74% ਭਾਰਤੀਆਂ ਦੀ ਪਹੁੰਚ ਤੋਂ ਬਾਹਰ ਪੌਸ਼ਟਿਕ ਭੋਜਨ
ਸਿਹਤਮੰਦ ਭੋਜਨ ਮਹੱਤਵਪੂਰਨ
ਸਿਹਤਮੰਦ ਭੋਜਨ ਹਰ ਕਿਸੇ ਲਈ ਮਹੱਤਵਪੂਰਨ ਹੁੰਦਾ ਹੈ। ਪਰ ਦੇਸ਼ ਦੇ ਤਿੰਨ-ਚੌਥਾਈ ਲੋਕ ਇਸਦਾ ਪ੍ਰਬੰਧ ਕਰਨ ਤੋਂ ਅਸਮਰੱਥ ਹਨ।
ਰਿਪੋਰਟ ਆਈ ਸਾਹਮਣੇ
ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ (ਐਫਏਓ) ਦੀ ਹਾਲ ਹੀ ਵਿੱਚ ਰਿਪੋਰਟ ਸਾਹਮਣੇ ਆਈ ਹੈ।
100 ਕਰੋੜ ਲੋਕਾਂ ਨੂੰ ਮੁਸ਼ਕਲ
2021 ਚ ਮਾਮੂਲੀ ਸੁਧਾਰ ਦੇ ਨਾਲ 74% ਯਾਨੀ 100 ਕਰੋੜ ਤੋਂ ਵੱਧ ਲੋਕਾਂ ਨੂੰ ਸਿਹਤਮੰਦ ਭੋਜਨ ਦੇਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਆਮਦਨ ਚ ਵਾਧਾ ਨਾ ਹੋਣਾ ਕਾਰਣ
ਸਟੇਟ ਆਫ ਫੂਡ ਸਕਿਓਰਿਟੀ ਐਂਡ ਨਿਊਟ੍ਰੀਸ਼ਨ ਦੀ ਰਿਪੋਰਟ ਵਿੱਚ ਕਿਹਾ ਹੈ ਕਿ ਉਸ ਸਮੇਂ ਦੌਰਾਨ ਖੁਰਾਕੀ ਕੀਮਤਾਂ ਚ ਵਾਧੇ ਦੇ ਨਾਲ ਆਮਦਨ ਵਿੱਚ ਵਾਧਾ ਨਹੀਂ ਹੋ ਸਕਿਆ।
ਭਾਰਤ ਵਿੱਚ ਪੌਸ਼ਟਿਕ ਭੋਜਨ ਸਸਤਾ
2021 ਵਿੱਚ ਭਾਰਤ ਚ ਸਿਹਤਮੰਦ ਭੋਜਨ ਤੇ ਪ੍ਰਤੀ ਵਿਅਕਤੀ ਰੋਜ਼ਾਨਾ ਖਰਚ 250 ਰੁਪਏ ਸੀ। ਬੰਗਲਾਦੇਸ਼ ਚ ਇਹ ਕੀਮਤ 267 ਤੇ ਪਾਕਿਸਤਾਨ ਚ 325 ਰੁਪਏ ਸੀ।
2 ਕਰੋੜ ਬੱਚੇ ਅੰਡਰ ਵੇਟ
2022 ਚ ਭਾਰਤ ਵਿੱਚ ਬੱਚਿਆਂ ਵਿੱਚ ਘੱਟ ਵਜ਼ਨ ਦੀ ਦਰ ਸਭ ਤੋਂ ਵੱਧ ਸੀ। 5 ਸਾਲ ਤੋਂ ਘੱਟ ਉਮਰ ਦੇ 2.1 ਕਰੋੜ ਬੱਚੇ ਇਸ ਸਿਹਤ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ।
ਸਤਨਪਾਨ ਵਿੱਚ ਸੁਧਾਰ
ਭਾਰਤ ਵਿੱਚ 0-5 ਮਹੀਨੇ ਦੀ ਉਮਰ ਦੇ ਬੱਚਿਆਂ ਵਿੱਚ ਛਾਤੀ ਦਾ ਦੁੱਧ ਚੁੰਘਾਉਣ ਦੇ ਮਾਮਲੇ ਵਿੱਚ 63.7% ਦੇ ਨਾਲ ਸੁਧਾਰ ਹੋਇਆ ਹੈ, ਜੋ ਕਿ ਵਿਸ਼ਵਵਿਆਪੀ ਔਸਤ 47.7% ਤੋਂ ਵੱਧ ਹੈ।
ਜਨਮ ਦੇ ਸਮੇਂ ਘੱਟ ਵਜ਼ਨ
ਦੱਖਣੀ ਏਸ਼ੀਆ ਵਿੱਚ ਭਾਰਤ ਚ ਸਭ ਤੋਂ ਵੱਧ ਘਟਨਾਵਾਂ (27.4%) ਜਨਮ ਦੇ ਸਮੇਂ ਘੱਟ ਵਜ਼ਨ ਦੀਆਂ ਹਨ। ਇਸ ਤੋਂ ਬਾਅਦ ਬੰਗਲਾਦੇਸ਼ ਤੇ ਨੇਪਾਲ ਹਨ।
ਭੁੱਖਮਰੀ ਜਾਂ ਕੁਪੋਸ਼ਣ
2022 ਵਿੱਚ ਦੁਨੀਆ ਚ 735 ਮਿਲੀਅਨ ਲੋਕ ਭੁੱਖਮਰੀ ਜਾਂ ਕੁਪੋਸ਼ਣ ਦੇ ਸ਼ਿਕਾਰ ਸਨ। ਇਨ੍ਹਾਂ ਵਿੱਚੋਂ 40 ਕਰੋੜ ਤੋਂ ਵੱਧ ਲੋਕ ਏਸ਼ੀਆ ਦੇ ਹਨ।
View More Web Stories