ਸਰਦੀਆਂ 'ਚ ਜ਼ਰੂਰ ਖਾਓ ਮੂੰਗਫਲੀ, ਜਾਣੋ ਫਾਇਦੇ


2023/12/01 07:54:05 IST

ਖੂਬ ਵਿਕਰੀ

    ਸਰਦੀਆਂ ਆਉਂਦੇ ਹੀ ਮੂੰਗਫਲੀ ਦੀ ਖੂਬ ਵਿਕਰੀ ਹੁੰਦੀ ਹੈ। ਭੱਠੀ ਤੇ ਭੁੰਨਦੇ ਸਮੇਂ ਇਸਦੀ ਖੁਸ਼ਬੂ ਇੰਨੀ ਮਨਮੋਹਕ ਹੁੰਦੀ ਹੈ ਕਿ ਹਰ ਕੋਈ ਖਾਣਾ ਪਸੰਦ ਕਰਦਾ ਹੈ।

ਰੇਤ 'ਚ ਖੇਤੀ

    ਮੂੰਗਫ਼ਲੀ ਦੀ ਖੇਤੀ ਰੇਤੀਲੇ ਇਲਾਕਿਆਂ ਚ ਜ਼ਿਆਦਾ ਹੁੰਦੀ ਹੈ। ਉੱਥੋਂ ਦੀ ਮਿੱਟੀ ਤੇ ਮੌਸਮ ਇਸਦੇ ਲਈ ਅਨੁਕੂਲ ਮੰਨੇ ਜਾਂਦੇ ਹਨ।

ਹਰੀ ਕ੍ਰਾਂਤੀ ਦਾ ਬਦਲਾਅ

    ਸਭ ਤੋਂ ਪਹਿਲਾਂ ਪੈਰਾਗੁਏ ਦੇਸ਼ ਦੀਆਂ ਵਾਦੀਆਂ ਵਿੱਚ ਪੈਦਾ ਹੋਈ। ਪੰਜਾਬ ਵਿੱਚ ਹਰੇ ਇਨਕਲਾਬ (1966) ਤੋਂ ਬਾਅਦ ਝੋਨੇ ਦੀ ਫਸਲ ਜਿਆਦਾ ਪੈਦਾ ਹੋਣ ਨਾਲ ਉਪਜ ਘੱਟ ਗਈ। ਹੁਣ ਨਾਮਾਤਰ ਹੈ।

ਗਰੀਬਾਂ ਦਾ ਬਾਦਾਮ

    ਸਸਤੀ ਹੋਣ ਕਰਕੇ ਹਰ ਕੋਈ ਇਸਨੂੰ ਖਰੀਦ ਸਕਦੀ ਹੈ। ਇਸੇ ਕਰਕੇ ਮੂੰਗਫ਼ਲੀ ਨੂੰ ਗਰੀਬਾਂ ਦਾ ਬਾਦਾਮ ਵੀ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਇਸਦੇ ਫਾਇਦੇ....

ਭਰਪੂਰ ਤੱਤਾਂ ਵਾਲੀ ਗਿਰੀ

    ਫਲੀਦਾਰ ਸਾਉਣੀ ਦੀ ਫ਼ਸਲ ਹੈ। ਫਲੀ ਵਿੱਚੋਂ ਗਿਰੀ ਨਿਕਲਦੀ ਹੈ। ਉਹ ਸਾਰੇ ਤੱਤਾਂ ਨਾਲ ਭਰਪੂਰ ਹੁੰਦੀ ਹੈ ਜੋ ਬਾਦਾਮ ਦੀ ਗਿਰੀ ਵਿੱਚ ਹੁੰਦੇ ਹਨ।

ਪ੍ਰੋਟੀਨ

    ਮੂੰਗਫ਼ਲੀ ਚ ਪ੍ਰੋਟੀਨ ਦੀ ਮਾਤਰਾ ਮੀਟ ਦੇ ਮੁਕਾਬਲੇ 1.3 ਗੁਣਾ ਅਤੇ ਅੰਡਿਆਂ ਤੋਂ 2.5 ਗੁਣਾ ਜ਼ਿਆਦਾ ਹੁੰਦੀ ਹੈ।

ਦੁੱਧ ਬਰਾਬਰ ਤਾਕਤ

    100 ਗ੍ਰਾਮ ਕੱਚੀ ਮੂੰਗਫ਼ਲੀ ਵਿੱਚ 1 ਲੀਟਰ ਦੁੱਧ ਦੇ ਬਰਾਬਰ ਤਾਕਤ ਹੁੰਦੀ ਹੈ।

ਤੇਲ ਦਾ ਖਾਣਾ

    ਮੂੰਗਫ਼ਲੀ ਦਾ ਤੇਲ ਖਾਣਾ ਬਣਾਉਣ ਲਈ ਬਹੁਤ ਵਧੀਆ ਹੁੰਦਾ ਹੈ। ਗਿਰੀ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ। ਮੂੰਗਫ਼ਲੀ ਦੇ ਹੋਰ ਵੀ ਅਨੇਕ ਫਾਇਦੇ ਹਨ। ਕੋਸ਼ਿਸ਼ ਕਰੋ ਕਿ ਰੋਜ਼ਾਨਾ 100 ਗ੍ਰਾਮ ਮੂੰਗਫ਼ਲੀ ਜ਼ਰੂਰ ਖਾਓ।

View More Web Stories