕੇਸਰ ਮੌਸਮੀ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦਾ ਹੈ।
ਇਮਿਊਨ ਸਿਸਟਮ ਕਰੇ ਮਜ਼ਬੂਤ
ਭੋਜਨ ਵਿੱਚ ਕੇਸਰ ਦੀ ਵਰਤੋਂ ਕਰਕੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਸਕਦੇ ਹੋ। ਸਰਦੀ ਦੇ ਮੌਸਮ ਚ ਜ਼ੁਕਾਮ ਅਤੇ ਖਾਂਸੀ ਵਰਗੀਆਂ ਬੀਮਾਰੀਆਂ ਤੋਂ ਬਚਣ ਲਈ ਕੇਸਰ ਦੀ ਵਰਤੋਂ ਕਰ ਸਕਦੇ ਹੋ।
ਸਿਹਤ ਲਈ ਫਾਇਦੇਮੰਦ
ਸਰਦੀਆਂ ਚ ਕੇਸਰ ਦੀ ਚਾਹ ਪੀਣਾ ਸਿਹਤ ਲਈ ਫਾਇਦੇਮੰਦ ਹੈ। ਪੈਨ ਵਿਚ ਪਾਣੀ ਉਬਾਲੋ, ਉਸ ਵਿਚ ਕੇਸਰ, ਲੌਂਗ ਤੇ ਦਾਲਚੀਨੀ ਪਾਓ, ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਉਬਾਲੋ।
ਸਰੀਰ ਗਰਮ ਰਹਿੰਦਾ
ਚਾਹੋ ਤਾਂ ਇਸ ਚ ਇਲਾਇਚੀ ਵੀ ਮਿਲਾ ਸਕਦੇ ਹੋ। ਇਸ ਨੂੰ ਫਿਲਟਰ ਕਰੋ ਤੇ ਸਰਦੀਆਂ ਵਿੱਚ ਚਾਹ ਦਾ ਆਨੰਦ ਲਓ। ਪੀਣ ਨਾਲ ਇਮਿਊਨਿਟੀ ਵਧਦੀ ਹੈ ਤੇ ਸਰੀਰ ਗਰਮ ਰਹਿੰਦਾ ਹੈ।
ਕੇਸਰ ਦਾ ਦੁੱਧ
ਰਾਤ ਨੂੰ ਸੌਣ ਤੋਂ ਪਹਿਲਾਂ ਕੇਸਰ ਵਾਲਾ ਦੁੱਧ ਪੀ ਸਕਦੇ ਹੋ। ਹਲਕੀ ਖੁਸ਼ਬੂ ਤੇ ਸਵਾਦ ਸੁਹਾਵਣਾ ਅਹਿਸਾਸ ਦਿੰਦਾ ਹੈ। ਰੋਜ ਕੇਸਰ ਵਾਲਾ ਦੁੱਧ ਪੀਣ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ।
ਇਲਾਇਚੀ ਪਾਊਡਰ ਮਿਲਾਓ
ਕੜਾਹੀ ਚ ਦੁੱਧ ਪਾ ਕੇ ਉਬਾਲੋ, ਜਦੋਂ ਗਾੜ੍ਹਾ ਹੋਣ ਲੱਗੇ ਤਾਂ ਚੀਨੀ, ਕੇਸਰ ਤੇ ਇਲਾਇਚੀ ਪਾਊਡਰ ਮਿਲਾਓ। ਕੁਝ ਦੇਰ ਬਾਅਦ ਗੈਸ ਬੰਦ ਕਰ ਦਿਓ ਤੇ ਦੁੱਧ ਦਾ ਆਨੰਦ ਲਓ।
ਕੇਸਰ ਤੇ ਸ਼ਹਿਦ ਦਾ ਮਿਸ਼ਰਣ
ਕੇਸਰ ਤੇ ਸ਼ਹਿਦ ਦਾ ਮਿਸ਼ਰਣ ਸਰਦੀਆਂ ਵਿੱਚ ਸਰੀਰ ਨੂੰ ਸਿਹਤਮੰਦ ਰੱਖਣ ਦਾ ਕਾਰਗਰ ਤਰੀਕਾ ਹੈ। ਕੇਸਰ ਦੇ ਧਾਗੇ ਨੂੰ ਸ਼ਹਿਦ ਵਿਚ ਮਿਲਾ ਕੇ ਖਾਓ। ਰੋਜ਼ਾਨਾ ਇਕ ਚੱਮਚ ਲੈ ਸਕਦੇ ਹੋ।
ਕੇਸਰ ਦੀ ਭਾਫ਼
ਸਰਦੀਆਂ ਵਿੱਚ ਤੁਸੀਂ ਕੇਸਰ ਦੀ ਭਾਫ਼ ਲੈ ਸਕਦੇ ਹੋ। ਇਸ ਦੇ ਲਈ ਗਰਮ ਪਾਣੀ ਵਿਚ ਚੁਟਕੀ ਕੇਸਰ ਮਿਲਾਓ ਤੇ ਸਿਰ ਨੂੰ ਤੌਲੀਏ ਨਾਲ ਢੱਕ ਕੇ ਭਾਫ ਲਓ।
View More Web Stories