ਜਾਣੋ ਕਿਹਨਾਂ ਵਾਸਤੇ ਜ਼ਹਿਰ ਹੈ ਆਲੂ
ਗੁਣਾਂ ਨਾਲ ਭਰਪੂਰ
ਆਲੂ ਬਾਡੀ ਬਿਲਡਿੰਗ ਚ ਮਦਦ ਕਰਦਾ ਹੈ। ਇਸ ਵਿੱਚ ਵਿਟਾਮਿਨ ਸੀ, ਵਿਟਾਮਿਨ ਬੀ6, ਫਾਈਬਰ ਤੇ ਪੋਟਾਸ਼ੀਅਮ ਹੁੰਦਾ ਹੈ। ਪ੍ਰੰਤੂ, ਕਈਆਂ ਵਾਸਤੇ ਇਹ ਜ਼ਹਿਰ ਤੋਂ ਘੱਟ ਨਹੀਂ ਹੈ। ਜਾਣੋ ਕਿਸਨੂੰ ਨਹੀਂ ਖਾਣਾ ਚਾਹੀਦਾ ਆਲੂ...
ਸ਼ੂਗਰ
ਸ਼ੂਗਰ ਮਰੀਜ਼ਾਂ ਨੂੰ ਆਲੂ ਤੋਂ ਪਰਹੇਜ਼ ਕਰਨਾ ਚਾਹੀਦਾ। ਇਹ ਮਰੀਜ਼ ਕੋਈ ਵੀ ਜੜ੍ਹ ਵਾਲੀ ਸ਼ਬਜ਼ੀ ਨਾ ਖਾਣ।
ਗੈਸ
ਰੋਜ਼ਾਨਾ ਆਲੂ ਖਾਣ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਜਿਹਨਾਂ ਨੂੰ ਇਹ ਪ੍ਰੋਬਲਮ ਹੈ ਉਹ ਆਲੂ ਤੋਂ ਦੂਰੀ ਬਣਾ ਕੇ ਰੱਖਣ।
ਹਾਈ ਬਲੱਡ ਪ੍ਰੈਸ਼ਰ
ਇਹ ਸਮੱਸਿਆ ਹੈ ਤਾਂ ਮਾਹਿਰ ਦੀ ਰਾਏ ਅਨੁਸਾਰ ਹੀ ਆਲੂ ਖਾਣਾ ਚਾਹੀਦਾ ਹੈ। ਕਿਉਂਕਿ ਆਲੂ ਨਾਲ ਬੀਪੀ ਵਧਣ ਲੱਗਦਾ ਹੈ।
ਗਠੀਆ
ਗਠੀਆ ਮਰੀਜ਼ ਡਾਕਟਰ ਦੀ ਸਲਾਹ ਮੁਤਾਬਕ ਹੀ ਆਲੂ ਖਾਣ। ਜੇਕਰ ਆਲੂ ਖਾਣਾ ਹੈ ਤਾਂ ਘੱਟ ਨਮਕ ਤੇ ਛਿਲਕੇ ਸਮੇਤ ਖਾਧਾ ਜਾਵੇ।
ਵਜ਼ਨ ਵਧਾਉਂਦਾ
ਜਿਹੜੇ ਪਹਿਲਾਂ ਹੀ ਵੱਧ ਵਜ਼ਨ ਦੀ ਸਮੱਸਿਆ ਨਾਲ ਜੂਝ ਰਹੇ ਹਨ ਉਹਨਾਂ ਨੂੰ ਆਲੂ ਨਹੀਂ ਖਾਣਾ ਚਾਹੀਦਾ। ਇਸ ਵਿੱਚ ਕਾਰਬਸ ਹੁੰਦੇ ਹਨ ਜੋ ਭਾਰ ਵਧਾਉਂਦੇ ਹਨ।
ਸਹੀ ਤਰੀਕਾ
ਕੋਸ਼ਿਸ਼ ਕਰੋ ਕਿ ਆਲੂ ਨੂੰ ਹਫ਼ਤੇ ਚ ਇੱਕ ਜਾਂ ਦੋ ਵਾਰ ਖਾਓ। ਆਲੂ ਉਬਾਲ ਕੇ ਹੀ ਸਬਜ਼ੀ ਤਿਆਰ ਕਰੋ। ਇਸਨੂੰ ਖਾਣ ਮਗਰੋਂ ਘੱਟੋ ਘੱਟ ਅੱਧਾ ਘੰਟਾ ਪਾਣੀ ਨਾ ਪੀਓ।
View More Web Stories