ਜਾਣੋ ਲੌਕੀ ਦਾ ਜੂਸ ਪੀਣ ਦੇ ਅਨੋਖੇ ਫਾਇਦੇ


2024/01/25 13:16:41 IST

ਸਿਹਤ ਲਈ ਫਾਇੰਦੇਮੰਦ

    ਲੌਕੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਬਹੁਤ ਸਾਰੇ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ।

ਪਾਚਨ ਤੰਤਰ

    ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਲੌਕੀ ਦੇ ਜੂਸ ਦਾ ਨਿਯਮਤ ਸੇਵਨ ਕਰ ਸਕਦੇ ਹੋ। ਇਸ ਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ।

ਭਾਰ

    ਇਸ ਦੀ ਵਰਤੋਂ ਨਾਲ ਭਾਰ ਤੇਜ਼ੀ ਨਾਲ ਘੱਟ ਕੀਤਾ ਜਾ ਸਕਦਾ ਹੈ। ਮੋਟਾਪਾ ਘੱਟ ਕਰਨ ਲਈ ਤੁਸੀਂ ਸਵੇਰੇ ਖਾਲੀ ਪੇਟ ਲੌਕੀ ਦੇ ਜੂਸ ਦਾ ਸੇਵਨ ਕਰ ਸਕਦੇ ਹੋ।

ਹਾਈ ਬਲੱਡ ਪ੍ਰੈਸ਼ਰ

    ਲੌਕੀ ਦੇ ਰਸ ਚ ਪੋਟਾਸ਼ੀਅਮ ਕਾਫੀ ਮਾਤਰਾ ਚ ਪਾਇਆ ਜਾਂਦਾ ਹੈ, ਜੋ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਚ ਮਦਦ ਕਰਦਾ ਹੈ।

ਦਿਲ

    ਲੌਕੀ ਚ ਵਿਟਾਮਿਨ-ਸੀ, ਕੈਲਸ਼ੀਅਮ ਵਰਗੇ ਪੋਸ਼ਕ ਤੱਤ ਕਾਫੀ ਮਾਤਰਾ ਚ ਪਾਏ ਜਾਂਦੇ ਹਨ। ਇਹ ਸਰੀਰ ਵਿੱਚ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ।

ਚਮਕਦਾਰ ਚਮੜੀ

    ਲੌਕੀ ਦਾ ਰਸ ਚਿਹਰੇ ਤੇ ਲਗਾਓ ਇਸ ਨਾਲ ਤੁਸੀਂ ਮੁਹਾਸੇ ਤੋਂ ਛੁਟਕਾਰਾ ਪਾ ਸਕਦੇ ਹੋ।

ਇਸ ਤਰ੍ਹਾਂ ਕਰੋ ਤਿਆਰ

    ਪਹਿਲਾਂ ਲੌਕੀ ਨੂੰ ਧੋ ਕੇ ਇਸ ਦਾ ਛਿਲਕਾ ਕੱਢ ਲਓ, ਫਿਰ ਇਸ ਦੇ ਟੁਕੜੇ ਕਰ ਲਓ। ਕੂਕਰ ਵਿਚ ਲੌਕੀ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਸਟੀਮ ਦਿਓ। ਫਿਰ ਪਕਾਏ ਹੋਏ ਲੌਕੀ ਨੂੰ ਸ਼ੀਸ਼ੀ ਵਿਚ ਪਾਓ, ਕਾਲੀ ਮਿਰਚ ਪਾਊਡਰ, ਨਿੰਬੂ ਦਾ ਰਸ, ਸਵਾਦ ਅਨੁਸਾਰ ਨਮਕ ਪਾਓ। ਇਸ ਮਿਸ਼ਰਣ ਨੂੰ ਮਿਲਾਓ। ਲੌਕੀ ਦਾ ਜੂਸ ਤਿਆਰ ਹੈ।

View More Web Stories