ਥੱਕੇ ਹੋਏ ਦਿਮਾਗ ਨੂੰ ਸੁਪਰ ਫੂਡ ਨਾਲ ਕਰੋ ਰੀਚਾਰਜ 


2024/01/16 16:50:41 IST

ਚਿੰਤਾ 'ਤੇ ਤਣਾਅ ਹਾਵੀ

    ਰੁਝੇਵਿਆਂ ਭਰੀ ਜ਼ਿੰਦਗੀ ਵਿਚ ਕੰਮ ਦਾ ਦਬਾਅ ਇੰਨਾ ਜ਼ਿਆਦਾ ਹੈ ਕਿ ਲੋਕ ਚਿੰਤਾ ਅਤੇ ਤਣਾਅ ਵਿਚ ਰਹਿਣ ਲੱਗ ਪਏ ਹਨ। ਮਨ ਨੂੰ ਆਰਾਮ ਨਹੀਂ ਮਿਲਦਾ। 

ਮਾਨਸਿਕ ਥਕਾਵਟ 

    ਕਈ ਵਾਰ ਮਾਨਸਿਕ ਥਕਾਵਟ ਇੰਨੀ ਹੋ ਜਾਂਦੀ ਹੈ ਕਿ ਸੋਚਣ-ਸਮਝਣ ਦੀ ਸਮਰੱਥਾ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਲੋਕ ਕੁਝ ਵੀ ਭੁੱਲਣ ਲੱਗ ਜਾਂਦੇ ਹਨ। 

ਦਿਮਾਗ ਨੂੰ ਰੀਚਾਰਜ ਕਰੋ

    ਸੌਣ ਵਿੱਚ ਵੀ ਦਿੱਕਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਇਨ੍ਹਾਂ ਭੋਜਨਾਂ ਦੀ ਮਦਦ ਨਾਲ ਆਪਣੇ ਦਿਮਾਗ ਨੂੰ ਰੀਚਾਰਜ ਕਰ ਸਕਦੇ ਹੋ।

ਬਦਾਮ ਅਤੇ ਅਖਰੋਟ

    ਬਦਾਮ ਅਤੇ ਅਖਰੋਟ ਵਿੱਚ ਓਮੇਗਾ 3 ਫੈਟੀ ਐਸਿਡ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਤੁਹਾਡੇ ਦਿਮਾਗ ਨੂੰ ਆਕਸੀਡੇਟਿਵ ਨੁਕਸਾਨ ਤੋਂ ਬਚਾਉਂਦੇ ਹਨ। ਇਸ ਕਾਰਨ ਤੁਹਾਡੇ ਦਿਮਾਗ਼ ਦੇ ਸੈੱਲ ਘੱਟ ਨੁਕਸਾਨੇ ਜਾਂਦੇ ਹਨ।

ਸਾਲਮਨ ਮੱਛੀ

    ਦਿਮਾਗ ਨੂੰ ਰੀਚਾਰਜ ਕਰਨ ਲਈ ਸਾਲਮਨ ਮੱਛੀ ਦਾ ਸੇਵਨ ਵੀ ਕਰ ਸਕਦੇ ਹੋ। ਇਸ ਵਿੱਚ ਓਮੇਗਾ 3 ਫੈਟੀ ਐਸਿਡ ਹੁੰਦੇ ਹਨ, ਜੋ ਤੁਹਾਡੇ ਦਿਮਾਗ ਦੇ ਕੰਮਕਾਜ ਲਈ ਬਹੁਤ ਫਾਇਦੇਮੰਦ ਹੁੰਦੇ ਹਨ। 

ਡਾਰਕ ਚਾਕਲੇਟ

    ਡਾਰਕ ਚਾਕਲੇਟ ਤੁਹਾਡੇ ਦਿਮਾਗ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਇਸ ਚ ਫਲੇਵੋਨੋਇਡ ਪਾਏ ਜਾਂਦੇ ਹਨ ਜੋ ਦਿਮਾਗ ਚ ਆਕਸੀਡੇਟਿਵ ਡੈਮੇਜ ਨੂੰ ਘੱਟ ਕਰਦੇ ਹਨ।

ਬੇਰੀ

    ਬੇਰੀ ਦਿਮਾਗ ਲਈ ਫਾਇਦੇਮੰਦ ਹੁੰਦੀ ਹੈ। ਇਨ੍ਹਾਂ ਵਿੱਚ ਐਂਟੀਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਤੁਹਾਡੇ ਦਿਮਾਗ ਵਿੱਚ ਸੋਜਸ਼ ਨੂੰ ਘੱਟ ਕਰਦੇ ਹਨ।

ਆਵਾਕੈਡੋ

    ਐਵੋਕਾਡੋ ਮੋਨੋਅਨਸੈਚੁਰੇਟਿਡ ਫੈਟ ਦਾ ਵਧੀਆ ਸਰੋਤ ਹੈ, ਜੋ ਸਿਹਤਮੰਦ ਖੂਨ ਦੇ ਪ੍ਰਵਾਹ ਨੂੰ ਉਤਸ਼ਾਹਿਤ ਕਰਦਾ ਹੈ। ਯਾਦਦਾਸ਼ਤ ਵਧਾਉਣ ਲਈ ਵਧੀਆ ਵਿਕਲਪ ਹੋ ਸਕਦਾ ਹੈ। 

View More Web Stories