ਮਾਧੁਰੀ ਦੀਕਸ਼ਿਤ ਤੋਂ ਸਿੱਖੋ Kitchen Safety Tips


2023/12/02 20:34:52 IST

ਬਾਲੀਵੁੱਡ ਸਟਾਰ ਦੇ ਟਿਪਸ

    ਮਾਧੁਰੀ ਨੇ ਆਪਣੇ ਯੂ-ਟਿਊਬ ਚੈਨਲ ਰਾਹੀਂ ਰਸੋਈ ਦੀ ਸੰਭਾਲ ਦੇ ਮਹੱਤਵਪੂਰਨ ਟਿਪਸ ਦਿੱਤੇ। ਤੁਸੀਂ ਵੀ ਇਸ ਤਰ੍ਹਾਂ ਸੰਭਾਲ ਸਕਦੇ ਹੋ ਆਪਣੀ ਕਿਚਨ

ਗੈਸ ਬੰਦ ਕਰੋ

    ਰਾਤ ਨੂੰ ਸੌਣ ਸਮੇਂ ਗੈਸ ਚੁੱਲ੍ਹਾ ਤੇ ਰੈਗੁਲੇਟਰ ਦੋਵੇਂ ਚੰਗੀ ਤਰ੍ਹਾਂ ਨਾਲ ਬੰਦ ਕਰੋ। ਇਸ ਨਾਲ ਗੈਸ ਲੀਕ ਦਾ ਖਤਰਾ ਨਹੀਂ ਰਹਿੰਦਾ।

ਗਿੱਲੇ ਹੱਥ

    ਗ੍ਰੈਂਡਰ, ਮਿਕਸੀ ਜਾਂ ਹੋਰ ਕੋਈ ਬਿਜਲੀ ਉਪਕਰਨ ਚਲਾਉਂਦੇ ਸਮੇਂ ਸਵਿੱਚਾਂ ਨੂੰ ਗਿੱਲੇ ਹੱਥ ਨਾ ਲਾਓ। ਕਰੰਟ ਦਾ ਖਤਰਾ ਰਹਿੰਦਾ ਹੈ।

ਤੁਰੰਤ ਸਫ਼ਾਈ

    ਕੰਮ ਕਰਦੇ ਸਮੇਂ ਰਸੋਈ ਵਿੱਚ ਕੋਈ ਤਰਲ ਪਦਾਰਥ ਡਿੱਗਦਾ ਹੈ ਤਾਂ ਤੁਰੰਤ ਸਫ਼ਾਈ ਕਰੋ। ਸਲਿੱਪ ਹੋਣ ਦਾ ਖਤਰਾ ਰਹਿੰਦਾ ਹੈ।

ਅੱਗ ਬੁਝਾਊ ਯੰਤਰ

    ਰਸੋਈ ਅੰਦਰ ਹਮੇਸ਼ਾਂ ਇਹ ਯੰਤਰ ਲਗਾ ਕੇ ਰੱਖੋ। ਕਿਸੇ ਵੀ ਪ੍ਰਕਾਰ ਦੀ ਅੱਗ ਲੱਗਣ ਦੀ ਘਟਨਾ ਨੂੰ ਤੁਰੰਤ ਰੋਕਿਆ ਜਾ ਸਕਦਾ।

ਫਸਟ ਏਡ ਕਿੱਟ

    ਕਈ ਵਾਰ ਉਂਗਲੀ ਕੱਟੀ ਜਾਂਦੀ ਹੈ। ਕੋਈ ਗਰਮ ਚੀਜ਼ ਡਿੱਗ ਜਾਂਦੀ ਹੈ ਤਾਂ ਤੁਰੰਤ ਇਲਾਜ ਲਈ ਫਸਟ ਏਡ ਕਿੱਟ ਕੋਲ ਰੱਖੋ।

ਸਮੋਕ ਅਲਾਰਮ

    ਗੈਰ-ਹਾਜ਼ਰੀ ਵਿੱਚ ਕਿਸੇ ਚੀਜ਼ ਦੇ ਜਲਣ ਬਾਰੇ ਅਲਰਟ ਹੋਣ ਲਈ ਸਮੋਕ ਅਲਾਰਮ ਲਗਾਓ। ਵੱਡੀ ਘਟਨਾ ਨੂੰ ਰੋਕਿਆ ਜਾ ਸਕਦਾ।

ਆਈਸ ਪੈਕ

    ਫਰਿੱਜ਼ ਵਿੱਚ ਹਮੇਸ਼ਾਂ ਆਈਸ ਪੈਕ ਰੱਖੋ। ਸੱਟ ਲੱਗਣ ਤੇ ਇਹਨਾਂ ਦੀ ਵਰਤੋਂ ਕਰੋ। ਸੂਜਨ ਤੋਂ ਰਾਹਤ ਮਿਲਦੀ ਹੈ।

View More Web Stories