ਘੱਟ ਉਮਰ 'ਚ ਗਠੀਏ ਤੋਂ ਬਚਾਅ ਲਈ ਕਰੋ ਇਹ ਜ਼ਰੂਰੀ ਬਦਲਾਅ
ਕੋਈ ਇਲਾਜ ਨਹੀਂ
ਗਠੀਆ ਇੱਕ ਅਜਿਹੀ ਬਿਮਾਰੀ ਹੈ ਜਿਸਦਾ ਕੋਈ ਇਲਾਜ ਨਹੀਂ ਹੈ। ਇਸ ਨੂੰ ਸਿਰਫ਼ ਦਵਾਈਆਂ ਤੇ ਜੀਵਨਸ਼ੈਲੀ ਚ ਬਦਲਾਅ ਦੀ ਮਦਦ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
ਕੀ ਹੈ ਗਠੀਆ
ਗਠੀਆ ਇੱਕ ਅਜਿਹੀ ਸਮੱਸਿਆ ਹੈ ਜਿਸ ਵਿਚ ਜੋੜਾਂ ਦੇ ਟੇਨਡਨਸ ਚ ਸੋਜ ਹੋ ਜਾਂਦੀ ਹੈ। ਇਸ ਕਾਰਨ ਜੋੜਾਂ ਚ ਅਕੜਾਅ ਅਤੇ ਹਿਲਜੁਲ ਕਰਦੇ ਸਮੇਂ ਬਹੁਤ ਦਰਦ ਸਹਿਣਾ ਪੈਂਦਾ ਹੈ।
ਇਸਦੇ ਕਾਰਨ
ਆਮ ਤੌਰ ਤੇ ਉਮਰ ਦੇ ਨਾਲ ਗਠੀਏ ਦੀ ਸਮੱਸਿਆ ਜੋੜਾਂ ਦੇ ਕਮਜ਼ੋਰ ਹੋਣ ਕਾਰਨ ਹੁੰਦੀ ਹੈ ਪਰ ਕਈ ਵਾਰ ਇਹ ਸੱਟ ਲੱਗਣ ਜਾਂ ਕਿਸੇ ਬਿਮਾਰੀ ਕਾਰਨ ਵੀ ਹੋ ਸਕਦੀ ਹੈ। ਆਓ ਜਾਣਦੇ ਹਾਂ ਇਸਤੋਂ ਬਚਾਅ ਦੇ ਤਰੀਕੇ...
ਭਾਰ ਘਟਾਓ
ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਭਾਰ ਘਟਾਉਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਡੇ ਜੋੜਾਂ ਤੇ ਜ਼ਿਆਦਾ ਦਬਾਅ ਨਹੀਂ ਪਵੇਗਾ। ਤੁਸੀਂ ਗਠੀਏ ਤੋਂ ਬਚੇ ਰਹੋਗੇ।
ਕਸਰਤ ਕਰੋ
ਕਸਰਤ ਕਰਨ ਨਾਲ ਤੁਹਾਡੇ ਜੋੜ ਐਕਟਿਵ ਰਹਿੰਦੇ ਹਨ ਅਤੇ ਮਜ਼ਬੂਤ ਬਣਦੇ ਹਨ। ਇਸ ਨਾਲ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ, ਜੋ ਭਾਰ ਘਟਾਉਣ ਚ ਮਦਦਗਾਰ ਹੁੰਦੀਆਂ ਹਨ।
ਸਿਹਤਮੰਦ ਖੁਰਾਕ
ਸਿਹਤਮੰਦ ਭੋਜਨ ਖਾਣ ਨਾਲ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ। ਇਸ ਨਾਲ ਉਹ ਮਜ਼ਬੂਤ ਬਣਦੇ ਹਨ ਤੇ ਆਸਾਨੀ ਨਾਲ ਟੁੱਟਦੇ ਨਹੀਂ। ਗਠੀਏ ਤੋਂ ਬਚਾਅ ਰਹਿੰਦਾ ਹੈ।
ਸਮੋਕਿੰਗ ਨਾ ਕਰੋ
ਸਿਗਰਟਨੋਸ਼ੀ ਤੁਹਾਡੇ ਟਿਸ਼ੂਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਜੇਕਰ ਤੁਸੀਂ ਸਿਗਰਟ ਪੀਂਦੇ ਹੋ ਤਾਂ ਸਿਗਰਟ ਛੱਡਣ ਦੀ ਕੋਸ਼ਿਸ਼ ਕਰੋ। ਨਾਲ ਹੀ ਪੈਸਿਵ ਸਮੋਕਿੰਗ ਤੋਂ ਬਚੋ। ਇਹ ਵੀ ਤੁਹਾਡੀ ਸਿਹਤ ਲਈ ਕਾਫੀ ਹਾਨੀਕਾਰਕ ਹੋ ਸਕਦਾ ਹੈ।
View More Web Stories