ਜਾਣੋ ਵਿਰਾਟ ਕੋਹਲੀ ਦੀ ਫਿਟਨੈਸ ਦਾ ਰਾਜ਼ 


2023/11/17 15:21:40 IST

ਲੱਖਾਂ ਪ੍ਰਸ਼ੰਸਕ

    ਫਿਟਨੈਸ ਦੀ ਗੱਲ ਕਰੀਏ ਤਾਂ ਕੋਹਲੀ ਦਾ ਨਾਂ ਸਭ ਤੋਂ ਉੱਪਰ ਹੈ। ਉਨ੍ਹਾਂ ਨੇ ਨਾ ਸਿਰਫ ਖੇਡਣ ਦੇ ਅੰਦਾਜ਼ ਨਾਲ ਸਗੋਂ ਫਿਟਨੈਸ ਨਾਲ ਵੀ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ ਚ ਜਗ੍ਹਾ ਬਣਾਈ ਹੈ।

ਫਿਟਨੈਸ ਆਈਕਨ ਬਣੇ

    ਕੋਹਲੀ ਨੂੰ ਫਿਟਨੈਸ ਆਈਕਨ ਵਜੋਂ ਵੀ ਦੇਖਿਆ ਜਾਂਦਾ ਹੈ। ਇਸ ਨੂੰ ਦੇਖ ਕੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ ਕਿ ਵਿਰਾਟ ਦਾ ਡਾਈਟ ਪਲਾਨ ਕੀ ਹੈ?

ਖਾਸ ਡਾਈਟ ਕਰਦੇ ਫਾਲੋ

    ਕੋਹਲੀ ਫਿੱਟ ਰਹਿਣ ਲਈ ਖਾਸ ਡਾਈਟ ਫਾਲੋ ਕਰਦੇ ਹਨ। ਉਹ ਅਜਿਹੀਆਂ ਚੀਜ਼ਾਂ ਤੋਂ ਪਰਹੇਜ਼ ਕਰਦੇ ਹਨ, ਜੋ ਮੈਦਾਨ ਤੇ ਉਸ ਦੇ ਪ੍ਰਦਰਸ਼ਨ ਨੂੰ ਵਿਗਾੜ ਦਿੰਦੀਆਂ ਹਨ।

ਉਬਲੇ ਅੰਡੇ ਨਾਲ ਸ਼ੁਰੂਆਤ

    ਵਿਰਾਟ ਦਾ ਖਾਣਾ ਨਾਸ਼ਤੇ ਨਾਲ ਸ਼ੁਰੂ ਹੁੰਦਾ ਹੈ। ਸਵੇਰੇ ਉਬਲੇ ਅੰਡੇ ਦੇ ਨਾਲ ਬ੍ਰੈੱਡ ਆਮਲੇਟ ਖਾਂਦੇ ਹਨ। ਪਾਲਕ ਤੇ ਪਨੀਰ ਦਾ ਸਲਾਦ ਵੀ ਖਾਂਦੇ ਹਨ।

ਨਟਸ ਖਾਣਾ ਪਸੰਦ

    ਲੰਚ ਚ ਵਿਰਾਟ ਨਟਸ, ਬ੍ਰਾਉਨ ਬ੍ਰੈੱਡ ਅਤੇ ਕੁਝ ਮਿੱਠਾ ਖਾਣਾ ਪਸੰਦ ਕਰਦੇ ਹਨ। ਉਹ ਪ੍ਰੋਟੀਨ ਸ਼ੇਕ ਵੀ ਪੀਂਦੇ ਹਨ। ਇਹ ਚੀਜ਼ਾਂ ਕੋਹਲੀ ਨੂੰ ਸਿਹਤਮੰਦ ਰੱਖਦੀਆਂ ਹਨ।

ਦਾਲ-ਰੋਟੀ ਵੀ ਖਾਂਦੇ

    ਰਾਤ ਦੇ ਖਾਣੇ ਵਿੱਚ ਰੋਟੀ ਅਤੇ ਦਾਲ ਖਾਂਦੇ ਹਨ। ਇਸ ਤੋਂ ਇਲਾਵਾ ਉਹ ਹਰੀਆਂ ਪੱਤੇਦਾਰ ਸਬਜ਼ੀਆਂ ਤੇ ਵੀ ਜ਼ੋਰ ਦਿੰਦੇ ਹਨ।

5 ਦਿਨ ਵਰਕਆਊਟ

    2 ਦਿਨ ਦੇ ਆਰਾਮ ਤੋਂ ਇਲਾਵਾ ਵਿਰਾਟ ਹਫ਼ਤੇ ਦੇ ਬਾਕੀ ਬਚੇ 5 ਦਿਨ ਵਰਕਆਊਟ ਕਰਨ ਤੇ ਜ਼ੋਰ ਦਿੰਦੇ ਹਨ।

ਫਾਈਨਲ ਵਿੱਚ ਉਮੀਦਾਂ

    ਵਰਲਡ ਕੱਪ ਵਿੱਚ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ। ਭਾਰਤੀ ਪ੍ਰਸ਼ੰਸਕਾਂ ਨੂੰ ਵਿਰਾਟ ਤੋਂ ਜ਼ਬਰਦਸਤ ਪ੍ਰਦਰਸ਼ਨ ਦੀ ਉਮੀਦ ਹੈ।

View More Web Stories