ਦੀਵਾਲੀ ਤੋਂ ਬਾਅਦ ਇਸ ਤਰ੍ਹਾਂ ਰੱਖੋਂ ਆਪਣੀ ਸਕਿੱਨ ਨੂੰ ਠੀਕ


2023/11/13 17:51:15 IST

ਹਲਦੀ ਅਤੇ ਦਹੀਂ

    ਹਲਦੀ ਅਤੇ ਦਹੀਂ ਦਾ ਮਿਸ਼ਰਣ ਬਣਾ ਕੇ ਚਿਹਰੇ ਤੇ ਲਗਾਓ, ਇਸ ਨਾਲ ਚਮੜੀ ਤੇ ਨਿਖਾਰ ਆਵੇਗਾ।

ਨਿੰਬੂ ਦਾ ਰਸ

    ਨਿੰਬੂ ਦਾ ਰਸ ਲਗਾਉਣ ਨਾਲ ਚਮੜੀ ਤੇ ਚਮਕ ਆਉਂਦੀ ਹੈ ਅਤੇ ਤਾਜ਼ਗੀ ਬਣੀ ਰਹਿੰਦੀ ਹੈ।

ਸ਼ਹਿਦ ਅਤੇ ਦਹੀਂ

    ਸ਼ਹਿਦ ਅਤੇ ਦਹੀਂ ਦਾ ਮਿਸ਼ਰਣ ਬਣਾ ਕੇ ਚਿਹਰੇ ਤੇ ਲਗਾਓ, ਇਹ ਚਮੜੀ ਨੂੰ ਨਮੀ ਦੇਵੇਗਾ।

ਆਲੂ ਅਤੇ ਸ਼ਹਿਦ

    ਆਲੂਆਂ ਨੂੰ ਉਬਾਲ ਕੇ ਪੀਸ ਕੇ ਉਸ ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਚਿਹਰੇ ਤੇ ਲਗਾਓ, ਇਸ ਨਾਲ ਚਮੜੀ ਨਰਮ ਬਣੀ ਰਹੇਗੀ।

ਰੋਜ਼ਮੇਰੀ ਕਲੀਨਿੰਗ

    ਦਿਨ ਵਿਚ ਘੱਟੋ-ਘੱਟ ਦੋ ਵਾਰ ਚੰਗੇ ਫੇਸ ਵਾਸ਼ ਨਾਲ ਆਪਣੀ ਚਮੜੀ ਨੂੰ ਸਾਫ਼ ਕਰੋ।

ਗੁਲਾਬ ਜਲ

    ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਤੇ ਗੁਲਾਬ ਜਲ ਲਗਾਓ, ਇਸ ਨਾਲ ਰੰਗਤ ਵਿਚ ਸੁਧਾਰ ਹੋਵੇਗਾ ਅਤੇ ਚਮੜੀ ਨੂੰ ਠੰਡਕ ਮਿਲੇਗੀ।

ਖੀਰਾ ਅਤੇ ਦਹੀ

    ਖੀਰੇ ਨੂੰ ਪੀਸ ਕੇ ਦਹੀਂ ਵਿਚ ਮਿਲਾ ਕੇ ਚਿਹਰੇ ਤੇ ਲਗਾਓ, ਇਸ ਨਾਲ ਚਿਹਰੇ ਦੀਆਂ ਝੁਰੜੀਆਂ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ।

ਤੁਲਸੀ ਦਾ ਪੇਸਟ

    ਤੁਲਸੀ ਦੀਆਂ ਪੱਤੀਆਂ ਨੂੰ ਪੀਸ ਕੇ ਪੇਸਟ ਬਣਾ ਕੇ ਚਿਹਰੇ ਤੇ ਲਗਾਓ, ਇਸ ਨਾਲ ਚਮੜੀ ਤੇ ਨਿਖਾਰ ਆਵੇਗਾ ਅਤੇ ਮੁਹਾਸੇ ਘੱਟ ਹੋਣਗੇ।

View More Web Stories