ਗਰਮੀਆਂ 'ਚ ਜ਼ਿਆਦਾ ਠੰਡਾ ਪਾਣੀ ਪੀਂਦੇ ਹੋ ਤਾਂ ਜਾਣੋ ਗੰਭੀਰ ਨੁਕਸਾਨ


2024/04/10 15:24:09 IST

ਠੰਡਾ ਪਾਣੀ ਪੀਣਾ ਪਸੰਦ

    ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕ ਧੁੱਪ ਅਤੇ ਅੱਤ ਦੀ ਗਰਮੀ ਤੋਂ ਬਚਣ ਲਈ ਠੰਡੀਆਂ ਚੀਜ਼ਾਂ ਖਾਣਾ-ਪੀਣਾ ਪਸੰਦ ਕਰਦੇ ਹਨ। ਖਾਸ ਕਰਕੇ ਇਸ ਮੌਸਮ ਚ ਲੋਕ ਠੰਡਾ ਪਾਣੀ ਪੀਣਾ ਪਸੰਦ ਕਰਦੇ ਹਨ।

ਇੱਕ ਪਲ ਦੀ ਰਾਹਤ

    ਸਾਡੇ ਵਿੱਚੋਂ ਕਈਆਂ ਨੂੰ ਕੜਾਕੇ ਦੀ ਗਰਮੀ ਤੋਂ ਵਾਪਸ ਆਉਂਦੇ ਹੀ ਫਰਿੱਜ ਵਿੱਚੋਂ ਬੋਤਲ ਕੱਢ ਕੇ ਪਾਣੀ ਪੀਣ ਦੀ ਆਦਤ ਹੁੰਦੀ ਹੈ। ਇਸ ਨੂੰ ਪੀਣ ਨਾਲ ਤੁਰੰਤ ਰਾਹਤ ਮਿਲਦੀ ਹੈ ਅਤੇ ਗਰਮੀ ਦੂਰ ਹੁੰਦੀ ਹੈ ਪਰ ਠੰਡੇ ਪਾਣੀ ਨਾਲ ਮਿਲਣ ਵਾਲੀ ਰਾਹਤ ਕੁਝ ਪਲਾਂ ਲਈ ਹੀ ਹੁੰਦੀ ਹੈ। ਇਹ ਪਾਣੀ, ਜੋ ਤੁਹਾਨੂੰ ਕੁਝ ਅਸਥਾਈ ਰਾਹਤ ਦਿੰਦਾ ਹੈ, ਤੁਹਾਡੀ ਸਿਹਤ ਲਈ ਕਾਫੀ ਨੁਕਸਾਨਦਾਇਕ ਹੈ।

ਸਿਹਤ ਲਈ ਕਈ ਨੁਕਸਾਨ

    ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬਰਫ਼ ਦਾ ਪਾਣੀ ਜਾਂ ਠੰਢਾ ਪਾਣੀ ਪੀਣ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਇਸ ਨਾਲ ਨਾ ਸਿਰਫ ਤੁਹਾਡਾ ਭਾਰ ਵਧ ਸਕਦਾ ਹੈ ਸਗੋਂ ਤੁਹਾਡੇ ਦਿਲ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।

ਪਾਚਨ ਸਮੱਸਿਆਵਾਂ

    ਠੰਡਾ ਪਾਣੀ ਤੁਹਾਡੇ ਪਾਚਨ ਤੰਤਰ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰਦਾ ਹੈ। ਠੰਡਾ ਪਾਣੀ ਨਿਯਮਤ ਤੌਰ ਤੇ ਪੀਣ ਨਾਲ ਭੋਜਨ ਨੂੰ ਪਚਣ ਵਿਚ ਮੁਸ਼ਕਲ ਆਉਂਦੀ ਹੈ ਅਤੇ ਪੇਟ ਦਰਦ, ਮਤਲੀ, ਕਬਜ਼ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਸਿਰ ਦਰਦ 

    ਤੁਸੀਂ ਅਕਸਰ ਜ਼ਰੂਰਤ ਤੋਂ ਜ਼ਿਆਦਾ ਕੋਲਡ ਡਰਿੰਕ ਪੀਂਦੇ ਹੋ ਤਾਂ ਇਸ ਨਾਲ ਬ੍ਰੇਨ ਫ੍ਰੀਜ਼ ਦੀ ਸਮੱਸਿਆ ਵੀ ਹੋ ਸਕਦੀ ਹੈ। ਇੰਨਾ ਹੀ ਨਹੀਂ ਬਰਫ਼ ਦਾ ਪਾਣੀ ਪੀਣ ਜਾਂ ਜ਼ਿਆਦਾ ਆਈਸਕ੍ਰੀਮ ਖਾਣ ਨਾਲ ਵੀ ਅਜਿਹਾ ਹੁੰਦਾ ਹੈ।

ਹੌਲੀ ਦਿਲ ਦੀ ਧੜਕਣ

    ਸਰੀਰ ਵਿੱਚ ਇੱਕ ਵੈਗਸ ਨਰਵ ਹੈ, ਜੋ ਗਰਦਨ ਰਾਹੀਂ ਦਿਲ, ਫੇਫੜਿਆਂ ਅਤੇ ਪਾਚਨ ਪ੍ਰਣਾਲੀ ਨੂੰ ਕੰਟਰੋਲ ਕਰਦੀ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਠੰਡਾ ਪਾਣੀ ਪੀਂਦੇ ਹੋ, ਤਾਂ ਤੁਹਾਡੀਆਂ ਨਸਾਂ ਤੇਜ਼ੀ ਨਾਲ ਠੰਢੀਆਂ ਹੋਣ ਲੱਗਦੀਆਂ ਹਨ ਅਤੇ ਇਸ ਨਾਲ ਦਿਲ ਦੀ ਧੜਕਣ ਅਤੇ ਨਬਜ਼ ਦੀ ਗਤੀ ਹੌਲੀ ਹੋ ਜਾਂਦੀ ਹੈ, ਜਿਸ ਨਾਲ ਐਮਰਜੈਂਸੀ ਸਥਿਤੀ ਪੈਦਾ ਹੋ ਸਕਦੀ ਹੈ।

ਵਾਧੂ ਬਲਗ਼ਮ 

    ਬਹੁਤ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਗਲੇ ਵਿਚ ਖਰਾਸ਼ ਅਤੇ ਭੀੜ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਠੰਡਾ ਪਾਣੀ ਪੀਣ ਨਾਲ ਖਾਸ ਤੌਰ ਤੇ ਖਾਣ ਤੋਂ ਬਾਅਦ ਵਾਧੂ ਬਲਗ਼ਮ ਪੈਦਾ ਹੁੰਦਾ ਹੈ, ਜੋ ਸਾਹ ਦੀ ਨਾਲੀ ਵਿੱਚ ਜਮ੍ਹਾਂ ਹੋ ਜਾਂਦਾ ਹੈ ਅਤੇ ਸੋਜਸ਼ ਦੀ ਲਾਗ ਦਾ ਕਾਰਨ ਬਣਦਾ ਹੈ।

ਭਾਰ ਵਧਣਾ

    ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਗਲਤੀ ਨਾਲ ਵੀ ਠੰਡਾ ਪਾਣੀ ਨਾ ਪੀਓ। ਦਰਅਸਲ, ਠੰਡਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਵਿਚ ਜਮ੍ਹਾ ਫੈਟ ਸਖ਼ਤ ਹੋ ਜਾਂਦਾ ਹੈ, ਜਿਸ ਨਾਲ ਚਰਬੀ ਨੂੰ ਸਾੜਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਚ ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਠੰਡੇ ਪਾਣੀ ਤੋਂ ਦੂਰ ਰਹੋ।

View More Web Stories