ਗੁਣਾਂ ਦਾ ਭੰਡਾਰ ਹੈ ਖਿਚੜੀ 


2024/01/11 20:14:15 IST

ਮਕਰ ਸੰਕ੍ਰਾਂਤੀ 'ਤੇ ਬਣਦੀ ਖਿਚੜੀ

    ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਤਿਉਹਾਰਾਂ ਦੀ ਲੜੀ ਵੀ ਸ਼ੁਰੂ ਹੋਣ ਵਾਲੀ ਹੈ। ਮਕਰ ਸੰਕ੍ਰਾਂਤੀ ਦਾ ਤਿਉਹਾਰ ਕੁਝ ਹੀ ਦਿਨਾਂ ਚ ਆ ਰਿਹਾ ਹੈ। 

ਤਿਉਹਾਰ ਦਾ ਵੱਡਾ ਮਹੱਤਵ 

    ਹਿੰਦੂ ਧਰਮ ਵਿੱਚ ਤਿਉਹਾਰ ਦਾ ਬਹੁਤ ਮਹੱਤਵ ਹੈ। ਇਹ ਤਿਉਹਾਰ 15 ਜਨਵਰੀ ਨੂੰ ਮਨਾਇਆ ਜਾਵੇਗਾ। ਇਸ ਦਿਨ ਸੂਰਜ ਉੱਤਰਾਯਨ ਹੁੰਦਾ ਹੈ। 

ਖਿਚੜੀ ਬਣਾਉਣ ਦੀ ਪਰੰਪਰਾ 

    ਮਕਰ ਸੰਕ੍ਰਾਂਤੀ ਦੇ ਦਿਨ ਤਿਲ ਦੇ ਲੱਡੂ ਅਤੇ ਖਿਚੜੀ ਬਣਾਉਣ ਦੀ ਪਰੰਪਰਾ ਹੈ। ਖਿਚੜੀ ਦਾ ਨਾਮ ਸੁਣਦੇ ਹੀ ਲੋਕ ਅਕਸਰ ਚਿਹਰੇ ਬਣਾਉਣ ਲੱਗ ਜਾਂਦੇ ਹਨ।

ਬਿਮਾਰਾਂ ਦਾ ਭੋਜਨ ਕਹਿਣਾ ਗਲਤ

    ਕਈ ਲੋਕ ਮੰਨਦੇ ਹਨ ਕਿ ਇਹ ਬਿਮਾਰਾਂ ਦਾ ਭੋਜਨ ਹੈ, ਪਰ ਇਹ ਗਲਤ ਹੈ। ਖਿਚੜੀ ਸੁਆਦੀ ਹੋਣ ਦੇ ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। 

ਹਜ਼ਮ ਕਰਨ ਵਿੱਚ ਆਸਾਨ

    ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਖਿਚੜੀ ਵਧੀਆ ਵਿਕਲਪ ਹੈ। ਘੱਟ ਮਸਾਲੇ ਹੋਣ ਕਾਰਨ ਅਤੇ ਸਾਬਤ ਅਨਾਜ ਤੋਂ ਬਣਿਆ ਹੋਣ ਕਾਰਨ ਇਹ ਪਚਣ ਚ ਆਸਾਨ ਹੁੰਦੀ ਹੈ।

ਗਲੁਟਨ ਮੁਕਤ

    ਖਿਚੜੀ ਗਲੁਟਨ ਮੁਕਤ ਵਧੀਆ ਅਤੇ ਆਸਾਨ ਵਿਕਲਪ ਹੈ। ਆਮ ਤੌਰ ਤੇ ਚਾਵਲ, ਦਾਲ ਅਤੇ ਸਬਜ਼ੀਆਂ ਨਾਲ ਪਕਾਇਆ ਜਾਂਦਾ ਹੈ ਅਤੇ ਕਣਕ ਨਹੀਂ ਹੁੰਦੀ। 

ਦਿਲ ਲਈ ਫਾਇਦੇਮੰਦ

    ਖਿਚੜੀ ਸਾਡੇ ਦਿਲ ਲਈ ਬਹੁਤ ਫਾਇਦੇਮੰਦ ਹੁੰਦੀ ਹੈ, ਕਿਉਂਕਿ ਇਸ ਨੂੰ ਘੱਟ ਤੇਲ, ਘਿਓ ਅਤੇ ਮਸਾਲਿਆਂ ਨਾਲ ਬਣਾਇਆ ਜਾਂਦਾ ਹੈ।

ਭਾਰ ਘਟਾਉਣ ਵਿੱਚ ਮਦਦਗਾਰ

    ਵਧਦੇ ਭਾਰ ਤੋਂ ਚਿੰਤਤ ਹੋ ਤਾਂ ਭਾਰ ਘਟਾਉਣ ਲਈ ਖਿਚੜੀ ਵਧੀਆ ਵਿਕਲਪ ਹੈ। ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ, ਜਿਸ ਨਾਲ ਮੈਟਾਬੋਲਿਜ਼ਮ ਚ ਸੁਧਾਰ ਹੁੰਦਾ ਹੈ।

ਸ਼ੂਗਰ ਵਿਚ ਪ੍ਰਭਾਵਸ਼ਾਲੀ

    ਸ਼ੂਗਰ ਮਰੀਜ਼ ਬਿਨਾਂ ਝਿਜਕ ਦੇ ਖਿਚੜੀ ਖਾ ਸਕਦੇ ਹਨ। ਇਸਦੇ ਘੱਟ ਗਲਾਈਸੈਮਿਕ ਇੰਡੈਕਸ ਦੇ ਕਾਰਨ, ਖਿਚੜੀ ਸ਼ੂਗਰ ਤੋਂ ਪੀੜਤ ਲੋਕਾਂ ਲਈ ਵਧੀਆ ਵਿਕਲਪ ਹੈ।

ਪ੍ਰੋਟੀਨ ਨਾਲ ਭਰਪੂਰ 

    ਦਾਲਾਂ, ਚਾਵਲ ਅਤੇ ਸਬਜ਼ੀਆਂ ਦੀ ਬਣੀ ਖਿਚੜੀ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ ਅਤੇ ਇਸ ਲਈ ਇਹ ਸਿਹਤ ਲਈ ਜ਼ਿਆਦਾ ਫਾਇਦੇਮੰਦ ਸਾਬਤ ਹੁੰਦੀ ਹੈ।

ਭਰਪੂਰ ਮਾਤਰਾ 'ਚ ਪੋਸ਼ਣ

    ਖਿਚੜੀ ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਡਾਇਟਰੀ ਫਾਈਬਰ, ਵਿਟਾਮਿਨ ਸੀ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਚ ਹੁੰਦਾ ਹੈ।

View More Web Stories