ਸਰਦੀਆਂ 'ਚ ਵੇਸਨ ਵਿੱਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਚਿਹਰੇ 'ਤੇ ਲਗਾਓ ਫਿਰ ਦੇਖੋ ਫਾਇਦੇ


2023/12/12 22:01:04 IST

ਸਰਦੀਆਂ 'ਚ ਚਿਹਰੇ ਦਾ ਨਿਖਾਰ

    ਸਰਦੀਆਂ ਵਿੱਚ ਚਿਹਰੇ ਨੂੰ ਨਿਖਾਰਨ ਲਈ ਵੇਸਨ ਇੱਕ ਕਾਰਗਰ ਚੀਜ਼ ਹੈ। ਤੁਸੀਂ ਇਸ ਨੂੰ ਕੁਝ ਚੀਜ਼ਾਂ ਨਾਲ ਮਿਲਾ ਕੇ ਲਗਾਓ।

ਚਮਕ ਲਈ

    ਵੇਸਨ ਨੂੰ ਚਿਹਰੇ ਤੇ ਲਗਾਉਣ ਦੇ ਕਈ ਫਾਇਦੇ ਹੁੰਦੇ ਹਨ। ਜਿਵੇਂ ਕਿ ਚਿਹਰੇ ਦੀ ਰੰਗਤ ਚ ਨਿਖਾਰ, ਦਾਗ-ਧੱਬਿਆਂ ਨੂੰ ਘਟਾਉਣਾ ਅਤੇ ਚਮੜੀ ਦੀ ਚਮਕ।

ਗੁਲਾਬ ਜਲ

    ਗੁਲਾਬ ਜਲ ਨੂੰ ਵੇਸਨ ਚ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਮਕ ਆਉਂਦੀ ਹੈ ਅਤੇ ਕਈ ਫਾਇਦੇ ਹੁੰਦੇ ਹਨ। ਇਸ ਨਾਲ ਤੁਹਾਡੀ ਚਮੜੀ ਹਾਈਡਰੇਟ ਰਹਿੰਦੀ ਹੈ।

ਇਸ ਤਰ੍ਹਾਂ ਵਰਤੋ

    ਦੋ ਚਮਚ ਵੇਸਨ ਨੂੰ ਗੁਲਾਬ ਜਲ ਚ ਮਿਲਾ ਕੇ ਬਰੀਕ ਪੇਸਟ ਬਣਾ ਲਓ ਅਤੇ ਚਿਹਰੇ ਤੇ ਲਗਾਓ। ਇਸ ਨੂੰ ਚਿਹਰੇ ਤੇ 20 ਮਿੰਟ ਤੱਕ ਲੱਗਾ ਰਹਿਣ ਦਿਓ ਅਤੇ ਫਿਰ ਸਾਫ ਪਾਣੀ ਨਾਲ ਧੋ ਲਓ।

ਮੁਲਤਾਨੀ ਮਿੱਟੀ

    ਗੁਲਾਬ ਜਲ ਅਤੇ ਵੇਸਨ ਨਾ ਸਿਰਫ ਸਾਡੇ ਚਿਹਰੇ ਤੋਂ ਵਾਧੂ ਤੇਲ ਨੂੰ ਦੂਰ ਕਰਦਾ ਹੈ ਬਲਕਿ ਇਸ ਪੇਸਟ ਵਿੱਚ ਮੁਲਤਾਨੀ ਮਿੱਟੀ ਨੂੰ ਮਿਲਾ ਕੇ ਲਗਾਉਣ ਨਾਲ ਚਿਹਰੇ ਦੀ ਚਮਕ ਹੋਰ ਵੀ ਵਧ ਜਾਂਦੀ ਹੈ।

ਦਹੀਂ

    ਵੇਸਨ ਅਤੇ ਦਹੀਂ ਦਾ ਪੇਸਟ ਚਿਹਰੇ ਤੇ ਨਿਖਾਰ ਲਿਆਉਂਦਾ ਹੈ। ਦਹੀਂ ਵਿੱਚ ਐਨਜ਼ਾਈਮ ਪਾਏ ਜਾਂਦੇ ਹਨ ਜੋ ਚਮੜੀ ਨੂੰ ਸਾਫ਼ ਅਤੇ ਨਮੀਦਾਰ ਬਣਾਉਂਦੇ ਹਨ।

ਕਿਵੇਂ ਕਰਨਾ ਹੈ ਇਸਤੇਮਾਲ

    ਦੋ ਚੱਮਚ ਦਹੀਂ ਵਿੱਚ ਦੋ ਚੱਮਚ ਵੇਸਨ ਨੂੰ ਮਿਲਾ ਕੇ ਪੇਸਟ ਬਣਾ ਲਓ। ਫਿਰ ਇਸ ਨੂੰ ਚਿਹਰੇ ਤੇ ਲਗਾਓ। ਇਸ ਨੂੰ ਲਗਭਗ 20 ਮਿੰਟ ਤੱਕ ਲੱਗਾ ਰਹਿਣ ਦਿਓ ਅਤੇ ਫਿਰ ਆਪਣਾ ਚਿਹਰਾ ਧੋ ਲਓ।

ਸੰਤਰੇ ਦਾ ਜੂਸ

    ਸੰਤਰੇ ਦਾ ਰਸ ਵੇਸਨ ਵਿਚ ਮਿਲਾ ਕੇ ਲਗਾਉਣਾ ਵੀ ਫਾਇਦੇਮੰਦ ਹੁੰਦਾ ਹੈ। ਇਹ ਚਿਹਰੇ ਤੇ ਚਮਕ ਵਧਾਉਂਦਾ ਹੈ ਅਤੇ ਰੰਗਤ ਨੂੰ ਸੁਧਾਰਦਾ ਹੈ।

ਗ੍ਰੀਨ ਟੀ

    ਗ੍ਰੀਨ ਟੀ ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਚਿਹਰੇ ਨੂੰ ਫਰੀ ਰੈਡੀਕਲਸ ਤੋਂ ਬਚਾਉਂਦੇ ਹਨ। ਗਰਮ ਪਾਣੀ ਵਿਚ ਗ੍ਰੀਨ ਟੀ ਨੂੰ ਵੇਸਨ ਵਿੱਚ ਪਾ ਕੇ ਪੇਸਟ ਬਣਾ ਲਓ ਅਤੇ ਵਰਤੋਂ ਕਰੋ।

View More Web Stories