ਪੀਐੱਮ ਕਰ ਰਹੇ ਨਾਰੀਅਲ ਪਾਣੀ ਦਾ ਸੇਵਨ, ਤੁਸੀਂ ਵੀ ਜਾਣੋ ਫਾਇਦੇ
ਵਰਤ ਦੇ ਨਿਯਮ
ਅਯੁੱਧਿਆ ਵਿੱਚ ਬਣੇ ਵਿਸ਼ਾਲ ਰਾਮ ਮੰਦਿਰ ਵਿੱਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਛਠਾ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਜ਼ਬਾਨ ਦੇ ਤੌਰ ਤੇ ਸ਼ਿਰਕਤ ਕਰਨਗੇ। ਜਿਸ ਲਈ ਯਮ ਨਿਯਮਾਂ ਦੇ ਤਹਿਤ ਉਹ ਵਰਤ ਤੇ ਹਨ ਅਤੇ ਉਹ ਦਿਨ ਚ ਸਿਰਫ ਦੋ ਵਾਰ ਨਾਰੀਅਲ ਪਾਣੀ ਪੀਂਦੇ ਹਨ।
ਸਿਹਤ ਲਈ ਫਾਇਦੇਮੰਦ
ਨਾਰੀਅਲ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਡੀਹਾਈਡ੍ਰੇਸ਼ਨ ਨੂੰ ਰੋਕਦਾ ਹੈ ਅਤੇ ਸਰੀਰ ਨੂੰ ਜ਼ਰੂਰੀ ਖਣਿਜ ਪ੍ਰਾਪਤ ਹੁੰਦੇ ਹਨ।
ਇਮਿਊਨਿਟੀ
ਰੋਜ਼ਾਨਾ ਨਾਰੀਅਲ ਪਾਣੀ ਪੀਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇਸ ਨਾਲ ਲੀਵਰ ਸਿਹਤਮੰਦ ਰਹਿੰਦਾ ਹੈ। ਨਾਰੀਅਲ ਪਾਣੀ ਵਿੱਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਜੋ ਵਰਤ ਦੇ ਦੌਰਾਨ ਸਰੀਰ ਨੂੰ ਸਾਫ਼ ਕਰਨ ਵਿੱਚ ਮਦਦ ਕਰਦੇ ਹਨ।
ਬਲੱਡ ਪ੍ਰੈਸ਼ਰ
ਜੇਕਰ ਤੁਸੀਂ ਦਿਨ ਚ 1-2 ਵਾਰ ਨਾਰੀਅਲ ਪਾਣੀ ਪੀਂਦੇ ਹੋ ਤਾਂ ਬਲੱਡ ਪ੍ਰੈਸ਼ਰ ਕੰਟਰੋਲ ਕੀਤਾ ਜਾ ਸਕਦਾ ਹੈ। ਨਾਰੀਅਲ ਪਾਣੀ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ।
ਦਿਲ ਰਹੇ ਸਿਹਤਮੰਦ
ਨਾਰੀਅਲ ਪਾਣੀ ਪੀਣ ਨਾਲ ਸਰੀਰ ਚ ਜਮ੍ਹਾ ਖਰਾਬ ਕੋਲੈਸਟ੍ਰਾਲ ਘੱਟ ਹੁੰਦਾ ਹੈ। ਨਾਰੀਅਲ ਪਾਣੀ ਖੂਨ ਦੇ ਜੰਮਣ ਨੂੰ ਘਟਾਉਂਦਾ ਹੈ ਜਿਸ ਨਾਲ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ ਘੱਟ ਹੁੰਦਾ ਹੈ।
ਮੋਟਾਪਾ ਘਟਾਵੇ
ਰੋਜ਼ਾਨਾ ਨਾਰੀਅਲ ਪਾਣੀ ਪੀਣ ਨਾਲ ਭਾਰ ਘੱਟ ਹੁੰਦਾ ਹੈ। ਇਸ ਵਿਚ ਜੂਸ ਨਾਲੋਂ ਘੱਟ ਮਿਠਾਸ ਹੁੰਦੀ ਹੈ ਅਤੇ ਇਸ ਵਿਚ ਕਾਰਬੋਹਾਈਡਰੇਟ ਵੀ ਬਹੁਤ ਘੱਟ ਹੁੰਦੇ ਹਨ। ਨਾਰੀਅਲ ਪਾਣੀ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਹੈ।
ਵਿਟਾਮਿਨ ਭਰਪੂਰ
ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ ਜ਼ਰੂਰੀ ਖਣਿਜ ਅਤੇ ਵਿਟਾਮਿਨ ਮਿਲਦੇ ਹਨ। ਜਿਸ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਜੋ ਲੋਕ ਰੋਜ਼ਾਨਾ ਨਾਰੀਅਲ ਪਾਣੀ ਪੀਂਦੇ ਹਨ ਉਨ੍ਹਾਂ ਨੂੰ ਬੀਮਾਰੀਆਂ ਘੱਟ ਹੁੰਦੀਆਂ ਹਨ।
ਪਾਚਨ ਤੰਤਰ
ਕਈ ਵਾਰ ਉਲਟੀ ਅਤੇ ਦਸਤ ਹੋਣ ਤੇ ਨਾਰੀਅਲ ਪਾਣੀ ਪਾਚਨ ਤੰਤਰ ਨੂੰ ਠੀਕ ਕਰਦਾ ਹੈ। ਇਸ ਨਾਲ ਉਲਟੀ, ਦਸਤ, ਪੇਟ ਦੀ ਜਲਨ, ਅੰਤੜੀਆਂ ਦੀ ਸੋਜ ਅਤੇ ਅਲਸਰ ਦੀ ਸਮੱਸਿਆ ਘੱਟ ਹੋ ਜਾਂਦੀ ਹੈ।
View More Web Stories