ਪੁੰਗਰੀ ਮੂੰਗ ਦਾਲ ਖਾਣ ਦੇ ਫਾਇਦੇ ਜਾਣੋ
ਵਜ਼ਨ ਘਟਾਉਣ 'ਚ ਮਦਦਗਾਰ
ਪੁੰਗਰੀ ਮੂੰਗ ਦਾਲ ਚ ਪ੍ਰੋਟੀਨ ਤੇ ਫਾਇਬਰ ਭਰਪੂਰ ਮਾਤਰਾ ਚ ਹੁੰਦੇ ਹਨ। ਇੱਕ ਸਮੇਂ ਦੀ ਖੁਰਾਕ ਚ ਇਹ ਦਾਲ ਸ਼ਾਮਿਲ ਕਰੋ। ਇਸ ਨਾਲ ਵਜ਼ਨ ਵੀ ਘੱਟ ਹੋਵੇਗਾ।
ਪਾਚਨ ਤੰਤਰ
ਇਹ ਪਾਚਨ ਤੰਤਰ ਨੂੰ ਮਜ਼ਬੂਤ ਕਰਦੀ ਹੈ। ਇਸ ਵਿੱਚ ਭਰਪੂਰ ਫਾਇਬਰ ਪਾਚਨ ਲਈ ਫਾਇਦੇਮੰਦ ਹੈ।
ਅੱਖਾਂ ਲਈ ਗੁਣਕਾਰੀ
ਪੁੰਗਰੀ ਮੂੰਗ ਦਾਲ ਵਿੱਚ ਵਿਟਾਮਿਨ-ਏ ਪਾਇਆ ਜਾਂਦਾ ਹੈ ਜੋਕਿ ਅੱਖਾਂ ਲਈ ਬਹੁਤ ਜ਼ਰੂਰੀ ਹੈ। ਇਸਦੇ ਐਂਟੀ ਆਕਸੀਡੈਂਟ ਏਜੰਟ ਅੱਖਾਂ ਦੀ ਸੰਭਾਲ ਕਰਦੇ ਹਨ।
ਗੈਸ ਦੀ ਸਮੱਸਿਆ
ਜਿਹਨਾਂ ਦੇ ਪੇਟ ਅੰਦਰ ਗੈਸ ਬਣੀ ਰਹਿੰਦੀ ਹੈ, ਉਹ ਪੁੰਗਰੀ ਮੂੰਗੀ ਦਾਲ ਜ਼ਰੂਰ ਖਾਣ। ਇਹ ਦਾਲ ਗੈਸ ਦੇ ਲੈਵਲ ਨੂੰ ਘੱਟ ਕਰਦੀ ਹੈ।
ਇਮਿਊਨਿਟੀ ਬੂਸਟ
ਪੁੰਗਰੀ ਮੂੰਗ ਦਾਲ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇਸ ਅੰਦਰ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ।
ਖਾਣ ਦਾ ਸਹੀ ਸਮਾਂ
ਜਿੰਮ ਜਾਂ ਐਕਸਰਸਾਈਜ ਕਰਨ ਮਗਰੋਂ ਜੇਕਰ ਇਸਦਾ ਸੇਵਨ ਕੀਤਾ ਜਾਵੇ ਤਾਂ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ। ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਜਾਂ ਸ਼ਾਮ ਨੂੰ ਸਨੈਕਸ ਵਜੋਂ ਲਈ ਜਾ ਸਕਦੀ ਹੈ।
View More Web Stories