ਪੌਸ਼ਟਿਕ ਤੱਤਾਂ ਨਾਲ ਭਰਪੂਰ ਕਲੋਂਜੀ
ਕਈ ਨੇ ਫਾਇਦੇ
ਕਲੋਂਜੀ ਦੇ ਛੋਟੇ ਕਾਲੇ ਬੀਜ ਬਿਸਕੁਟ, ਕੁਕੀਜ਼ ਅਤੇ ਹੋਰ ਬਹੁਤ ਸਾਰੀਆਂ ਮਿਠਾਈਆਂ ਵਿੱਚ ਦੇਖੇ ਜਾਂਦੇ ਹਨ, ਇਸਦੇ ਕਈ ਫਾਇਦੇ ਹੁੰਦੇ ਹਨ।
ਸਾਲਾਂ ਤੋਂ ਹੋ ਰਹੀ ਵਰਤੋ
ਕਲੋਂਜੀ ਦੀ ਵਰਤੋਂ ਅੱਜ-ਕੱਲ੍ਹ ਹੀ ਨਹੀਂ, ਸਗੋਂ ਸਾਲਾਂ ਤੋਂ ਖਾਣ-ਪੀਣ ਦੇ ਨਾਲ-ਨਾਲ ਮੈਡੀਕਲ ਪ੍ਰੈਕਟਿਸ ਵਿਚ ਵੀ ਕੀਤੀ ਜਾ ਰਹੀ ਹੈ।
ਖਾਸ ਕਿਸਮ ਦਾ ਸੁਆਦ
ਇਸ ਵਿੱਚ ਖਾਸ ਕਿਸਮ ਦਾ ਸੁਆਦ ਹੁੰਦਾ ਹੈ। ਜਿਸ ਵਿੱਚ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਕਲੋਂਜੀ ਦਾ ਪਾਣੀ ਪੀਣ ਨਾਲ ਕਈ ਸਿਹਤ ਲਾਭ ਹੁੰਦੇ ਹਨ।
ਸ਼ੂਗਰ ਰਹਿੰਦੀ ਨਾਰਮਲ
ਬਲੱਡ ਸ਼ੂਗਰ ਨਾਲ ਗੁਰਦੇ, ਅੱਖਾਂ ਅਤੇ ਪੈਰ ਖਰਾਬ ਹੋ ਜਾਂਦੇ ਹਨ। ਕਲੋਂਜੀ ਦਾ ਪਾਣੀ ਪੀਣ ਨਾਲ ਸ਼ੂਗਰ ਤੇ ਕਾਬੂ ਪਾਇਆ ਜਾ ਸਕਦਾ ਹੈ।
ਕੰਟਰੋਲ 'ਚ ਰਹਿੰਦਾ ਕੋਲੈਸਟ੍ਰੋਲ
ਕੋਲੈਸਟ੍ਰੋਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧਾ ਸਕਦਾ ਹੈ। ਜੇਕਰ ਤੁਸੀਂ ਬਿਨਾਂ ਦਵਾਈਆਂ ਦੇ ਇਸ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਕਲੋਂਜੀ ਦਾ ਪਾਣੀ ਮਦਦ ਕਰ ਸਕਦਾ ਹੈ।
ਭਾਰ ਘਟਾਉਣ 'ਚ ਮਦਦਗਾਰ
ਭਾਰ ਘਟਾਉਣ ਵਿਚ ਕਲੋਂਜੀ ਦੇ ਬੀਜਾਂ ਦਾ ਸੇਵਨ ਪ੍ਰਭਾਵਸ਼ਾਲੀ ਹੈ। ਜਿਸ ਨਾਲ ਭਾਰ ਘਟਾਉਣ ਦੀ ਪ੍ਰਕਿਰਿਆ ਆਸਾਨ ਅਤੇ ਤੇਜ਼ ਹੋ ਜਾਂਦੀ ਹੈ।
ਚਮੜੀ ਲਈ ਸਿਹਤਮੰਦ
ਕਲੋਂਜੀ ਦਾ ਪਾਣੀ ਸਾਡੇ ਵਾਲਾਂ ਤੇ ਚਮੜੀ ਨੂੰ ਵੀ ਲਾਭ ਪਹੁੰਚਾਉਂਦਾ ਹੈ। ਇਸ ਦਾ ਪਾਣੀ ਪੀਣ ਨਾਲ ਚਮੜੀ ਦੇ ਦਾਗ-ਧੱਬੇ ਦੂਰ ਹੁੰਦੇ ਹਨ ਅਤੇ ਚਮਕ ਵੀ ਵਧਦੀ ਹੈ।
ਚਿਹਰੇ ਦੀ ਵਧਦੀ ਚਮਕ
ਇਸਦਾ ਤੇਲ ਲਗਾਉਣ ਨਾਲ ਚਿਹਰੇ ਦੀਆਂ ਕਈ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਦਾ ਪਾਣੀ ਨਿਯਮਤ ਤੌਰ ਤੇ ਪੀਣ ਨਾਲ ਚਿਹਰੇ ਦੀ ਚਮਕ ਵਧਦੀ ਹੈ।
ਕੋਸੇ ਪਾਣੀ ਵਿਚ ਪਿਓ
ਜਲਦੀ ਲਾਭਾਂ ਲਈ ਕਲੋਂਜੀ ਨੂੰ ਕੋਸੇ ਪਾਣੀ ਵਿਚ ਉਬਾਲੋ। ਫਿਰ ਇਸ ਨੂੰ ਫਿਲਟਰ ਕਰੋ ਅਤੇ ਦਿਨ ਭਰ ਇਸ ਨੂੰ ਹੌਲੀ-ਹੌਲੀ ਪੀਓ।
View More Web Stories