ਸ਼ਹਿਦ-ਲਸਣ ਖਾਣ ਦੇ ਅਨੇਕ ਫਾਇਦੇ ਜਾਣੋ
ਠੰਡ 'ਚ ਜ਼ਰੂਰੀ
ਵੈਸੇ ਵੀ ਇਹ ਦੋਵੇਂ ਚੀਜ਼ਾਂ ਜੇਕਰ ਠੰਡ ਚ ਖਾ ਲਈਆਂ ਜਾਣ ਤਾਂ ਸ਼ਰੀਰ ਨੂੰ ਫਾਇਦਾ ਹੀ ਫਾਇਦਾ ਰਹਿੰਦਾ ਹੈ। ਇਸ ਨਾਲ ਕਿਹੜੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ, ਆਓ ਜਾਣਦੇ ਹਾਂ...,.
ਸ਼ਕਤੀ ਵਧਾਉਂਦਾ ਹੈ
ਸ਼ਹਿਦ ਤੇ ਲਸਣ ਦਾ ਸੇਵਨ ਕਰਨ ਨਾਲ ਮੌਸਮੀ ਬੁਖਾਰ, ਸਰਦੀ-ਜ਼ੁਕਾਮ, ਖਾਂਸੀ ਤੋਂ ਰਾਹਤ ਮਿਲਦੀ ਹੈ। ਇਹ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ।
ਕੋਲੈਸਟ੍ਰੋਲ-ਬੀਪੀ
ਸ਼ਹਿਦ ਤੇ ਲਸਣ ਸ਼ਰੀਰ ਅੰਦਰ ਜਮ੍ਹਾਂ ਖਰਾਬ ਕੋਲੈਸਟ੍ਰੋਲ ਘੱਟ ਕਰਦਾ ਹੈ। ਬਲੱਡ ਪ੍ਰੈਸ਼ਰ ਕੰਟਰੋਲ ਰੱਖਦਾ ਹੈ।
Body Detox
ਸ਼ਹਿਦ ਤੇ ਲਸਣ ਦਾ ਸੇਵਨ ਕਰਨ ਨਾਲ ਸ਼ਰੀਰ ਨੂੰ ਡਿਟੌਕਸ ਕਰਨ ਵਿੱਚ ਮਦਦ ਮਿਲਦੀ ਹੈ। ਇਸ ਨਾਲ ਇਮਿਉਨਿਟੀ ਵੀ ਮਜ਼ਬੂਤ ਹੁੰਦੀ ਹੈ।
ਸ਼ੂਗਰ ਕੰਟਰੋਲ
ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦੀਆਂ 1 ਜਾਂ 2 ਕਲੀਆਂ ਖਾਣ ਨਾਲ ਸ਼ੂਗਰ ਨੂੁੰ ਕੰਟਰੋਲ ਕੀਤਾ ਜਾ ਸਕਦਾ ਹੈ।
ਕਿਵੇਂ ਕਰੀਏ ਤਿਆਰ
ਕੱਚ ਦੇ ਬਰਤਨ ਚ ਲਸਣ ਦੀਆਂ ਕਲੀਆਂ ਛਿੱਲ ਕੇ ਇਸ ਵਿੱਚ ਸ਼ਹਿਦ ਪਾ ਕੇ ਰੱਖ ਦਿਓ। 4 ਤੋਂ 5 ਹਫ਼ਤਿਆਂ ਤੱਕ ਇਸਨੂੰ ਰੱਖੋ। ਬਰਤਨ ਨੂੰ ਹਿਲਾਉਂਦੇ ਰਹੋ। ਜਦੋਂ ਲਸਣ ਵਿੱਚ ਸ਼ਹਿਦ ਪੂਰੀ ਤਰ੍ਹਾਂ ਘੁਲ ਜਾਵੇ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ 1 ਕਲੀ ਖਾਓ।
View More Web Stories