ਦਾਲ ਮਖਨੀ ਖਾਣ ਦੇ ਜਾਣੋ ਅਦਭੁਤ ਫਾਇਦੇ
ਦਾਲ ਮਖਨੀ
ਇਹ ਦਾਲ ਖਾਸ ਕਰਕੇ ਮੇਨ ਕੋਰਸ ਵਿੱਚ ਸ਼ਾਮਿਲ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਕਈ ਫਾਇਦੇ ਦੱਸਣ ਜਾ ਰਹੇ ਹਾਂ।
ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ
ਦਾਲਾਂ ਸ਼ਾਕਾਹਾਰੀਆਂ ਲਈ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹਨ। ਦਾਲਾਂ ਚ ਸਿਰਫ ਪ੍ਰੋਟੀਨ ਹੀ ਨਹੀਂ, ਆਇਰਨ ਅਤੇ ਫਾਈਬਰ ਵੀ ਪਾਏ ਜਾਂਦੇ ਹਨ।
ਪਾਚਨ ਕਿਰਿਆ ਰਹਿੰਦੀ ਹੈ ਠੀਕ
ਦਾਲ ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਵੇਂ ਤਰ੍ਹਾਂ ਦੇ ਫਾਈਬਰ ਪਾਏ ਜਾਂਦੇ ਹਨ, ਜੋ ਪਾਚਨ ਤੰਤਰ ਨੂੰ ਠੀਕ ਤਰ੍ਹਾਂ ਨਾਲ ਕੰਮ ਕਰਨ ਚ ਮਦਦ ਕਰਦੇ ਹਨ ਅਤੇ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿੰਦੇ ਹਨ।
ਦਿਲ ਲਈ ਸਿਹਤਮੰਦ
ਦਾਲ ਮੱਖਣੀ, ਜੋ ਉੜਦ ਦੀ ਦਾਲ ਤੋਂ ਬਣਦੀ ਹੈ। ਇਸ ਚ ਮੈਗਨੀਸ਼ੀਅਮ ਅਤੇ ਫੋਲੇਟ ਮੌਜੂਦ ਹੁੰਦੇ ਹਨ। ਜੋ ਧਮਨੀਆਂ ਨੂੰ ਬਲਾਕ ਹੋਣ ਤੋਂ ਬਚਾਉਂਦਾ ਹੈ। ਬਲੱਡ ਸਰਕੁਲੇਸ਼ਨ ਵਿੱਚ ਸੁਧਾਰ ਹੁੰਦਾ ਹੈ ਜੋ ਦਿਲ ਨੂੰ ਸਿਹਤਮੰਦ ਰੱਖਦਾ ਹੈ।
ਆਇਰਨ ਦੀ ਕਮੀ ਹੋ ਜਾਂਦੀ ਦੂਰ
ਉੜਦ ਦੀ ਦਾਲ ਵਿੱਚ ਆਇਰਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਜਿਹੜੇ ਲੋਕ ਹੀਮੋਗਲੋਬਿਨ ਦੀ ਕਮੀ ਤੋਂ ਪੀੜਤ ਹਨ, ਉਨ੍ਹਾਂ ਨੂੰ ਆਪਣੀ ਖੁਰਾਕ ਚ ਉੜਦ ਦੀ ਦਾਲ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ।
ਹੱਡੀਆਂ ਮਜ਼ਬੂਤ ਬਣਾਉਣ ਵਿੱਚ ਮਦਦ
ਉੜਦ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ। ਉੜਦ ਵਿੱਚ ਆਇਰਨ, ਫਾਸਫੋਰਸ, ਕੈਲਸ਼ੀਅਮ, ਮੈਗਨੀਸ਼ੀਅਮ, ਮੈਂਗਨੀਜ਼, ਕਾਪਰ ਅਤੇ ਜ਼ਿੰਕ ਵਰਗੇ ਸਿਹਤ ਲਈ ਬਹੁਤ ਮਹੱਤਵਪੂਰਨ ਤੱਤ ਪਾਏ ਜਾਂਦੇ ਹਨ।
ਕੈਂਸਰ ਤੋਂ ਬਚਾਉਣ ਦੀ ਸਮਰੱਥਾ
ਦਾਲ ਮਖਨੀ ਤੁਹਾਨੂੰ ਕੈਂਸਰ ਵਰਗੀਆਂ ਜਾਨਲੇਵਾ ਬੀਮਾਰੀਆਂ ਤੋਂ ਦੂਰ ਰੱਖਣ ਦਾ ਕੰਮ ਕਰਦੀ ਹੈ। ਉੜਦ ਕੈਂਸਰ ਨੂੰ ਰੋਕਣ ਚ ਮਦਦਗਾਰ ਹੈ, ਕਿਉਂਕਿ ਇਸ ਚ ਸੇਲੇਨੀਅਮ ਨਾਂ ਦਾ ਖਣਿਜ ਪਾਇਆ ਜਾਂਦਾ ਹੈ।
ਸ਼ੂਗਰ ਕੰਟਰੋਲ 'ਚ ਰਹਿੰਦੀ
ਉੜਦ ਦੀ ਦਾਲ ਫਾਈਬਰ ਨਾਲ ਭਰਪੂਰ ਹੁੰਦੀ ਹੈ, ਜੋ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਨ ਚ ਮਦਦਗਾਰ ਹੁੰਦੀ ਹੈ। ਜੇਕਰ ਸ਼ੂਗਰ ਦੇ ਮਰੀਜ਼ ਆਪਣੀ ਡਾਈਟ ਚ ਉੜਦ ਦੀ ਦਾਲ ਨੂੰ ਸ਼ਾਮਿਲ ਕਰਦੇ ਹਨ ਤਾਂ ਸ਼ੂਗਰ ਲੈਵਲ ਕੰਟਰੋਲ ਚ ਰਹਿੰਦਾ ਹੈ।
View More Web Stories