ਸੜਕ ਹਾਦਸਿਆਂ ਤੋਂ ਬਚਣ ਲਈ ਇਨ੍ਹਾਂ 8 ਗੱਲਾਂ ਦਾ ਰੱਖੋ ਧਿਆਨ
ਹਰ ਸਾਲ ਪੰਜ ਲੱਖ ਹਾਦਸੇ
ਅੰਕੜੇ ਦੱਸਦੇ ਹਨ ਕਿ ਭਾਰਤ ਵਿੱਚ ਹਰ ਸਾਲ ਪੰਜ ਲੱਖ ਹਾਦਸੇ ਹੁੰਦੇ ਹਨ ਅਤੇ ਹਰ ਰੋਜ਼ ਹਾਦਸਿਆਂ ਕਾਰਨ 400 ਦੇ ਕਰੀਬ ਮੌਤਾਂ ਹੁੰਦੀਆਂ ਹਨ।
ਨੀਂਦ 'ਚ ਗੱਡੀ ਨਾ ਚਲਾਓ
ਨੀਂਦ ਚ ਵਾਹਨ ਚਲਾਉਣਾ ਹਾਦਸੇ ਨੂੰ ਸੱਦਾ ਦੇਣ ਦੇ ਬਰਾਬਰ ਹੈ। ਜੇਕਰ ਤੁਹਾਨੂੰ ਨੀਂਦ ਆ ਰਹੀ ਹੋਵੇ ਤਾਂ ਗੱਡੀ ਨਾ ਚਲਾਉਣਾ ਹੀ ਬੇਹਤਰ ਹਵੇਗਾ। ਅਜਿਹੀ ਸਥਿਤੀ ਵਿੱਚ ਸਾਡੇ ਲਈ ਚੌਕਸ ਰਹਿਣਾ ਬਹੁਤ ਜ਼ਰੂਰੀ ਹੈ।
ਸਪੀਡ 'ਤੇ ਰੱਖੋ ਕੰਟਰੋਲ
ਕਾਰ ਚਲਾਉਂਦੇ ਸਮੇਂ ਸਪੀਡ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਬੇਲੋੜੀ ਸਪੀਡ ਵਧਾਉਣ ਕਾਰਨ ਕਾਰ ਕੰਟਰੋਲ ਤੋਂ ਬਾਹਰ ਹੋ ਸਕਦੀ ਹੈ ਅਤੇ ਕਿਸੇ ਹੋਰ ਵਾਹਨ ਜਾਂ ਡਿਵਾਈਡਰ ਨਾਲ ਟਕਰਾ ਸਕਦੀ ਹੈ। ਗੱਡੀ ਨੂੰ ਉਸ ਰਫ਼ਤਾਰ ਤੇ ਚਲਾਓ ਜੋ ਤੁਸੀਂ ਚਲਾਉਣ ਦੇ ਸਮਰੱਥ ਹੋ।
ਲਾਈਟਾਂ ਦਾ ਰੱਖੋ ਧਿਆਨ
ਰਾਤ ਨੂੰ ਡਰਾਈਵਿੰਗ ਕਰਦੇ ਸਮੇਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੁੰਦੀ ਹੈ ਕਿ ਸਾਡੀ ਕਾਰ ਦੀਆਂ ਲਾਈਟਾਂ ਅਤੇ ਇੰਡੀਕੇਟਰ ਠੀਕ ਤਰ੍ਹਾਂ ਕੰਮ ਕਰ ਰਹੇ ਹਨ ਜਾਂ ਨਹੀਂ। ਇਨ੍ਹਾਂ ਦੀ ਜਾਂਚ ਕਰੋ, ਨਹੀਂ ਤਾਂ ਰਾਤ ਨੂੰ ਹਾਦਸਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਟਾਇਰਾਂ ਦੀ ਕਰੋ ਸੰਭਾਲ
ਸੁਰੱਖਿਆ ਦੇ ਨਜ਼ਰੀਏ ਤੋਂ, ਸਮੇਂ-ਸਮੇਂ ਤੇ ਟਾਇਰਾਂ ਦੀ ਜਾਂਚ ਕਰਨਾ ਹਾਦਸਿਆਂ ਨੂੰ ਰੋਕਣ ਲਈ ਇੱਕ ਮਹੱਤਵਪੂਰਨ ਕਦਮ ਹੈ। ਜੇਕਰ ਤੁਸੀਂ ਇਸ ਵੱਲ ਧਿਆਨ ਨਾ ਦਿੱਤਾ ਤਾਂ ਤੇਜ਼ ਰਫਤਾਰ ਨਾਲ ਟਾਇਰ ਫਟ ਸਕਦੇ ਹਨ ਅਤੇ ਕਾਰ ਹਾਦਸਾਗ੍ਰਸਤ ਹੋ ਸਕਦੀ ਹੈ।
ਬ੍ਰੇਕ ਦੀ ਜਾਂਚ
ਕਾਰ ਵਿੱਚ ਸਫ਼ਰ ਕਰਨ ਤੋਂ ਪਹਿਲਾਂ, ਬ੍ਰੇਕ ਦੀ ਜਾਂਚ ਕਰਨਾ ਯਕੀਨੀ ਬਣਾਓ ਕਿ ਉਹ ਸਹੀ ਢੰਗ ਨਾਲ ਕੰਮ ਕਰ ਰਹੇ ਹਨ ਜਾਂ ਨਹੀਂ। ਬ੍ਰੇਕ ਕਾਰ ਦਾ ਅਹਿਮ ਹਿੱਸਾ ਹਨ। ਸਮੇਂ-ਸਮੇਂ ਤੇ ਇਸ ਦੀ ਮੁਰੰਮਤ ਕਰਵਾਉਣ ਨਾਲ ਅਸੀਂ ਹਾਦਸਿਆਂ ਤੋਂ ਬਚ ਸਕਦੇ ਹਾਂ।
ਨਸ਼ੇ 'ਚ ਗੱਡੀ ਨਾ ਚਲਾਓ
ਨਸ਼ੇ ਜਾਂ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾਉਣਾ ਇੱਕ ਅਪਰਾਧ ਹੈ। ਅਜਿਹਾ ਕਰਨ ਨਾਲ ਹਮੇਸ਼ਾ ਹਾਦਸੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਮੋਬਾਈਲ ਤੋਂ ਕਰੋ ਪਰਹੇਜ
ਗੱਡੀ ਚਲਾਉਦੇ ਹੋਏ ਤੁਹਾਨੂੰ ਮੋਬਾਈਲ ਤੋਂ ਪਰਹੇਜ ਕਰਨਾ ਚਾਹੀਦਾ ਹੈ ਕਿਉਕਿ ਗੱਡੀ ਚਲਾਉਣ ਤੋਂ ਤੁਹਾਡਾ ਧਿਆਨ ਭਟਕ ਸਕਦਾ ਹੈ ਅਤੇ ਤੁਸੀਂ ਸਾਹਮਣੇ ਵਾਲੇ ਕਿਸੇ ਵਿਅਕਤੀ ਨਾਲ ਟਕਰਾ ਸਕਦੇ ਹੋ।
ਓਵਰਟੇਕ
ਛੋਟੀਆਂ ਸੜਕਾਂ ਤੇ ਓਵਰਟੇਕ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਹਮਣੇ ਤੋਂ ਕੋਈ ਹੋਰ ਵਾਹਨ ਨਾ ਆ ਜਾਵੇ। ਹਾਈਵੇਅ ਤੇ ਓਵਰਟੇਕ ਕਰਦੇ ਸਮੇਂ ਇੰਡੀਕੇਟਰ ਦੇਣਾ ਯਕੀਨੀ ਬਣਾਓ। ਨਾਲ ਹੀ, ਜਦੋਂ ਜਗ੍ਹਾ ਹੋਵੇ ਤਾਂ ਹੀ ਵਾਹਨ ਨੂੰ ਪਾਸ ਕਰੋ।
View More Web Stories