ਘਰ ਵਿੱਚ ਗੈਸ ਗੀਜ਼ਰ ਹੋਵੇ ਤਾਂ ਰਖੋ ਇਹਨਾਂ ਗੱਲਾਂ ਦਾ ਧਿਆਨ
ਜਗ੍ਹਾ ਦਾ ਧਿਆਨ ਰਖੋ
ਗੈਸ ਗੀਜ਼ਰ ਲਗਾਉਂਦੇ ਸਮੇਂ ਤੁਹਾਨੂੰ ਉਸ ਜਗ੍ਹਾ ਦਾ ਧਿਆਨ ਰੱਖਣਾ ਚਾਹੀਦਾ ਹੈ।
ਮੌਤ ਵੀ ਹੋ ਸਕਦੀ
ਗੈਸ ਕਾਰਨ ਦਮ ਘੁੱਟਣ ਨਾਲ ਵਿਅਕਤੀ ਦੀ ਮੌਤ ਹੋ ਸਕਦੀ ਹੈ, ਇਸ ਲਈ ਸਮੇਂ-ਸਮੇਂ ਤੇ ਇਸ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ।
ਘੱਟ ਜਗ੍ਹਾ ਤੇ ਨਾ ਲਾਓ
ਜੇਕਰ ਤੁਸੀਂ ਬਹੁਤ ਘੱਟ ਜਗ੍ਹਾ ਜਾਂ ਪੂਰੀ ਤਰ੍ਹਾਂ ਬੰਦ ਜਗ੍ਹਾ ਤੇ ਲਗਾਉਂਦੇ ਹੋ ਤਾਂ ਦੁਰਘਟਨਾ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੋ ਜਾਂਦੀ ਹੈ।
ਐਗਜ਼ਾਸਟ ਫੈਨ ਹੋਣਾ ਜ਼ਰੂਰੀ
ਬੰਦ ਜਗ੍ਹਾ ਤੇ ਲਗਾਉਂਦੇ ਹੋ, ਤਾਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇੱਕ ਐਗਜ਼ਾਸਟ ਫੈਨ ਜਾਂ ਹਵਾਦਾਰੀ ਹੋਣੀ ਚਾਹੀਦੀ ਹੈ।
ਸਮੇਂ-ਸਮੇਂ 'ਤੇ ਕਰਵਾਓ ਜਾਂਚ
ਜੇਕਰ ਤੁਸੀਂ ਸਮੇਂ-ਸਮੇਂ ਤੇ ਗੈਸ ਗੀਜ਼ਰ ਦੀ ਜਾਂਚ ਨਹੀਂ ਕਰਵਾਉਂਦੇ ਤਾਂ ਗੈਸ ਗੀਜ਼ਰ ਚ ਜੇਕਰ ਕੋਈ ਨੁਕਸ ਪੈ ਜਾਂਦਾ ਹੈ ਤਾਂ ਅਚਾਨਕ ਕੋਈ ਹਾਦਸਾ ਹੋ ਸਕਦਾ ਹੈ।
ਨਹਾਉਣ ਤੋਂ ਪਹਿਲਾਂ ਬੰਦ ਕਰੋ
ਬਾਥਰੂਮ ਵਿੱਚ ਨਹਾਉਣ ਤੋਂ ਪਹਿਲਾਂ ਗੈਸ ਗੀਜ਼ਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਨਹਾਉਂਦੇ ਸਮੇਂ ਹਾਦਸਾ ਵਾਪਰਨ ਦੀ ਸੰਭਾਵਨਾ ਘੱਟ ਜਾਂਦੀ ਹੈ।
ਪੂਰਾ ਦਿਨ ਨਾ ਚਲਾਓ ਗੀਜ਼ਰ
ਪੂਰਾ ਦਿਨ ਗੈਸ ਗੀਜ਼ਰ ਨਹੀਂ ਚਲਾਉਣਾ ਚਾਹੀਦਾ। ਗੈਸ ਗੀਜ਼ਰ ਚਲਾਉਣ ਦੇ ਵਿਚਕਾਰ ਅੰਤਰ ਵੀ ਬਰਕਰਾਰ ਰੱਖਣਾ ਚਾਹੀਦਾ ਹੈ।
ਗਰਮ ਹੋਣ ਤੋਂ ਬਾਅਦ ਬੰਦ ਕਰੋ
ਜੇਕਰ ਤੁਸੀਂ ਲੰਬੇ ਸਮੇਂ ਤੋਂ ਗੈਸ ਗੀਜ਼ਰ ਦੀ ਵਰਤੋਂ ਕਰ ਰਹੇ ਹੋ, ਤਾਂ ਪਾਣੀ ਗਰਮ ਹੋਣ ਤੋਂ ਬਾਅਦ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਡਾਕਟਰ ਕੋਲ ਲੈ ਜਾਓ
ਗੈਸ ਲੀਕ ਹੋਣ ਤੇ ਵਿਅਕਤੀ ਨੂੰ ਕਿਸੇ ਖੁੱਲ੍ਹੀ ਥਾਂ ਤੇ ਲੈ ਜਾਣਾ ਚਾਹੀਦਾ ਹੈ ਅਤੇ ਜਲਦੀ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ।
View More Web Stories