ਕਈ ਸਮੱਸਿਆਵਾਂ ਤੋਂ ਬਚਾਉਂਦਾ ਹੈ ਮੈਗਨੀਸ਼ੀਅਮ
ਜ਼ਰੂਰੀ ਪੌਸ਼ਟਿਕ ਤੱਤ
ਮੈਗਨੀਸ਼ੀਅਮ ਸਾਡੇ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤ ਹੈ। ਮੈਗਨੀਸ਼ੀਅਮ ਸਰੀਰ ਦੇ ਕਈ ਹਿੱਸਿਆਂ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਮਾਸਟਰ ਮਿਨਰਲ
ਇਸਦਾ ਸਰੀਰ ਵਿੱਚ ਭਰਪੂਰ ਮਾਤਰਾ ਵਿੱਚ ਮੌਜੂਦ ਹੋਣਾ ਜ਼ਰੂਰੀ ਹੈ। ਇਹ ਇਕ ਅਜਿਹਾ ਖਣਿਜ ਹੈ, ਜੋ ਸਾਡੇ ਸਰੀਰ ਲਈ ਇੰਨਾ ਜ਼ਰੂਰੀ ਹੈ ਕਿ ਇਸ ਨੂੰ ਮਾਸਟਰ ਮਿਨਰਲ ਵੀ ਕਿਹਾ ਜਾਂਦਾ ਹੈ।
ਹੱਡੀਆਂ ਲਈ ਫਾਇਦੇਮੰਦ
ਮੈਗਨੀਸ਼ੀਅਮ ਹੱਡੀਆਂ ਲਈ ਫਾਇਦੇਮੰਦ ਹੈ। ਸਰੀਰ ਵਿੱਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੇ ਪੱਧਰਾਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਦਾ ਹੈ। ਹੱਡੀਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਹੈ।
ਬਿਹਤਰ ਨੀਂਦ
ਰਾਤ ਨੂੰ ਚੰਗੀ ਨੀਂਦ ਨਾ ਆਉਣ ਦਾ ਕਾਰਨ ਮੈਗਨੀਸ਼ੀਅਮ ਦੀ ਕਮੀ ਹੋ ਸਕਦੀ ਹੈ। ਮੈਗਨੀਸ਼ੀਅਮ ਸਰੀਰ ਵਿੱਚ ਨਿਊਰੋਟ੍ਰਾਂਸਮੀਟਰਾਂ ਨੂੰ ਨਿਯੰਤਰਿਤ ਕਰਦਾ ਹੈ, ਜੋ ਨੀਂਦ ਲਈ ਵੀ ਜ਼ਿੰਮੇਵਾਰ ਹਨ।
ਬਲੱਡ ਪ੍ਰੈਸ਼ਰ ਕਰੇ ਕੰਟਰੋਲ
ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਚ ਮਦਦ ਕਰਦਾ ਹੈ। ਇਹ ਦਿਲ ਦੀ ਸਿਹਤ ਲਈ ਫਾਇਦੇਮੰਦ ਹੈ। ਇਹ ਸਟ੍ਰੋਕ ਅਤੇ ਦਿਲ ਦੇ ਦੌਰੇ ਨੂੰ ਰੋਕਣ ਵਿੱਚ ਮਦਦਗਾਰ ਹੈ।
ਮਾਈਗ੍ਰੇਨ ਦੀ ਰੋਕਥਾਮ
ਮੈਗਨੀਸ਼ੀਅਮ ਮਾਈਗ੍ਰੇਨ ਨੂੰ ਰੋਕਣ ਵਿਚ ਫਾਇਦੇਮੰਦ ਹੈ। ਇਸਦੀ ਕਮੀ ਕਾਰਨ ਮਾਈਗ੍ਰੇਨ ਅਟੈਕ ਦੇ ਕਈ ਕਾਰਕ ਮਜ਼ਬੂਤ ਹੋ ਸਕਦੇ ਹਨ, ਜਿਸ ਕਾਰਨ ਮਾਈਗ੍ਰੇਨ ਅਟੈਕ ਹੋ ਸਕਦਾ ਹੈ।
ਮਾਹਵਾਰੀ
ਔਰਤਾਂ ਵਿੱਚ ਮਾਹਵਾਰੀ ਤੋਂ ਪਹਿਲਾਂ ਦੇ ਲੱਛਣ ਕਾਫ਼ੀ ਆਮ ਹਨ। ਇਹ ਮਾਹਵਾਰੀ ਚੱਕਰ ਦੌਰਾਨ ਹਾਰਮੋਨਲ ਬਦਲਾਅ ਦੇ ਕਾਰਨ ਹੁੰਦਾ ਹੈ। ਮੈਗਨੀਸ਼ੀਅਮ ਇਸ ਤੋਂ ਰਾਹਤ ਪਾਉਣ ਵਿਚ ਮਦਦ ਕਰ ਸਕਦਾ ਹੈ।
ਮਾਨਸਿਕ ਸਿਹਤ
ਸਾਡੇ ਮੂਡ ਨੂੰ ਬਿਹਤਰ ਬਣਾਉਣ ਲਈ ਮੈਗਨੀਸ਼ੀਅਮ ਬਹੁਤ ਜ਼ਰੂਰੀ ਹੈ। ਇਹ ਡਿਪ੍ਰੈਸ਼ਨ ਅਤੇ ਚਿੰਤਾ ਨੂੰ ਘੱਟ ਕਰਨ ਵਿੱਚ ਫਾਇਦੇਮੰਦ ਹੈ।
View More Web Stories