ਬੱਚਿਆਂ ਨੂੰ ਘਰ 'ਚ ਇਕੱਲੇ ਛੱਡਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ


2024/01/12 21:46:40 IST

ਵੱਡੀ ਜ਼ਿੰਮੇਵਾਰੀ

    ਬੱਚਿਆਂ ਦੀ ਦੇਖਭਾਲ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਉਨ੍ਹਾਂ ਦੀ ਹਰ ਛੋਟੀ ਜਿਹੀ ਲੋੜ ਦਾ ਧਿਆਨ ਰੱਖਣਾ ਮਾਪਿਆਂ ਦੀ ਵੱਡੀ ਜ਼ਿੰਮੇਵਾਰੀ ਹੈ।

ਸੁਰੱਖਿਆ ਟਿਪਸ

    ਆਓ ਅਸੀਂ ਤੁਹਾਨੂੰ ਕੁੱਝ ਸੁਰੱਖਿਆ ਟਿਪਸ ਦੱਸਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਬੱਚੇ ਨੂੰ ਘਰ ਚ ਸੁਰੱਖਿਅਤ ਇਕੱਲੇ ਛੱਡ ਸਕਦੇ ਹੋ।

ਤਿੱਖੀ ਵਸਤੂਆਂ

    ਤਿੱਖੀ ਵਸਤੂਆਂ ਨੂੰ ਉਨ੍ਹਾਂ ਦੀ ਪਹੁੰਚ ਤੋਂ ਦੂਰ ਰੱਖੋ। ਉਦਾਹਰਨ ਲਈ ਕੈਂਚੀ, ਸੂਈ, ਚਾਕੂ ਆਦਿ ਨੂੰ ਅਜਿਹੀ ਜਗ੍ਹਾ ਤੇ ਰੱਖੋ ਤਾਂ ਜੋ ਬੱਚੇ ਉਨ੍ਹਾਂ ਚੀਜ਼ਾਂ ਤੱਕ ਨਾ ਪਹੁੰਚ ਸਕਣ।

ਰਸੋਈ

    ਰਸੋਈ ਦੀ ਸੁਰੱਖਿਆ ਦਾ ਧਿਆਨ ਰੱਖਣਾ ਯਕੀਨੀ ਬਣਾਓ। ਸਿਲੰਡਰ ਦੇ ਰੈਗੂਲੇਟਰ ਨੂੰ ਬੰਦ ਕਰੋ ਜਾਂ ਤੁਸੀਂ ਰੈਗੂਲੇਟਰ ਨੂੰ ਵੱਖਰਾ ਰੱਖ ਸਕਦੇ ਹੋ। ਇਸ ਤੋਂ ਇਲਾਵਾ ਰਸੋਈ ਚ ਲੱਗੇ ਸਵਿੱਚ ਬੋਰਡ ਨੂੰ ਬੰਦ ਕਰ ਦਿਓ।

ਕਾਰਟੂਨ

    ਬੱਚੇ ਨੂੰ ਵਿਅਸਤ ਰੱਖਣ ਲਈ ਕੋਈ ਰਚਨਾਤਮਕ ਕੰਮ ਦੇ ਸਕਦੇ ਹੋ ਜਾਂ ਉਸਨੂੰ ਆਪਣੀ ਪਸੰਦ ਦਾ ਕਾਰਟੂਨ ਦੇਖਣ ਦੀ ਸਲਾਹ ਦੇ ਸਕਦੇ ਹੋ।

ਖਾਣ-ਪੀਣ ਦਾ ਸਮਾਨ

    ਬੱਚਿਆਂ ਨੂੰ ਬਹੁਤ ਜਲਦੀ ਭੁੱਖ ਲੱਗ ਜਾਂਦੀ ਹੈ। ਇਸ ਲਈ ਬਾਹਰ ਜਾਣ ਤੋਂ ਪਹਿਲਾਂ ਬੱਚੇ ਲਈ ਖਾਣ-ਪੀਣ ਦਾ ਸਮਾਨ ਨੇੜੇ ਹੀ ਰੱਖੋ ਤਾਂ ਜੋ ਭੁੱਖ ਲੱਗਣ ਤੇ ਉਸ ਨੂੰ ਸਮਾਨ ਲੱਭਣਾ ਨਾ ਪਵੇ।

View More Web Stories