ਜਾਣੋ ਸਰਦੀਆਂ 'ਚ SKIN ਨੂੰ ਕਿਵੇਂ ਰੱਖੀਏ ਸੁਪਰ ਸਾਫਟ


2023/12/22 20:52:02 IST

ਖ਼ੁਸ਼ਕ ਅਤੇ ਬੇਜਾਨ

    ਠੰਢੀਆਂਂ ਹਵਾਵਾਂ ਅਤੇ ਗਰਮ ਪਾਣੀ ਦੀ ਰੋਜ਼ਾਨਾ ਵਰਤੋਂ ਕਾਰਨ ਸਰਦੀਆਂਂ ਦੇ ਮੌਸਮ ਵਿੱਚ ਸਾਡੀ ਚਮੜੀ ਖ਼ੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ।ਚਮੜੀ ਦਾ ਖ਼ਾਸ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।

ਸਿਹਤਮੰਦ ਤੇ ਚਮਕਦਾਰ

    ਠੰਢੇ ਮੌਸਮ ਵਿੱਚ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਰੱਖਣ ਲਈ ਚੰਗੇ ਲੋਸ਼ਨ ਜਾਂ ਮਾਇਸਚਰਾਈਜ਼ਰ ਦੀ ਵਰਤੋਂ ਕਰਨਾ ਯਕੀਨੀ ਬਣਾਓ। ਹੋਰ ਵੀ ਕਈ ਤਰੀਕੇ ਹਨ ਆਓ ਜਾਣਦੇ ਹਾਂ....

ਹਾਈਡ੍ਰੇਸ਼ਨ ਲੋਸ਼ਨ

    ਇਸ ਵਿੱਚ ਚਮੜੀ ਨੂੰ ਚਮਕਦਾਰ ਬਣਾਉਣ ਦੇ ਗੁਣ ਹੁੰਦੇ ਹਨ। ਵਰਤੋਂ ਨਾਲ ਚਮੜੀ ’ਤੇ ਨਿਖਾਰ ਆਉਂਦਾ ਹੈ। ਚਮੜੀ ਨੂੰ ਨਰਮ, ਸਿਹਤਮੰਦ ਅਤੇ ਹਾਈਡਰੇਟਿਡ ਬਣਾਉਣ ਲਈ ਇਸਨੂੰ ਅਜ਼ਮਾ ਸਕਦੇ ਹੋ।

ਕੋਕੋ ਮੱਖਣ

    ਇੱਕ ਕੁਦਰਤੀ ਚਰਬੀ ਹੈ ਜੋ ਕੋਕੋ ਬੀਨਜ਼ ਤੋਂ ਪ੍ਰਾਪਤ ਹੁੰਦੀ ਹੈ। ਚਮੜੀ ਨੂੰ ਨਮੀ ਦੇਣ ਦੇ ਨਾਲ-ਨਾਲ ਇਹ ਚਮੜੀ ਨੂੰ ਅੰਦਰੋਂ ਕੱਸਣ ’ਚ ਵੀ ਮਦਦ ਕਰਦਾ ਹੈ। ਇਸ ’ਚ ਮੌਜੂਦ ਐਂਟੀਆਕਸੀਡੈਂਟ ਚਮੜੀ ਨੂੰ ਸਿਹਤਮੰਦ ਰੱਖਦੇ ਹਨ।

ਵਿਟਾਮਿਨ ਏ

    ਕੋਕੋ ਮੱਖਣ ’ਚ ਵਿਟਾਮਿਨ ਏ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਚਮੜੀ ਨੂੰ ਸੂਰਜ ਦੀਆਂਂ ਹਾਨੀਕਾਰਕ ਕਿਰਨਾਂ ਤੋਂਂ ਬਚਾਉਂਦੀ ਹੈ। ਕੋਕੋ ਮੱਖਣ ਵਾਲੇ ਲੋਸ਼ਨ ਦੀ ਵਰਤੋਂਂ ਕਰਨ ਨਾਲ ਚਮੜੀ ਨਰਮ ਅਤੇ ਚਮਕਦਾਰ ਬਣ ਜਾਂਦੀ ਹੈ।

ਬਦਾਮ ਲੋਸ਼ਨ

    ਦਿਨ ਭਰ ਚਮੜੀ ਨੂੰ ਨਰਮ ਅਤੇ ਰੇਸ਼ਮੀ ਬਣਾਈ ਰੱਖਦਾ ਹੈ। ਖ਼ਰਾਬ ਹੋਈ ਚਮੜੀ ਨੂੰ ਵੀ ਠੀਕ ਕਰਦਾ ਹੈ। ਇਹ SP615 ਦੇ ਨਾਲ ਆਉਂਦਾ ਹੈ ਜੋ ਚਮੜੀ ਨੂੰ ਸੂਰਜ ਦੀਆਂਂ ਹਾਨੀਕਾਰਕ ਕਿਰਨਾਂ ਤੋਂਂ ਬਚਾਉਂਦਾ ਹੈ।

ਬਾਡੀ ਮਿਲਕ

    ਇਸਨੂੰ ਲਗਾਉਣ ਨਾਲ ਚਮੜੀ ਸਿਹਤਮੰਦ ਅਤੇ ਨਰਮ ਬਣ ਜਾਂਦੀ ਹੈ। ਇਹ ਚਮੜੀ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ। ਇਹ ਹਲਕਾ ਹੁੰਦਾ ਹੈ ਅਤੇ ਚਮੜੀ ਇਸ ਨੂੰ ਆਸਾਨੀ ਨਾਲ ਜਜ਼ਬ ਕਰ ਲੈਂਦੀ ਹੈ। ਇਹ ਹਰ ਕਿਸਮ ਦੀ ਚਮੜੀ ਲਈ ਚੰਗਾ ਹੈ।

View More Web Stories