ਕੀ ਤੁਸੀਂ ਵਾਸ਼ਿੰਗ ਮਸ਼ੀਨ ਦੇ ਵਾਰ-ਵਾਰ ਖਰਾਬ ਹੋਣ ਤੋਂ ਹੋ ਚਿੰਤਤ
ਕੱਪੜੇ ਧੋਣ ਚ ਆਸਾਨੀ
ਅੱਜ ਕੱਲ੍ਹ ਹਰ ਕਿਸੇ ਦੇ ਘਰ ਵਾਸ਼ਿੰਗ ਮਸ਼ੀਨ ਹੁੰਦੀ ਹੈ। ਹਰ ਕੋਈ ਇਸ ਵਿੱਚ ਕੱਪੜੇ ਧੋਣਾ ਪਸੰਦ ਕਰਦਾ ਹੈ, ਕਿਉਂਕਿ ਇਸ ਵਿੱਚ ਕੱਪੜੇ ਆਸਾਨੀ ਨਾਲ ਧੋਤੇ ਜਾਂਦੇ ਹਨ।
Credit: Freepik
ਮਸ਼ੀਨ ਵਾਰ-ਵਾਰ ਖਰਾਬ ਹੋ ਰਹੀ
ਲੋਕ ਅਕਸਰ ਚਿੰਤਤ ਰਹਿੰਦੇ ਹਨ ਕਿ ਉਨ੍ਹਾਂ ਦੀ ਵਾਸ਼ਿੰਗ ਮਸ਼ੀਨ ਵਾਰ-ਵਾਰ ਖਰਾਬ ਹੁੰਦੀ ਹੈ। ਅਜਿਹੇ ਚ ਤੁਹਾਨੂੰ ਕੁਝ ਗੱਲਾਂ ਦੱਸਣ ਜਾ ਰਹੇ ਹਾਂ, ਜੇਕਰ ਧਿਆਨ ਚ ਰੱਖਿਆ ਜਾਵੇ ਤਾਂ ਵਾਸ਼ਿੰਗ ਮਸ਼ੀਨ ਖਰਾਬ ਨਹੀਂ ਹੋਵੇਗੀ।
Credit: Freepik
ਕੱਪੜਿਆਂ ਦੀਆਂ ਜੇਬਾਂ ਦੀ ਚੈੱਕ ਕਰੋ
ਕੱਪੜੇ ਧੋਂਦੇ ਸਮੇਂ ਹਮੇਸ਼ਾ ਕੱਪੜਿਆਂ ਦੀਆਂ ਜੇਬਾਂ ਦੀ ਜਾਂਚ ਕਰੋ ਕਿ ਉਸ ਵਿਚ ਕੋਈ ਸਿੱਕਾ ਜਾਂ ਕੋਈ ਹੋਰ ਧਾਤ ਦੀ ਚੀਜ਼ ਤਾਂ ਨਹੀਂ ਹੈ।
Credit: Freepik
ਛੋਟੀਆਂ ਚੀਜ਼ਾਂ ਦਾ ਧਿਆਨ ਰੱਖੋ
ਮਸ਼ੀਨ ਵਿੱਚ ਕੋਈ ਵੀ ਛੋਟੀਆਂ ਵਸਤੂਆਂ ਰੱਖਣ ਤੋਂ ਪਰਹੇਜ਼ ਕਰੋ, ਜਿਵੇਂ ਕਿ ਛੋਟੇ ਬੱਚਿਆਂ ਦੀਆਂ ਜੁਰਾਬਾਂ ਅਤੇ ਵਾਲਾਂ ਦੀਆਂ ਲਚਕੀਲੀਆਂ ਚੀਜ਼ਾਂ। ਇਨ੍ਹਾਂ ਨੂੰ ਲਗਾਉਣ ਨਾਲ ਇਹ ਮਸ਼ੀਨ ਦੇ ਪਾਈਪ ਵਿੱਚ ਫਸ ਸਕਦੇ ਹਨ। ਜਿਸ ਕਾਰਨ ਮਸ਼ੀਨ ਖਰਾਬ ਹੋ ਸਕਦੀ ਹੈ।
Credit: Freepik
ਭਾਰੀ ਚੀਜ਼ਾਂ ਨਾ ਧੋਵੋ
ਕਿਸੇ ਵੀ ਭਾਰੀ ਵਸਤੂ ਜਿਵੇਂ ਕਿ ਕੰਬਲ ਨੂੰ ਮਸ਼ੀਨ ਨਾਲ ਨਾ ਧੋਵੋ। ਇਹ ਮਸ਼ੀਨ ਵਿੱਚੋਂ ਪਾਣੀ ਸੋਖ ਲੈਂਦੇ ਹਨ ਅਤੇ ਮਸ਼ੀਨ ਨੂੰ ਜਾਮ ਕਰ ਦਿੰਦੇ ਹਨ।
Credit: Freepik
ਸਿੱਕਾ ਫਸਣ ਦੀ ਸਮੱਸਿਆ
ਜੇਕਰ ਤੁਸੀਂ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਅਤੇ ਮਸ਼ੀਨ ਵਿੱਚ ਕੱਪੜੇ ਪਾਉਂਦੇ ਹੋ, ਤਾਂ ਤੁਹਾਡੀ ਮਸ਼ੀਨ ਦੇ ਖਰਾਬ ਹੋਣ ਦਾ ਖਦਸ਼ਾ ਹੈ, ਕਿਉਂਕਿ ਉਹ ਸਿੱਕਾ ਪਾਈਪ ਵਿੱਚ ਫਸ ਸਕਦਾ ਹੈ। ਇਸ ਕਾਰਨ ਮਸ਼ਾਨ ਖਰਾਬ ਹੋ ਜਾਵੇਗਾ।
Credit: Freepik
ਮੋਤੀਆਂ ਵਾਲੇ ਕੱਪੜੇ ਨਾ ਧੋਵੋ
ਮਸ਼ੀਨ ਵਿੱਚ ਕਦੇ ਵੀ ਚਮਕਦਾਰ ਅਤੇ ਮੋਤੀ ਵਾਲੇ ਕੱਪੜੇ ਨਾ ਧੋਵੋ, ਅਜਿਹਾ ਕਰਨ ਨਾਲ ਮੋਤੀ ਮਸ਼ੀਨ ਵਿੱਚ ਫਸ ਸਕਦੇ ਹਨ। ਇਸ ਕਾਰਨ ਤੁਹਾਡੀ ਮਸ਼ੀਨ ਖਰਾਬ ਹੋ ਸਕਦੀ ਹੈ।
Credit: Freepik
View More Web Stories