ਰੂਮ ਹੀਟਰ ਤੁਹਾਡੀ ਸਿਹਤ ਨੂੰ ਪਹੁੰਚਾ ਸਕਦਾ ਹੈ ਨੁਕਸਾਨ


2024/01/04 11:27:56 IST

ਰੂਮ ਹੀਟਰ ਦੇ ਮਾੜੇ ਪ੍ਰਭਾਵ

    ਵੱਧ ਰਹੀ ਠੰਡ ਕਰਕੇ ਲੋਕ ਘਰਾਂ ਅਤੇ ਆਫਿਸ ਦੇ ਵਿੱਚ ਬਲੋਅਰ ਅਤੇ ਰੂਮ ਹੀਟਰ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਅਜਿਹੇ ਚ ਕਈ ਲੋਕਾਂ ਦੀ ਚਮੜੀ ਝੁਲਸ ਵੀ ਸਕਦੀ ਹੈ।

ਸਰੀਰ ਦੇ ਅੰਗਾਂ ਲਈ ਖਤਰਨਾਕ

    ਰੂਮ ਹੀਟਰ ਸਾਹਮਣੇ ਲਗਾਤਾਰ ਬੈਠਣਾ ਸਿਹਤ ਨੂੰ ਕਈ ਨੁਕਸਾਨ ਪਹੁੰਚਾਉਂਦਾ ਹੈ। ਕਮਰੇ ਵਿੱਚ ਆਕਸੀਜਨ ਦਾ ਪੱਧਰ ਘੱਟਣ ਲੱਗਦਾ ਹੈ। ਜੋ ਸਰੀਰ ਦੇ ਅੰਗਾਂ ਲਈ ਬਹੁਤ ਖਤਰਨਾਕ ਹੋ ਸਕਦਾ ਹੈ।

ਚਮੜੀ ਲਈ ਘਾਤਕ

    ਜੇਕਰ ਕੋਈ ਵਿਅਕਤੀ ਜ਼ਿਆਦਾ ਦੇਰ ਤੱਕ ਰੂਮ ਹੀਟਰ ਬਲੋਅਰ ਦੇ ਸਾਹਮਣੇ ਬੈਠਦਾ ਹੈ ਤਾਂ ਉਸ ਦੀ ਚਮੜੀ ਦੇ ਲਈ ਘਾਤਕ ਸਾਬਿਤ ਹੋ ਸਕਦਾ ਹੈ। ਇਸ ਕਾਰਨ ਸਰੀਰ ਤੇ ਧੱਫੜ ਪੈ ਜਾਂਦੇ ਹਨ।

ਖੋਪੜੀ ਸੁੱਕ ਸਕਦੀ ਹੈ

    ਇਹ ਗਰਮੀ ਦੀ ਐਲਰਜੀ ਦੀ ਇੱਕ ਕਿਸਮ ਹੈ। ਇਹ ਤੁਹਾਡੀ ਖੋਪੜੀ ਨੂੰ ਸੁੱਕ ਸਕਦਾ ਹੈ।

ਵਾਲ ਝੜਨ ਦੀ ਸਮੱਸਿਆ

    ਇਸ ਤੋਂ ਇਲਾਵਾ ਇਸ ਕਾਰਨ ਵਾਲ ਝੜਨ ਦੀ ਸਮੱਸਿਆ ਵੀ ਸ਼ੁਰੂ ਹੋ ਸਕਦੀ ਹੈ।

ਨੱਕ ਵਿੱਚੋਂ ਖੂਨ

    ਬਲੋਅਰ ਅਤੇ ਰੂਮ ਹੀਟਰ ਦੀ ਜ਼ਿਆਦਾ ਵਰਤੋਂ ਨਾਲ ਨੱਕ ਦੇ ਰਸਤੇ ਸੁੱਕ ਜਾਂਦੇ ਹਨ। ਜਿਸ ਕਾਰਨ ਨੱਕ ਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ।

ਦਿਮਾਗ ਨੂੰ ਨੁਕਸਾਨ

    ਬਲੋਅਰ ਅਤੇ ਹੀਟਰ ਦੀ ਜ਼ਿਆਦਾ ਵਰਤੋਂ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੀ ਹੈ। ਹੀਟਰ ਦੀ ਜ਼ਿਆਦਾ ਵਰਤੋਂ ਨਾਲ ਮੌਤ ਦਾ ਖਤਰਾ ਵੱਧ ਜਾਂਦਾ ਹੈ।

ਲੰਬਾ ਸਮਾਂ ਨਾ ਵਰਤੋਂ

    ਜੇਕਰ ਤੁਸੀਂ ਸਰਦੀਆਂ ਵਿੱਚ ਰੂਮ ਹੀਟਰ ਦੀ ਵਰਤੋਂ ਕਰ ਰਹੇ ਹੋ ਤਾਂ ਵੀ ਲੰਬੇ ਸਮੇਂ ਤੱਕ ਇਸ ਦੀ ਵਰਤੋਂ ਨਾ ਕਰੋ।

View More Web Stories