ਸਾਕਾਹਾਰੀ ਭੋਜਨ ਨਾਲ ਕਿਡਨੀ ਨੂੰ ਰੱਖੋ ਸਿਹਤਮੰਦ
ਮਹੱਤਵਪੂਰਨ ਅੰਗ
ਕਿਡਨੀ ਸ਼ਰੀਰ ਦਾ ਮਹੱਤਵਪੂਰਨ ਅੰਗ ਹੈ। ਇਸਦੀ ਸੰਭਾਲ ਬੇਹੱਦ ਜ਼ਰੂਰੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕੁੱਝ ਤਰੀਕੇ.....
ਪਿਆਜ਼
ਇਸ ਵਿੱਚ ਫਲੇਵੋਨੋਇਡਜ਼ ਅਤੇ ਕਵੇਰਸੈਟੀਨ ਹੁੰਦੇ ਹਨ, ਜੋ ਖੂਨ ਦੀਆਂ ਨਾੜੀਆਂ ਵਿੱਚ ਚਰਬੀ ਨੂੰ ਇਕੱਠਾ ਹੋਣ ਤੋਂ ਰੋਕਦੇ ਹਨ। ਇਨ੍ਹਾਂ ਵਿੱਚ ਕ੍ਰੋਮੀਅਮ ਵੀ ਹੁੰਦਾ ਹੈ ਜੋ ਚਰਬੀ, ਪ੍ਰੋਟੀਨ ਅਤੇ ਕਾਰਬੋਹਾਈਡਰੇਟ ਨੂੰ ਮੇਟਾਬੋਲਾਈਜ਼ ਕਰਨ ਵਿੱਚ ਮਦਦ ਕਰਦਾ ਹੈ।
ਪੱਤਾਗੋਭੀ
ਇਹ ਫਾਈਟੋਕੈਮੀਕਲਸ ਨਾਲ ਭਰਪੂਰ ਹੁੰਦੀ ਹੈ ਅਤੇ ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਸਰੀਰ ਵਿੱਚੋਂ ਹਾਨੀਕਾਰਕ ਫ੍ਰੀ ਰੈਡੀਕਲਸ ਨੂੰ ਖਤਮ ਕਰਨ ਵਿੱਚ ਮਦਦ ਕਰਦੇ ਹਨ, ਜਿਸ ਨਾਲ ਕੈਂਸਰ, ਦਿਲ ਦੀ ਬਿਮਾਰੀ ਅਤੇ ਗੁਰਦੇ ਦੀ ਸਮੱਸਿਆ ਦਾ ਖਤਰਾ ਘੱਟ ਹੁੰਦਾ ਹੈ।
ਲਸਣ
ਕਿਡਨੀ ਦੀ ਸਮੱਸਿਆ ਹੈ ਤਾਂ ਲਸਣ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਆਪਣੀ ਖੁਰਾਕ ਦਾ ਹਿੱਸਾ ਬਣਾਓ। ਇਹ ਵਿਟਾਮਿਨ ਸੀ ਅਤੇ ਬੀ6 ਵੀ ਪ੍ਰਦਾਨ ਕਰਦਾ ਹੈ।
ਮੂਲੀ
ਵਿਟਾਮਿਨ ਸੀ ਦਾ ਇੱਕ ਵਧੀਆ ਸਰੋਤ ਹੈ। ਇਸ ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ।ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਗੁਰਦੇ ਵੀ ਠੀਕ ਰੱਖਦੀ ਹੈ।
ਸਟ੍ਰਾਬੇਰੀ
ਸਟ੍ਰਾਬੇਰੀ ਕਿਡਨੀ ਨੂੰ ਸਿਹਤਮੰਦ ਬਣਾਉਣ ਵਿੱਚ ਮਦਦ ਕਰਦੀ ਹੈ। ਇਸ ਚ ਵਿਟਾਮਿਨ ਸੀ, ਮੈਂਗਨੀਜ਼ ਅਤੇ ਫਾਈਬਰ ਦੀ ਜ਼ਿਆਦਾ ਮਾਤਰਾ ਹੁੰਦੀ ਹੈ।
ਸੇਬ
ਵਿਟਾਮਿਨ, ਖਣਿਜ ਅਤੇ ਫਾਈਬਰ ਨਾਲ ਭਰਪੂਰ ਫਲ ਹੈ। ਇਸ ਵਿਚ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਖਰਾਬ ਕੋਲੈਸਟ੍ਰੋਲ, ਦਿਲ ਦੇ ਰੋਗ, ਕੈਂਸਰ ਅਤੇ ਸ਼ੂਗਰ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। ਗੁਰਦੇ ਦੀਆਂ ਸਮੱਸਿਆਵਾਂ ਤੋਂ ਬਚਾਅ ਕਰਦੇ ਹਨ।
View More Web Stories