ਬੁਢਾਪੇ 'ਚ ਵੀ ਜਵਾਨ ਰੱਖੋ ਹੱਡੀਆਂ, ਅਪਨਾਓ ਇਹ ਨੁਸਖੇ
ਸਿਹਤਮੰਦ ਸ਼ਰੀਰ ਜ਼ਰੂਰੀ
ਵਧਦੀ ਉਮਰ ਦੇ ਨਾਲ ਸਰੀਰ ਨੂੰ ਸਿਹਤਮੰਦ ਰੱਖਣਾ ਹੈ ਤਾਂ ਹੱਡੀਆਂ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਜਿਵੇਂ-ਜਿਵੇਂ ਉਮਰ ਵਧਦੀ ਹੈ, ਦੂਜਿਆਂ ਤੇ ਨਿਰਭਰ ਹੋਣਾ ਪੈਂਦਾ ਹੈ।
ਰੁਟੀਨ
ਸਾਡੀਆਂ ਰੋਜ਼ਾਨਾ ਦੀਆਂ ਕੁੱਝ ਆਦਤਾਂ ਹੱਡੀਆਂ ਨੂੰ ਕਮਜ਼ੋਰ ਅਤੇ ਮਜ਼ਬੂਤ ਕਰਨ ਦਾ ਕੰਮ ਕਰਦੀਆਂ ਹਨ। ਇਸ ਲਈ ਇਨ੍ਹਾਂ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ।
ਖੁਰਾਕ
ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਕੈਲਸ਼ੀਅਮ ਭਰਪੂਰ ਖੁਰਾਕ ਜ਼ਰੂਰੀ ਮੰਨੀ ਜਾਂਦੀ ਹੈ। ਇਸਤੋਂ ਇਲਾਵਾ ਕੁੱਝ ਹੋਰ ਪੌਸ਼ਟਿਕ ਤੱਤ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਆਓ ਜਾਣਦੇ ਹਾਂ.....
ਵਜ਼ਨ ਕੰਟਰੋਲ
ਜ਼ਿਆਦਾ ਭਾਰ ਤੁਹਾਡੀਆਂ ਹੱਡੀਆਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਓਸਟੀਓਪੇਨੀਆ ਅਤੇ ਓਸਟੀਓਪੋਰੋਸਿਸ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਖੁਰਾਕ ਵਿੱਚ ਘੱਟ ਕੈਲੋਰੀ ਅਤੇ ਕੈਲਸ਼ੀਅਮ ਭਰਪੂਰ ਭੋਜਨ ਸ਼ਾਮਲ ਕਰੋ।
ਪੌਸ਼ਟਿਕ ਤੱਤ
ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਵਿਟਾਮਿਨ ਕੇ ਅਤੇ ਵਿਟਾਮਿਨ ਡੀ ਦੀ ਵੀ ਲੋੜੀਂਦੀ ਮਾਤਰਾ ਹੁੰਦੀ ਹੈ। ਵਿਟਾਮਿਨ ਡੀ ਸਰੀਰ ਵਿੱਚ ਕੈਲਸ਼ੀਅਮ ਦੀ ਸਮਾਈ ਨੂੰ ਉਤਸ਼ਾਹਿਤ ਕਰਦਾ ਹੈ। ਇਹ ਹੱਡੀਆਂ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਚ ਮਦਦ ਕਰਦਾ ਹੈ।
ਨੋ ਡਰਿੰਕਿੰਗ
ਸ਼ਰਾਬ ਪੀਣੀ ਛੱਡ ਦਿਓ। ਇਹ ਆਦਤ ਵਧਦੀ ਉਮਰ ਦੇ ਨਾਲ ਹੱਡੀਆਂ ਸਮੇਤ ਕਈ ਹੋਰ ਸਮੱਸਿਆਵਾਂ ਤੋਂ ਵੀ ਬਚਾਅ ਕਰੇਗੀ।
ਸਿਗਰਟਨੋਸ਼ੀ
ਸਿਗਰਟ ਪੀਣ ਨਾਲ ਨਾ ਸਿਰਫ ਕੈਂਸਰ ਹੁੰਦਾ ਹੈ ਸਗੋਂ ਇਹ ਤੁਹਾਡੀਆਂ ਹੱਡੀਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਵਧਦੀ ਉਮਰ ਦੇ ਨਾਲ ਹੱਡੀਆਂ ਮਜ਼ਬੂਤ ਰੱਖਣ ਲਈ ਸਿਗਰਟ ਨਹੀਂ ਪੀਣੀ ਚਾਹੀਦੀ।
View More Web Stories