ਸਰਦੀਆਂ 'ਚ ਗਰਮ ਡ੍ਰਿੰਕਸ ਦੀ ਮਦਦ ਨਾਲ ਘਟਾਓ ਵਜ਼ਨ


2023/12/19 22:21:20 IST

ਫਾਇਦੇਮੰਦ ਡ੍ਰਿੰਕਸ

    ਸਰਦੀਆਂ ਚ ਭਾਰ ਵਧਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ ਗਰਮ ਡ੍ਰਿੰਕਸ ਦੀ ਮਦਦ ਨਾਲ ਸਰਦੀਆਂ ਚ ਆਪਣਾ ਵਜ਼ਨ ਘੱਟ ਕਰ ਸਕਦੇ ਹੋ।

ਹਰਬਲ ਟੀ

    ਹਰਬਲ ਟੀ ਜਿਵੇਂ ਤੁਲਸੀ, ਕੈਮੋਮਾਈਲ ਅਤੇ ਹਿਬਿਸਕਸ ਟੀ ਜਿਹੀ ਹਰਬਲ ਚਾਹ ਦੀ ਟਰਾਈ ਕਰ ਸਕਦੇ ਹੋ। ਸੁਆਦ ਨਾਲ ਭਰਪੂਰ ਇਹ ਹਰਬਲ ਟੀ ਫੈਟ ਜਲਾਉਣ ਚ ਮਦਦ ਕਰਦੀ ਹੈ, ਖ਼ਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਤੇ ਭਾਰ ਘਟਾਉਣ ਵਿਚ ਯੋਗਦਾਨ ਪਾਉਂਦੀ ਹੈ।

ਅਜਵਾਇਣ ਦਾ ਪਾਣੀ

    ਇੱਕ ਗਲਾਸ ਪਾਣੀ ਵਿਚ ਇੱਕ ਚਮਚ ਅਜਵਾਇਣ ਪਾ ਕੇ ਉਬਾਲ ਲਓ। ਇਨ੍ਹਾਂ ਬੀਜਾਂ ਨੂੰ ਛਾਣ ਕੇ ਖਾਲੀ ਪੇਟ ਇਸ ਪਾਣੀ ਦਾ ਸੇਵਨ ਕਰੋ। ਇਹ ਡਰਿੰਕ ਨਾ ਸਿਰਫ਼ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਸਗੋਂ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ।

ਸੌਂਫ ਦਾ ਪਾਣੀ

    ਇੱਕ ਗਲਾਸ ਪਾਣੀ ਚ ਇੱਕ ਚਮਚ ਸੌਂਫ ਪਾ ਕੇ ਉਬਾਲ ਲਓ। ਫਿਰ ਇਸ ਪਾਣੀ ਨੂੰ ਛਾਣ ਕੇ ਬੀਜਾਂ ਨੂੰ ਵੱਖ ਕਰੋ ਅਤੇ ਇਸ ਡਰਿੰਕ ਨੂੰ ਖਾਲੀ ਪੇਟ ਪੀਓ। ਸੌਂਫ ਵਿਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਅੰਤੜੀਆਂ ਦੀ ਸਿਹਤ ਨੂੰ ਬਰਕਰਾਰ ਰੱਖਦੇ ਹਨ ਤੇ ਭੁੱਖ ਘੱਟ ਕਰਦੇ ਹਨ।

ਗ੍ਰੀਨ ਟੀ

    ਭਾਰ ਘਟਾਉਣ ਲਈ ਗ੍ਰੀਨ ਟੀ ਹਮੇਸ਼ਾ ਲੋਕਾਂ ਦੀ ਪਹਿਲੀ ਪਸੰਦ ਰਹੀ ਹੈ। ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜੋ ਤੁਹਾਡੇ ਸਰੀਰ ਵਿੱਚੋਂ ਚਰਬੀ ਨੂੰ ਸਾੜਨ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੀ ਹੈ।

ਐਪਲ ਸਾਈਡਰ ਸਿਰਕਾ

    ਇੱਕ ਗਲਾਸ ਕੋਸੇ ਪਾਣੀ ਵਿਚ ਇੱਕ ਤੋਂ ਦੋ ਚਮਚ ਐਪਲ ਸਾਈਡਰ ਸਿਰਕਾ ਮਿਲਾ ਕੇ ਖਾਲੀ ਪੇਟ ਪੀਓ। ਇਸ ਵਿਚ ਮੌਜੂਦ ਐਸੀਟਿਕ ਐਸਿਡ ਭਾਰ ਵਧਣ ਤੋਂ ਰੋਕਦਾ ਹੈ ਅਤੇ ਪਾਚਨ ਨੂੰ ਵਧਾਉਂਦਾ ਹੈ।

View More Web Stories