ਅਮਰੂਦ ਹੀ ਨਹੀਂ ਇਸ ਦੀਆਂ ਪੱਤੀਆਂ ਵੀ ਹਨ ਗੁਣਕਾਰੀ
ਅਮਰੂਦ ਦੀਆਂ ਪੱਤੀਆਂ
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਅਮਰੂਦ ਦੇ ਨਾਲ-ਨਾਲ ਇਸ ਦੀਆਂ ਪੱਤੀਆਂ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ।
ਵਜ਼ਨ ਘਟਾਏ
ਅਮਰੂਦ ਦੀਆਂ ਪੱਤੀਆਂ ਤੋਂ ਬਣੀ ਚਾਹ ਵਜ਼ਨ ਘਟਾਉਣ ਚ ਮਦਦ ਕਰਦੀ ਹੈ। ਅਮਰੂਦ ਦੀਆਂ ਪੱਤੀਆਂ ਦੀ ਚਾਹ ਕਾਰਬੋਹਾਈਡ੍ਰੇਟਸ ਨੂੰ ਗਲੂਕੋਜ਼ ਚ ਬਦਲਣ ਨਹੀਂ ਦਿੰਦੀ, ਜਿਸ ਨਾਲ ਭਾਰ ਘਟਾਉਣ ਚ ਮਦਦ ਮਿਲਦੀ ਹੈ।
ਕੋਲੇਸਟ੍ਰੋਲ ਘਟਾਏ
ਜੇਕਰ ਸਰੀਰ ਚ ਕੋਲੈਸਟ੍ਰੋਲ ਦਾ ਪੱਧਰ ਵਧ ਜਾਵੇ ਤਾਂ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਮਰੂਦ ਦੀਆਂ ਪੱਤੀਆਂ ਤੋਂ ਬਣੀ ਚਾਹ ਪੀਣ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ, ਜਿਸ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ।
ਬਲੱਡ ਸ਼ੂਗਰ ਕੰਟਰੋਲ ਕਰੇ
ਅਮਰੂਦ ਦੀਆਂ ਪੱਤੀਆਂ ਦੀ ਚਾਹ ਪੀਣ ਨਾਲ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ ਚ ਰਹਿੰਦਾ ਹੈ। ਇਹ ਸਰੀਰ ਚ ਕਈ ਐਨਜ਼ਾਈਮਜ਼ ਨੂੰ ਰੋਕ ਕੇ ਖੂਨ ਚ ਗਲੂਕੋਜ਼ ਦੇ ਸੋਖਣ ਨੂੰ ਘੱਟ ਕਰਦਾ ਹੈ ਜਿਸ ਕਾਰਨ ਸ਼ੂਗਰ ਦਾ ਪੱਧਰ ਵੀ ਕੰਟਰੋਲ ਚ ਰਹਿੰਦਾ ਹੈ।
ਕੈਂਸਰ ਦਾ ਖਤਰਾ ਘਟਾਏ
ਅਮਰੂਦ ਦੀਆਂ ਪੱਤੀਆਂ ਚ ਪਾਇਆ ਜਾਣ ਵਾਲਾ ਲਾਇਕੋਪੀਨ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ, ਜੋ ਕੈਂਸਰ ਦੇ ਖ਼ਤਰੇ ਨੂੰ ਘਟਾਉਂਦਾ ਹੈ। ਖਾਸ ਤੌਰ ਤੇ ਇਸ ਦੇ ਸੇਵਨ ਨਾਲ ਬ੍ਰੈਸਟ, ਪ੍ਰੋਸਟੇਟ ਤੇ ਮੂੰਹ ਦੇ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ।
ਗੈਸਟ੍ਰਿਕ ਸਮੱਸਿਆ
ਅਮਰੂਦ ਦੀਆਂ ਪੱਤੀਆਂ ਦੀ ਚਾਹ ਦਾ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਅਸਲ ਚ ਇਸ ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਪੇਟ ਚ ਬੈਕਟੀਰੀਆ ਨੂੰ ਵਧਣ ਨਹੀਂ ਦਿੰਦੇ, ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ।
ਇਮਿਊਨਿਟੀ ਵਧਾਏ
ਅਮਰੂਦ ਦੀਆਂ ਪੱਤੀਆਂ ਚ ਬਹੁਤ ਸਾਰੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਕਈ ਬਿਮਾਰੀਆਂ ਦਾ ਖਤਰਾ ਦੂਰ ਹੁੰਦਾ ਹੈ।
View More Web Stories